14.55C Vancouver
ADS

Jul 16, 2021 8:34 PM -

ਗਰਮੀ ਦੀਆਂ ਦੋ ਪੌਪੂਲਰ ਥਾਵਾਂ 'ਤੇ ਪਹੁੰਚ ਰਿਹਾ ਵੀ.ਸੀ.ਐਚ. ਦਾ ਵੈਕਸੀਨ ਪ੍ਰੋਗਰਾਮ

Share On
vch-taking-its-vaccine-program-to-two-popular-summer-destinations
Vancouver Coastal Health is taking its vaccine program to two popular summer destinations to make getting immunized more convenient. (Photo - Vancouver Coastal Health/Twitter)

ਵੈਨਕੂਵਰ ਕੋਸਟਲ ਹੈਲਥ ਵੱਲੋਂ ਆਪਣੇ ਵੈਕਸੀਨ ਪ੍ਰੋਗਰਾਮ ਨੂੰ ਕੁਝ ਗਰਮੀ ਦੀਆਂ ਪੌਪੂਲਰ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ।

ਇਸ ਦੌਰਾਨ ਕੱਲ ਨੂੰ ਟ੍ਰਾਊਟ ਲੇਕ ਫਾਰਮਰਸ ਮਾਰਕਿਟ 'ਤੇ ਇੱਕ ਡਰੌਪ-ਇਨ ਕਲੀਨਿਕ ਸਥਾਪਿਤ ਕੀਤਾ ਜਾਵੇਗਾ।

ਲੋਕਾਂ ਲਈ ਵੈਕਸੀਨ ਹਾਸਿਲ ਕਰਨ ਦੀ ਸੁਵਿਧਾ ਵਧਾਉਣ ਦੇ ਟੀਚੇ ਨਾਲ ਅਜਿਹਾ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਇੱਕ ਦੂਜਾ ਕਲੀਨਿਕ ਵੈਨਕੂਵਰ ਸ਼ਿਪਯਾਰਡ ਡਿਸਟ੍ਰਿਕਟ 'ਚ ਸਥਾਪਿਤ ਕੀਤਾ ਜਾ ਰਿਹਾ ਹੈ।

ਇਹ ਕਲੀਨਿਕ 19 ਜੁਲਾਈ ਤੋਂ 23 ਜੁਲਾਈ ਤਕ ਜਾਰੀ ਰਵੇਗਾ।

12 ਸਾਲ ਅਤੇ ਉਸ ਤੋਂ ਵਧੇਰੀ ਉਮਰ ਦੇ ਲੋਕ ਇਹਨਾਂ ਕਲੀਨਿਕਸ ਤਕ ਪਹੁੰਚ ਕਰ ਸਕਦੇ ਹਨ।

ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਮੁੱਖ ਤੌਰ 'ਤੇ ਵੈਕਸੀਨ ਦੀਆਂ ਪਹਿਲੀਆਂ ਖੁਰਾਕਾਂ ਪ੍ਰਦਾਨ ਕੀਤੀਆਂ ਜਾਣਗੀਆਂ ਪਰ ਜੇਕਰ ਕਪੈਸਟੀ 'ਚ ਮੌਕਾ ਮਿਲਦਾ ਹੈ ਤਾਂ ਦੂਜੀਆਂ ਖੁਰਾਕਾਂ ਵੀ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ।

ਵੈਨਕੂਵਰ ਕੋਸਟਲ ਹੈਲਥ ਦਾ ਟਵੀਟ:

We’re bringing COVID-19 vaccines to two fun summer spots!

