Jan 7, 2021 6:34 PM -

ਵੈਨਕੂਵਰ ਡਾਊਨਟਾਊਨ 'ਚ ਵਾਪਰੇ ਇੱਕ ਤਲਵਾਰ ਨਾਲ ਕੀਤੇ ਗਏ ਹਮਲੇ ਦੇ ਇੱਕ ਪੀੜਤ ਦਾ ਕਹਿਣਾ ਹੈ ਕਿ ਉਹ ਆਪਣੀ ਜਾਨ ਬਚਣ ਦਾ ਸ਼੍ਰੇਅ ਆਪਣੀ ਹੈਟ ਯਾਨੀ ਕਿ ਟੋਪੀ ਨੂੰ ਦਿੰਦਾ ਹੈ।
ਵਿਲੀਅਮ ਜੌਨਸਨ ਦਾ ਕਹਿਣਾ ਸੀ ਕਿ ਗ੍ਰੈਨਵਿਲ ਸਟ੍ਰੀਟ ਅਤੇ ਨੈਲਸਨ ਸਟ੍ਰੀਟ ਦੇ ਕੋਲ ਨਵੇਂ ਸਾਲ ਦੀ ਸ਼ਾਮ ਕਰੀਬ 7 ਵਜੇ ਬਲੈਨਸ ਕਾਫੀ ਸ਼ੌਪ ਕੋਲ ਉਸ ਦੇ ਸਿਰ 'ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਉਸ ਦੀ ਮਜ਼ਬੂਤ ਹੈਟ ਨੇ ਉਸ ਨੂੰ ਬਚਾ ਲਿਆ ਅਤੇ ਉਸ ਨੂੰ ਸਿਰਫ 4 ਟਾਂਕੇ ਲਗਾਏ ਗਏ ਹਨ।
ਯਾਦ ਰਹੇ ਇਸ ਮਾਮਲੇ 'ਚ ਇੱਕ 33 ਸਾਲਾ ਵਿਅਕਤੀ 'ਤੇ ਦੋਸ਼ ਲੱਗੇ ਹਨ।
ਇਸ ਵਿਅਕਤੀ 'ਤੇ ਹਥਿਆਰ ਨਾਲ ਹਮਲੇ ਦੇ 2 ਦੋਸ਼, ਸ਼ਰੀਰਕ ਨੁਕਸਾਨ ਪਹੁੰਚਾਉਣ ਦੇ 2 ਦੋਸ਼, ਡਾਕੇ ਦੇ ਦੋਸ਼ ਅਤੇ ਖਤਰਨਾਕ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ।




