Mar 23, 2022 9:30 PM - Connect News

ਵੈਨਕੂਵਰ ਪੁਲਿਸ ਵੱਲੋਂ ਕਾਮਾਗਾਟਾ ਮਾਰੂ ਮੈਮੋਰੀਅਲ ਨਾਲ ਤੋੜਭੰਨ ਸੰਬੰਧਤ ਇੱਕ ਸ਼ੱਕੀ ਨੂੰ ਕਾਬੂ ਕਰ ਲਿਆ ਗਿਆ ਹੈ।
ਕਥਿਤ ਤੌਰ 'ਤੇ ਇਸ ਸ਼ੱਕੀ ਨੇ ਕਾਮਾਗਾਟਾ ਮਾਰੂ ਦੀਆਂ ਸਵਾਰੀਆਂ ਦੀ ਯਾਦਗਾਰ ਨੂੰ ਡੀਫੇਸ ਕੀਤਾ ਸੀ।
ਪੁਲਿਸ ਅਨੁਸਾਰ ਸ਼ੱਕੀ ਨੂੰ ਅਫਸਰਾਂ ਨੇ ਸੋਮਵਾਰ ਰਾਤ ਡਾਊਨਟਾਊਨ ਈਸਟਸਾਈਡ ਦੇ ਇਲਾਕੇ 'ਚ ਗ੍ਰਿਫਤਾਰ ਕੀਤਾ ਸੀ।
ਸ਼ੱਕੀ ਦਾ ਨਾਮ ਯੂਨੀਆਰ ਕੁਰਨੀਆਵਨ ਦੱਸਿਆ ਗਿਆ ਹੈ।
ਇਸ ਵਿਅਕਤੀ 'ਤੇ ਜਨਵਰੀ 'ਚ ਮਿਸਚਿਫ ਦਾ ਇੱਕ ਦੋਸ਼ ਲੱਗਿਆ ਸੀ।
ਉਸ ਵੇਲੇ ਤੋਂ ਸ਼ੱਕੀ ਦੀ ਬੀ.ਸੀ. ਵਾਈਡ ਵਾਰੰਟ 'ਤੇ ਭਾਲ ਜਾਰੀ ਸੀ।
ਡੀਫੇਸਿੰਗ ਦੀ ਘਟਨਾ 22 ਅਗਸਤ 2021 ਨੂੰ ਵਾਪਰੀ ਸੀ।
ਮੈਮੋਰੀਅਲ 'ਤੇ ਚਿੱਟਾ ਪੇਂਟ ਛਿੜਕਿਆ ਗਿਆ ਸੀ, ਹੈਂਡ ਪ੍ਰਿੰਟ ਛਾਪ ਦਿੱਤੇ ਗਏ ਸਨ ਅਤੇ ਗ੍ਰੈਫੀਟੀ ਬਣਾਏ ਗਏ ਸਨ।
ਯਾਦ ਰਹੇ ਇਹ ਮੈਮੋਰੀਅਲ ਉਨ੍ਹਾਂ ਸਵਾਰੀਆਂ ਦੇ ਸਨਮਾਨ 'ਚ ਸਥਾਪਿਤ ਕੀਤਾ ਗਿਆ ਸੀ ਜਿੰਨਾ ਦੇ ਸਮੁੰਦਰੀ ਜਹਾਜ਼ ਨੂੰ ਸਾਲ 1914 'ਚ ਵੈਨਕੂਵਰ 'ਚ ਦਾਖਿਲ ਹੋਣ ਦੀ ਇਜਾਜਤ ਨਹੀਂ ਦਿੱਤੀ ਗਈ ਸੀ।