Learn about upcoming pop-up vaccination clinics at Trout Lake Farmers Market and The Shipyards District at http://vch.ca/vaccine

Dose one prioritize

Dose two for those who had first shot 7+ weeks ago

Latest news

fuel-costs-on-the-rise-as-latest-geopolitical-turmoil-drives-up-crude-oil-prices
Punjabi

ਕੈਨੇਡਾ ਵਿਚ ਗੈਸ ਕੀਮਤਾਂ ਵਧਣ ਕਾਰਨ ਕੱਚਾ ਤੇਲ ਵੀ ਹੋਇਆ ਮਹਿੰਗਾ

ਕੈਨੇਡਾ ਵਿਚ ਗੈਸ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਕੌਮਾਂਤਰੀ ਪੱਧਰ 'ਤੇ ਚੱਲ ਰਹੇ Geopolitical ਤਣਾਅ ਕਾਰਨ ਕੱਚੇ ਤੇਲ ਦੀ ਕੀਮਤ ਇੱਕ ਮਹੀਨੇ ਤੋਂ ਵੱਧ ਸਮੇਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। Gasbuddy ਮੁਤਾਬਕ, ਕੈਨੇਡਾ ਵਿਚ ਪੈਟਰੋਲ ਦੀ ਰਾਸ਼ਟਰੀ ਔਸਤ ਕੀਮਤ 1.80 ਡਾਲਰ ਪ੍ਰਤੀ ਲਿਟਰ ਤੋਂ ਪਾਰ ਹੋ ਗਈ ਹੈ, ਜੋ ਕਿ ਇੱਕ ਦਿਨ ਪਹਿਲਾਂ ਨਾਲੋਂ ਦੋ ਸੈਂਟ ਅਤੇ ਪਿਛਲੇ ਹਫ਼ਤੇ ਨਾਲੋਂ 8 ਸੈਂਟ ਦਾ ਵਾਧਾ ਹੈ।
canada-labour-board-again-orders-bank-of-canada-to-stop-using-replacement-workers-during-security-officers-strike
Punjabi

ਕੈਨੇਡਾ ਲੇਬਰ ਬੋਰਡ ਵੱਲੋਂ ਦੂਜੀ ਵਾਰ ਬੈਂਕ ਔਫ ਕੈਨੇਡਾ ਨੂੰ ਹੜਤਾਲ ਦੌਰਾਨ ਰਿਪਲੇਸਮੈਂਟ ਵਰਕਰ ਹਟਾਉਣ ਦੇ ਹੁਕਮ

ਕੈਨੇਡਾ ਦੇ ਲੇਬਰ ਬੋਰਡ ਨੇ ਦੂਜੀ ਵਾਰ ਬੈਂਕ ਔਫ ਕੈਨੇਡਾ ਨੂੰ ਆਪਣੇ ਸੁਰੱਖਿਆ ਅਧਿਕਾਰੀ ਦੀ ਹੜਤਾਲ ਦੌਰਾਨ ਰਿਪਲੇਸਮੈਂਟ ਵਰਕਰਜ਼ ਦੀ ਵਰਤੋਂ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਯੂਨੀਅਨ ਮੁਤਾਬਕ, ਸੈਂਟਰਲ ਬੈਂਕ ਨੇ ਪਹਿਲੇ ਫੈਸਲੇ ਦੀ ਉਲੰਘਣਾ ਕਰਦੇ ਹੋਏ ਸੁਰੱਖਿਆ ਅਧਿਕਾਰੀ ਦੀ ਹੜਤਾਲ ਨੂੰ ਦਬਾਉਣ ਲਈ Pinkertons ਨਾਮਕ ਨਿੱਜੀ ਸੁਰੱਖਿਆ ਕੰਪਨੀ ਦੇ ਮੁਲਾਜ਼ਮਾਂ ਨੂੰ ਕੰਮ 'ਤੇ ਰੱਖਿਆ ਸੀ।
lytton-b-c-hits-41-degrees-hottest-temperature-in-canada-this-year
Punjabi

ਬੀ.ਸੀ. ਦੇ ਲਿਟਨ 'ਚ ਤਾਪਮਾਨ 41 ਡਿਗਰੀ ਸੈਲਸੀਅਸ, ਰਿਕਾਰਡ ਹੋਇਆ ਇਸ ਸਾਲ ਦਾ ਸਭ ਤੋਂ ਗਰਮ ਦਿਨ

ਬੀ.ਸੀ. ਦੇ ਫਰੇਜ਼ਰ ਕੈਨਿਯਨ ਵਿਚ ਸਥਿਤ ਲਿਟਨ ਕਮਿਊਨਿਟੀ ਵਿਚ ਬੁੱਧਵਾਰ ਨੂੰ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਇਸ ਸਾਲ ਪੂਰੇ ਕੈਨੇਡਾ ਵਿਚ ਰਿਕਾਰਡ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ, ਲਿਟਨ ਵਿਚ ਲਗਾਤਾਰ ਦੂਜੇ ਦਿਨ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚਿਆ ਹੈ।
carney-says-canada-will-support-workers-and-businesses-amid-u-s-tariff-dispute
Punjabi

