May 26, 2022 12:44 AM - The Canadian Press

ਵਿਕਟੋਰੀਆ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਮੰਗਲਵਾਰ ਦੇ ਸ਼ਟ-ਡਾਊਨ ਦੌਰਾਨ ਕਰੀਬ 1,800 ਯਾਤਰੀ ਪ੍ਰਭਾਵਿਤ ਹੋਏ ਸਨ।
ਮਾਮਲਾ ਇੱਕ ਧਮਾਕਾਖੇਜ ਸਮਗਰੀ ਨਾਲ ਸੰਬੰਧਤ ਸੀ।
ਏਅਰਪੋਰਟ ਦੇ ਡਾਇਰੈਕਟਰ ਆਫ ਕਮਿਊਨਿਟੀ ਰਿਲੇਸ਼ਨਸ ਦਾ ਕਹਿਣਾ ਸੀ ਕਿ ਕਰੀਬ 20 ਫਲਾਈਟਸ ਰੱਦ ਕੀਤੀਆਂ ਗਈਆਂ ਸਨ।
ਪੁਲਿਸ ਦਾ ਕਹਿਣਾ ਹੈ ਕਿ ਇੱਕ ਆਦਮੀ ਕੋਲ ਕਿਸੇ ਪ੍ਰਕਾਰ ਦੇ ਸ਼ੱਕੀ ਪੈਕੇਜ ਦੇ ਕਾਰਨ ਮੰਗਲਵਾਰ ਨੂੰ ਵਿਕਟੋਰੀਆ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ ਕਰਨਾ ਪਿਆ ਸੀ।
ਇਸ ਵਿਅਕਤੀ ਬਾਰੇ ਜਾਣਕਾਰੀ ਦਿੱਤੀ ਗਈ ਕਿ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਹਾਲਾਂਕਿ ਵਿਅਕਤੀ ਨੂੰ ਕੋਰਟ 'ਚ ਪੇਸ਼ ਹੋਣ ਸੰਬੰਧੀ ਤਰੀਕ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਪੁਲਿਸ ਨੇ ਜਾਣਕਾਰੀ ਨਹੀਂ ਦਿੱਤੀ ਹੈ ਕਿ ਵਿਅਕਤੀ 'ਤੇ ਕਿਸ ਪ੍ਰਕਾਰ ਦੇ ਦੋਸ਼ ਤੈਅ ਕੀਤੇ ਜਾਣਗੇ।
ਏਅਰਪੋਰਟ ਸਿਕਿਉਰਿਟੀ ਨੇ ਆਰ.ਸੀ.ਐਮ.ਪੀ. ਨਾਲ ਸੰਪਰਕ ਕੀਤਾ ਸੀ ਅਤੇ ਫਿਰ ਐਕਪਲੋਸਿਵਸ ਡਿਸਪੋਜ਼ਲ ਯੂਨਿਟ ਨੂੰ ਸੱਦਿਆ ਗਿਆ ਸੀ।
ਏਅਰਪੋਰਟ ਨੂੰ ਉਸ ਸਮੇਂ ਬੰਦ ਕਰ ਦਿੱਤਾ ਗਿਆ ਸੀ ਜਦ ਇੱਕ ਆਦਮੀ ਕੋਲ 2 ਬੈਗ ਮਿਲੇ ਸਨ ਜਿਸ 'ਚ ਕਿਸੇ ਪ੍ਰਕਾਰ ਦੇ ਵਿਅਰਥ ਹੋ ਚੁੱਕੇ ਮਿਲਟਰੀ ਸਰਪਲਸ ਐਕਸਪਲੋਸਿਵਸ ਸਨ।
ਪੁਲਿਸ ਦਾ ਕਹਿਣਾ ਸੀ ਕਿ ਯਾਤਰੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਸਾਮਾਨ ਦੇ ਵਿੱਚ ਕੀ ਕੁਝ ਲਿਜਾ ਰਹੇ ਹਨ ਅਤੇ ਕਿਸੇ ਸਾਮਾਨ ਦੇ ਲਈ ਇਜਾਜਤ ਲੈਣ ਦੀ ਲੋੜ ਤਾਂ ਨਹੀਂ ਹੈ।




