Mar 21, 2022 7:27 PM - Connect News

ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਸਾਂਝੀ ਕੀਤੀ ਗਈ ਇੱਕ ਸੋਸ਼ਲ ਮੀਡੀਆ ਪੋਸਟ ਆਸਰੇ ਇੱਕ ਹਮਲੇ 'ਚ ਸ਼ਾਮਿਲ ਸ਼ੱਕੀ ਦਾ ਪਤਾ ਲੱਗ ਸਕਿਆ ਹੈ।
ਪੁਲਿਸ ਅਨੁਸਾਰ ਬੀਤੇ ਹਫ਼ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ 80,000 ਤੋਂ ਵਧੇਰੇ ਲੋਕਾਂ ਵੱਲੋਂ ਸ਼ੇਅਰ ਕੀਤਾ ਗਿਆ ਸੀ।
ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਸ਼ੱਕੀ ਦੀ ਉਮਰ 53 ਸਾਲ ਹੈ।
ਪੁਲਿਸ ਦਾ ਕਹਿਣਾ ਸੀ ਕਿ ਗ੍ਰੈਨਵਿਲ ਸਕਾਈਟਰੇਨ ਸਟੇਸ਼ਨ ਕੋਲ ਇੱਕ 61 ਸਾਲਾ ਆਦਮੀ 'ਤੇ ਹਮਲਾ ਕੀਤਾ ਗਿਆ ਸੀ।
ਪਹਿਲਾਂ ਉਸ ਨੂੰ ਪਿੱਛੇ ਤੋਂ ਧੱਕਾ ਮਾਰ ਪੌੜੀਆਂ ਤੋਂ ਸੁੱਟ ਦਿੱਤਾ ਗਿਆ ਸੀ ਅਤੇ ਫਿਰ ਉਸ 'ਤੇ ਲੱਤਾਂ ਨਾਲ ਹਮਲਾ ਹੋਇਆ ਸੀ।
ਵੀਡੀਓ ਵੇਖਣ ਤੋਂ ਬਾਅਦ ਇੱਕ ਨਾਗਰਿਕ ਨੇ ਪੁਲਿਸ ਨੂੰ ਸ਼ੱਕੀ ਬਾਰੇ ਜਾਣਕਾਰੀ ਦਿੱਤੀ।
ਯਾਦ ਰਹੇ ਹਮਲੇ ਦੀ ਇਹ ਘਟਨਾ 1 ਮਾਰਚ ਨੂੰ ਵਾਪਰੀ ਸੀ।
ਵੀਡੀਓ ਵੇਖਣ ਲਈ ਲਿੰਕ ਕਲਿਕ ਕਰੋ:
https://vpd.ca/news/2022/03/18/vpd-investigates-random-assault-at-downtown-skytrain-station/




