24.86C Vancouver
ADS

Jul 23, 2026 5:32 PM - Connect Newsroom - Pervez Sandhu with files from The Canadian Press

ਬੀ.ਸੀ. ਦੇ ਲਿਟਨ 'ਚ ਤਾਪਮਾਨ 41 ਡਿਗਰੀ ਸੈਲਸੀਅਸ, ਰਿਕਾਰਡ ਹੋਇਆ ਇਸ ਸਾਲ ਦਾ ਸਭ ਤੋਂ ਗਰਮ ਦਿਨ

Share On
lytton-b-c-hits-41-degrees-hottest-temperature-in-canada-this-year
Environment Canada says temperatures in Lytton hit 41.2 degrees on Wednesday, breaking a daily heat record set in 2006. (Photo: The Canadian Press)

ਬੀ.ਸੀ. ਦੇ ਫਰੇਜ਼ਰ ਕੈਨਿਯਨ ਵਿਚ ਸਥਿਤ ਲਿਟਨ ਕਮਿਊਨਿਟੀ ਵਿਚ ਬੁੱਧਵਾਰ ਨੂੰ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਇਸ ਸਾਲ ਪੂਰੇ ਕੈਨੇਡਾ ਵਿਚ ਰਿਕਾਰਡ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ, ਲਿਟਨ ਵਿਚ ਲਗਾਤਾਰ ਦੂਜੇ ਦਿਨ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚਿਆ ਹੈ।

ਮੰਗਲਵਾਰ ਨੂੰ ਇੱਥੇ 40.5 ਡਿਗਰੀ ਤਾਪਮਾਨ ਸੀ, ਜਿਸ ਨਾਲ ਇੱਥੇ ਸਾਲ 2006 ਵਿਚ ਬਣਿਆ ਰੋਜ਼ਾਨਾ ਗਰਮੀ ਦਾ ਪੁਰਾਣਾ ਰਿਕਾਰਡ ਵੀ ਟੁੱਟ ਗਿਆ ਹੈ। ਹਾਲਾਂਕਿ, ਦੂਜੇ ਪਾਸੇ ਮੈਟਰੋ ਵੈਨਕੂਵਰ ਅਤੇ ਫਰੇਜ਼ਰ ਵੈਲੀ ਵਰਗੇ ਇਲਾਕਿਆਂ ਵਿਚ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਪਰ ਫਰੇਜ਼ਰ ਕੈਨਿਯਨ, ਓਕਾਨਾਗਨ, ਕੂਟੇਨੇ, ਸ਼ੁਸਵੈਪ ਅਤੇ ਕੈਰੀਬੂ ਖੇਤਰਾਂ ਵਿਚ ਅਜੇ ਵੀ 20 ਤੋਂ ਵੱਧ ਹੀਟ ਅਲਰਟ ਲਾਗੂ ਹਨ।

ਮੌਸਮ ਏਜੰਸੀ ਅਨੁਸਾਰ ਬੁੱਧਵਾਰ ਨੂੰ ਲਿਟਨ ਸਮੇਤ ਬੀ.ਸੀ. ਦੇ 12 communities ਵਿਚ ਗਰਮੀ ਦੇ ਨਵੇਂ ਰਿਕਾਰਡ ਬਣੇ ਹਨ, ਜਿਨ੍ਹਾਂ ਵਿਚ ਕੈਸ਼ੇ ਕ੍ਰੀਕ ਅਤੇ Osoyoos ਪ੍ਰਮੁੱਖ ਹਨ। ਹਾਲਾਂਕਿ,ਲਿਟਨ ਵਿਚ ਤਾਪਮਾਨ ਦਾ ਲੇਟਸਟ ਰਿਕਾਰਡ 29 ਜੂਨ 2021 ਨੂੰ ਦਰਜ ਕੀਤੇ ਗਏ ਕੈਨੇਡਾ ਦੇ ਇਤਿਹਾਸਕ 49.6 ਡਿਗਰੀ ਦੇ ਰਿਕਾਰਡ ਤੋਂ ਕਾਫ਼ੀ ਘੱਟ ਹੈ, ਜਿਸ ਤੋਂ ਅਗਲੇ ਹੀ ਦਿਨ ਇਹ ਪਿੰਡ ਜੰਗਲੀ ਅੱਗ ਕਾਰਨ ਤਬਾਹ ਹੋ ਗਿਆ ਸੀ।