ਪੀ.ਐਮ. ਕਾਰਨੀ ਨੇ ਅਮਰੀਕੀ ਟੈਰਿਫ ਧਮਕੀਆਂ ਵਿਚਾਲੇ ਕੈਨੇਡੀਅਨਜ਼ ਅਤੇ ਕਾਰੋਬਾਰਾਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ

ਪੀ.ਐਮ. ਮਾਰਕ ਕਾਰਨੀ ਨੇ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਦਰਮਿਆਨ ਬਿਆਨ ਦਿੰਦਿਆਂ ਕਿਹਾ ਹੈ ਕਿ ਕੈਨੇਡਾ ਨੂੰ ਆਪਣੇ ਨਾਗਰਿਕਾਂ, ਪਰਿਵਾਰਾਂ, ਵਰਕਰਜ਼ ਅਤੇ ਕਾਰੋਬਾਰਾਂ ਦੀ ਸੁਰੱਖਿਆ ਅਤੇ ਸਪੋਰਟ ਲਈ ਜੋ ਵੀ ਕਰਨਾ ਪਿਆ, ਉਹ ਕਰੇਗ। ਉਨ੍ਹਾਂ ਇਹ ਗੱਲ ਵੀਰਵਾਰ ਨੂੰ ਪ੍ਰਿੰਸ ਐਡਵਰਡ ਆਈਲੈਂਡ ਦੇ ਸ਼ਾਰਲਟਟਾਊਨ ਵਿਚ ਸੂਬਾਈ ਅਤੇ territorial leaders ਦੀ ਸਾਲਾਨਾ ਬੈਠਕ ਦੇ ਆਖਰੀ ਦਿਨ ਪ੍ਰੀਮੀਅਰਜ਼ ਨਾਲ ਮੁਲਾਕਾਤ ਦੌਰਾਨ ਕਹੀ।
calgary-police-ask-residents-to-check-vacant-homes-as-search-for-missing-autistic-boy-enters-seventh-day
Punjabi

ਕੈਲਗਰੀ ਵਿਚ ਲਾਪਤਾ 11 ਸਾਲਾ ਬੱਚੇ ਦੀ ਭਾਲ ਲਈ ਤਲਾਸ਼ੀ ਅਭਿਆਨ ਜਾਰੀ

ਕੈਲਗਰੀ ਵਿਚ ਲਾਪਤਾ 11 ਸਾਲਾ ਬੱਚੇ ਪਾਰਕਰ ਵੈੱਲਜ਼ ਦੀ ਭਾਲ ਲਈ ਤਲਾਸ਼ੀ ਅਭਿਆਨ ਜਾਰੀ ਹੈ। ਪੁਲਿਸ ਨੇ ਸ਼ਹਿਰ ਦੇ ਮਕਾਨ ਮਾਲਕ ਅਤੇ ਰੀਅਲ ਅਸਟੇਟ ਏਜੰਟ ਨੂੰ ਅਪੀਲ ਕੀਤੀ ਹੈ ਕਿ ਉਹ ਖਾਲੀ ਪਏ ਘਰਾਂ, ਗੈਰਾਜ ਅਤੇ ਹੋਰ ਸੰਭਾਵਿਤ ਲੁਕਣ ਦੀਆਂ ਥਾਵਾਂ ਦੀ ਚੈਕਿੰਗ ਕਰਨ। Acting Staff Sergeant Scott Guterson ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਸਾਲਾ ਪਾਰਕਰ ਔਟਿਜ਼ਮ ਤੋਂ ਪੀੜਤ ਹੈ ਅਤੇ ਉਹ ਬੋਲ ਨਹੀਂ ਸਕਦਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link