Sep 4, 2024 8:33 PM - The Canadian Press

ਬੀ.ਸੀ.ਯੂਨਾਈਟਿਡ ਦੇ ਸੀਨੀਅਰ ਵਿਧਾਇਕ ਮਾਈਕ ਬਰਨੀਅਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਜਾ ਰਹੇ ਹਨ। ਅਸਲ ਵਿਚ ਬੀ.ਸੀ.ਯੂਨਾਈਟਿਡ ਦੇ ਕਈ ਹੋਰ ਸਾਬਕਾ ਉਮੀਦਵਾਰਾਂ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਉਹ ਕੰਜ਼ਰਵੇਟਿਵ ਪਾਰਟੀ ਨਾਲ ਚੋਣ ਲੜ ਰਹੇ ਹਨ, ਜਿਸ ਤੋਂ ਬਾਅਦ ਬਰਨੀਅਰ ਨੇ ਇਨ੍ਹਾਂ ਉਮੀਦਵਾਰਾਂ ਵਿਚ ਸ਼ਾਮਲ ਹੋਣ ਦੀ ਬਜਾਏ ਇੱਕਲੇ ਲੜਨ ਦਾ ਫੈਸਲਾ ਕੀਤਾ ਹੈ।
ਬਰਨੀਅਰ ਨੇ 2013 ਤੋਂ ਬੀ.ਸੀ. ਯੂਨਾਈਟਿਡ ਲਈ ਪੀਸ ਰੀਵਰ ਸਾਊਥ ਦੀ ਨੁਮਾਇੰਦਗੀ ਕੀਤੀ ਹੈ, ਜਿਸ ਨੂੰ ਪਹਿਲਾਂ ਬੀ.ਸੀ. ਲਿਬਰਲ ਵਜੋਂ ਜਾਣਿਆ ਜਾਂਦਾ ਸੀ। ਇਸ ਤੋਂ ਇਲਾਵਾ ਬਰਨੀਅਰ ਸਾਬਕਾ ਸੂਬਾਈ ਸਿੱਖਿਆ ਮੰਤਰੀ ਵੀ ਰਹੇ ਹਨ।
ਬਰਨੀਅਰ ਬੀ.ਸੀ. ਯੂਨਾਈਟਿਡ ਦੇ ਇਕ ਹੋਰ ਸਾਬਕਾ ਉਮੀਦਵਾਰ ਅਤੇ ਲੂੰਬੀ ਦੇ ਮੇਅਰ ਕੇਵਿਨ ਐਕਸ਼ਨ ਦੇ ਨਾਲ ਅਧਿਕਾਰਤ ਵਿਰੋਧੀ ਧਿਰ ਦੇ ਉਮੀਦਵਾਰਾਂ ਵਜੋਂ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਯੂਨਾਈਟਿਡ ਨੇਤਾ ਕੇਵਿਨ ਫਾਲਕਨ ਨੇ ਆਪਣੀ ਪਾਰਟੀ ਦੀ ਮੁਹਿੰਮ ਬੰਦ ਕਰ ਦਿੱਤੀ ਸੀ ਅਤੇ ਜੋਨ ਰੂਸਟਡ ਦੀ ਅਗਵਾਈ ਵਾਲੀ ਬੀ.ਸੀ. ਕੰਜ਼ਰਵੇਟਿਵ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਸੀ, ਜਿਸ ਕਾਰਨ ਦੋਵਾਂ ਪਾਰਟੀਆਂ ਦੇ 140 ਉਮੀਦਵਾਰਾਂ ਦੀ ਸੂਚੀ ਘਟਾ ਕੇ 93 ਕਰਨ ਦੀ ਲੋੜ ਸੀ।