Latest news

wildfire-smoke-degrades-air-quality-across-parts-of-b-c-warnings-remain-in-effect
Punjabi

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਹੋਈ ਪ੍ਰਭਾਵਿਤ

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ, ਵੀਰਵਾਰ ਨੂੰ ਧੂੰਏ ਨੇ ਕੈਲੋਨਾ ਦੇ ਆਸਮਾਨ ਨੂੰ ਵੀ ਲਪੇਟ ਵਿਚ ਲੈ ਲਿਆ। IQAir ਮੁਤਾਬਕ, ਕੱਲ੍ਹ ਦੁਪਹਿਰ ਸ਼ਹਿਰ ਦੀ ਹਵਾ ਇੱਕ ਸਮੇਂ ਦੁਨੀਆ ਵਿਚ ਸਭ ਤੋਂ ਵੱਧ ਖਰਾਬ ਦਰਜ ਕੀਤੀ ਗਈ, ਜਿੱਥੇ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਚਲਾ ਗਿਆ ਸੀ।
new-gordie-howe-international-bridge-to-open-to-public-traffic-monday
Punjabi

ਕੈਨੇਡਾ ਅਤੇ ਅਮਰੀਕਾ ਵਿਚਕਾਰ ਨਵਾਂ ਗੋਰਡੀ ਹਾਵੇ ਇੰਟਰਨੈਸ਼ਨਲ ਬ੍ਰਿਜ ਅਗਲੇ ਹਫਤੇ ਜਾ ਰਿਹਾ ਖੁੱਲ੍ਹਣ

ਕੈਨੇਡਾ ਅਤੇ ਅਮਰੀਕਾ ਵਿਚਕਾਰ ਨਵਾਂ ਗੋਰਡੀ ਹਾਵੇ ਇੰਟਰਨੈਸ਼ਨਲ ਬ੍ਰਿਜ ਅਗਲੇ ਹਫ਼ਤੇ ਸੋਮਵਾਰ ਨੂੰ ਆਮ ਆਵਾਜਾਈ ਲਈ ਖੁੱਲ੍ਹਣ ਜਾ ਰਿਹਾ ਹੈ। ਫੈਡਰਲ ਇਨਫਰਾਸਟਕਚਰ ਮੰਤਰੀ ਗ੍ਰੇਗਰ ਰੌਬਰਟਸਨ ਨੇ ਅੱਜ ਵਿੰਡਸਰ ਵਾਲੇ ਪਾਸੇ ਇਸ ਪੁਲ ਦੇ ਉਦਘਾਟਨ ਮੌਕੇ ਇਹ official ਐਲਾਨ ਕੀਤਾ। Detroit ਨਦੀ 'ਤੇ ਬਣਿਆ ਇਹ Cable-stayed ਪੁਲ ਓਨਟਾਰੀਓ ਦੇ ਵਿੰਡਸਰ ਅਤੇ ਅਮਰੀਕਾ ਦੇ Michigan ਨੂੰ ਆਪਸ ਵਿਚ ਜੋੜੇਦਾ ਹੈ।
sonam-wangchuk-ends-hunger-strike-reports-claim-congress-mp-vivek-tankha-helped-break-deadlock
Punjabi

ਸੋਨਮ ਵਾਂਗਚੁਕ ਨੇ ਭੁੱਖ ਹੜਤਾਲ ਕੀਤੀ ਖਤਮ, ਗੱਲਬਾਤ 'ਚ ਵਿਵੇਕ ਤਨਖਾ ਦੀ ਵਿਚੋਲਗੀ ਦਾ ਕੀਤਾ ਜਾ ਰਿਹਾ ਦਾਅਵਾ

ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਤੋੜਨ ਵਿੱਚ ਕਾਂਗਰਸ ਸੰਸਦ ਮੈਂਬਰ ਦਾ ਰੋਲ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜ ਸਭਾ ਮੈਂਬਰ ਵਿਵੇਕ ਤਨਖਾ ਨੇ ਸਰਕਾਰ ਅਤੇ ਵਾਂਗਚੁਕ ਵਿੱਚ ਗਤੀਰੋਧ ਨੂੰ ਖਤਮ ਕੀਤਾ।ਬੈਕਚੈਨਲ ਗੱਲਬਾਤ ਲਗਭਗ ਤਿੰਨ ਦਿਨਾਂ ਤੱਕ ਜਾਰੀ ਰਹੀ, ਜਿਸ ਵਿੱਚ ਵੱਖ-ਵੱਖ ਪੱਧਰਾਂ 'ਤੇ ਕੋਸ਼ਿਸ਼ਾਂ ਕੀਤੀਆਂ ਗਈਆਂ।
canada-ecuador-sign-free-trade-agreement-ottawa-says-deal-will-expand-opportunities-for-exporters
Punjabi

ਕੈਨੇਡਾ ਸਰਕਾਰ ਨੇ ਇਕੂਏਡੋਰ ਨਾਲ ਮੁਕਤ ਵਪਾਰ ਸਮਝੌਤੇ 'ਤੇ ਕੀਤੇ ਦਸਤਖਤ

ਕੈਨੇਡਾ ਸਰਕਾਰ ਨੇ ਅੱਜ ਅਧਿਕਾਰਤ ਤੌਰ 'ਤੇ ਇਕੂਏਡੋਰ ਨਾਲ ਮੁਕਤ ਵਪਾਰ ਸਮਝੌਤੇ 'ਤੇ ਹਸਤਾਖਰ ਕਰ ਦਿੱਤੇ ਹਨ। ਕਾਰਨੀ ਸਰਕਾਰ ਦੇ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਇਸ ਇਤਿਹਾਸਕ ਸਮਝੌਤੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਕਦਮ ਕੈਨੇਡੀਅਨ ਕਾਰੋਬਾਰਾਂ, ਵਰਕਰ ਅਤੇ ਐਕਸਪੋਟਰਜ਼ ਲਈ ਭਵਿੱਖ ਵਿਚ ਬੇਹੱਦ ਲਾਹੇਵੰਦ ਸਾਬਤ ਹੋਵੇਗਾ।
experts-say-latest-u-s-tariff-threats-could-affect-provinces-unevenly
Punjabi

ਅਮਰੀਕਾ ਦੀਆਂ ਨਵੀਆਂ ਟੈਰਿਫ਼ ਧਮਕੀਆਂ ਦਾ ਅਸਰ ਸੂਬਿਆਂ 'ਤੇ ਇਕਸਾਰ ਨਹੀਂ ਪਵੇਗਾ:ਮਾਹਰ

ਐਲਬਰਟਾ ਅਤੇ ਸਸਕੈਚਵਨ 'ਤੇ ਅਮਰੀਕਾ ਦੀਆਂ ਟੈਰਿਫ ਧਮਕੀਆਂ ਨੂੰ ਲੈ ਕੇ ਯੂਨੀਵਰਸਿਟੀ ਔਫ ਕੈਲਗਰੀ ਦੇ ਪ੍ਰੋਫੈਸਰ ਨੇ ਰਾਹਤ ਭਰੀ ਜਾਣਕਾਰੀ ਸਾਂਝੀ ਕੀਤੀ ਹੈ। ਅਰਥਸ਼ਾਸਤਰ ਦੇ ਪ੍ਰੋਫੈਸਰ Trevor Tombe ਅਨੁਸਾਰ ਇਨ੍ਹਾਂ ਦੋਹਾਂ ਸੂਬਿਆਂ 'ਤੇ ਅਮਰੀਕਾ ਦੀਆਂ ਤਾਜ਼ਾ ਟੈਰਿਫ ਧਮਕੀਆਂ ਦਾ ਅਸਰ ਬਹੁਤ ਘੱਟ ਪਵੇਗਾ ਜਦਕਿ ਕੁੱਝ ਸੂਬਿਆਂ 'ਤੇ ਇਸ ਦੀ ਮਾਰ ਵਧੇਰੇ ਪਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link