12.72C Vancouver
ADS

Apr 15, 2021 5:35 PM -

ਵੈਨਕੂਵਰ 'ਚ ਪਿੱਛਾ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚਰਚਾ ਬਣੇ ਵੀਡੀਓ ਦੇ ਮਾਮਲੇ 'ਚ 33 ਸਾਲਾ ਵਿਅਕਤੀ 'ਤੇ ਲੱਗੇ ਦੋਸ਼

Share On
vpd-investigation-leads-to-charges-in-stalking-case
A Vancouver Police investigation has led to approved criminal charges in an alleged stalking case. The charges were approved by BC Prosecution Service on Wednesday. (Photo - Vancouver Police/Twitter)

ਵੈਨਕੂਵਰ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ, ਇੱਕ ਸਟਾਕਿੰਗ ਦੇ ਮਾਮਲੇ 'ਚ ਅਪਰਾਧਿਕ ਦੋਸ਼ ਲਗਾਏ ਗਏ ਹਨ।

ਬੁੱਧਵਾਰ ਨੂੰ ਦੋਸ਼ਾਂ ਨੂੰ ਬੀ.ਸੀ. ਪ੍ਰਾਸੀਕਿਊਸ਼ਨ ਸਰਵਿਸ (BC Prosecution Service) ਵੱਲੋਂ ਮਨਜ਼ੂਰ ਕਰ ਲਿਆ ਗਿਆ।

ਕਾਂਸਟੇਬਲ ਤਾਨੀਆ ਵਿਸਿੰਟਨ ਦਾ ਕਹਿਣਾ ਹੈ ਕਿ ਇੱਕ ਔਨਲਾਈਨ ਸਾਂਝੀ ਕੀਤੀ ਗਈ ਵੀਡੀਓ ਤੋਂ ਬਾਅਦ ਇਸ ਮਾਮਲੇ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋਣ ਲੱਗੀ ਸੀ।

ਇੱਕ ਔਰਤ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ 17 ਮਾਰਚ ਨੂੰ ਵੈਨਕੂਵਰ 'ਚ ਉਸ ਦਾ ਇੱਕ ਵਿਅਕਤੀ ਨੇ ਪਿੱਛਾ ਕੀਤਾ ਸੀ।

ਇਸ ਮਾਮਲੇ 'ਚ 33 ਸਾਲਾ ਮੋਹੰਮਦ ਮਜੀਦਪੁਰ ਨਾਮ ਦੇ ਵਿਅਕਤੀ 'ਤੇ ਅਪਰਾਧਿਕ ਪ੍ਰੇਸ਼ਾਨੀ ਦੇ ਦੋਸ਼ ਲੱਗੇ ਹਨ।

ਜਾਂਚ ਤੋਂ ਬਾਅਦ ਇਸ ਵਿਅਕਤੀ 'ਤੇ ਕੁਝ ਹੋਰ ਮਾਮਲਿਆਂ 'ਚ ਵੀ ਦੋਸ਼ ਲੱਗੇ ਹਨ।

ਇਸ ਵਿਅਕਤੀ 'ਤੇ 13 ਮਾਰਚ ਨੂੰ ਡੰਨਸਮਾਇਰ ਅਤੇ ਗ੍ਰੈਨਵਿਲ ਸਟ੍ਰੀਟਸ ਦੇ ਕੋਲ ਅਪਰਾਧਿਕ ਪ੍ਰੇਸ਼ਾਨੀ ਦੇ ਦੋਸ਼ ਲੱਗੇ ਹਨ।

14 ਮਾਰਚ ਨੂੰ ਬੁਰਾਰਡ ਸਟ੍ਰੀਟ ਦੇ ਕੋਲ ਸਥਿਤ ਹੋਟਲ ਕੋਲ ਸ਼ਰਾਰਤ ਸੰਬੰਧੀ ਦੋਸ਼ ਲੱਗੇ ਹਨ।

16 ਮਾਰਚ ਨੂੰ ਬੁਰਾਰਡ ਸਟ੍ਰੀਟ ਦੇ ਕੋਲ ਇੱਕ ਹੋਟਲ ਸੰਬੰਧੀ 'ਬ੍ਰੇਕ ਐਂਡ ਐਂਟਰ' ਦੇ ਦੋਸ਼ ਲੱਗੇ ਹਨ।

19 ਮਾਰਚ ਨੂੰ ਬਿਊਟ ਅਤੇ ਰੌਬਸਨ ਸਟ੍ਰੀਟ ਦੇ ਕੋਲ ਹਥਿਆਰ ਨਾਲ ਹਮਲੇ ਦੇ ਦੋਸ਼ ਲੱਗੇ ਹਨ।

19 ਮਾਰਚ ਨੂੰ ਬਿਊਟ ਅਤੇ ਰੌਬਸਨ ਸਟ੍ਰੀਟ ਦੇ ਕੋਲ ਧਮਕਾਉਣ ਸੰਬੰਧੀ ਦੋਸ਼ ਲੱਗੇ ਹਨ।

Latest news

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link