Sep 22, 2022 7:27 PM - Connect News

ਮਿਸੀਸਾਗਾ 'ਚ ਸੋਮਵਾਰ ਨੂੰ ਇੱਕ ਕਨੇਡੀਅਨ ਟਾਇਰ ਸਟੋਰ 'ਚ ਚਾਕੂ ਨਾਲ ਹਮਲੇ ਦੀ ਵਾਰਦਾਤ 'ਚ ਜਾਨ ਗਵਾਉਣ ਵਾਲੀ ਔਰਤ ਦੀ ਪਛਾਣ ਕਰ ਲਈ ਗਈ ਹੈ।
ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਦੀ ਉਮਰ 22 ਸਾਲ ਅਤੇ ਉਸ ਦਾ ਨਾਮ ਚੰਦਨਪ੍ਰੀਤ ਕੌਰ ਸੀ।
ਸੋਮਵਾਰ ਸ਼ਾਮ ਕਰੀਬ 6 ਵਜੇ ਅਫਸਰਾਂ ਨੂੰ ਮੇਵਿਸ ਰੋਡ ਅਤੇ ਬ੍ਰਿਟੈਨਿਆ ਰੋਡ ਵੈਸਟ ਕੋਲ ਸਥਿਤ ਸਟੋਰ 'ਚ ਸੱਦਿਆ ਗਿਆ ਸੀ।
ਪੀਲ ਰੀਜਨਲ ਪੁਲਿਸ ਨੇ ਪਹਿਲਾਂ ਦੱਸਿਆ ਸੀ ਕਿ ਮਾਮਲੇ 'ਚ ਮੌਕੇ ਤੋਂ ਇੱਕ ਆਦਮੀ ਨੂੰ ਹਿਰਾਸਤ 'ਚ ਲਿਆ ਗਿਆ ਸੀ ਜਿਸ ਦੀ ਪਛਾਣ ਸ਼ੱਕੀ ਵਜੋਂ ਹੋਈ ਸੀ।
ਔਰਤ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ।
ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਗ੍ਰਿਫਤਾਰ ਕੀਤਾ ਗਿਆ 26 ਸਾਲਾ ਚਰਨਜੀਤ ਸਿੰਘ, ਪੀੜਤ ਔਰਤ ਦਾ ਪਤੀ ਸੀ।
ਦੋਵਾਂ ਦੇ ਵਿਆਹ ਨੂੰ 3 ਸਾਲ ਹੋ ਚੁੱਕੇ ਸਨ।
ਚਰਨਜੀਤ ਸਿੰਘ 'ਤੇ ਫਰਸਟ ਡਿਗਰੀ ਕਤਲ ਦੇ ਦੋਸ਼ ਲੱਗੇ ਹਨ।
ਉਸ ਨੂੰ ਮੰਗਲਵਾਰ ਨੂੰ ਬਰੈਂਪਟਨ ਦੇ ਇੱਕ ਕੋਰਟ 'ਚ ਪੇਸ਼ ਕੀਤਾ ਗਿਆ ਸੀ।




