Jul 5, 2021 8:50 PM -

ਵੈਨਕੂਵਰ 'ਚ ਅੱਜ ਸਵੇਰੇ 2 ਪੁਲਿਸ ਅਫ਼ਸਰਾਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ।
ਇਹਨਾਂ ਅਫ਼ਸਰਾਂ ਨੂੰ ਇੱਕ 9-1-1 ਕਾਲ ਜ਼ਰੀਏ ਸੂਚਿਤ ਕੀਤਾ ਗਿਆ ਸੀ ਕਿ ਇੱਕ 2 ਸਾਲਾ ਬੱਚੇ ਨੂੰ ਜ਼ਬਰਦਸਤੀ ਕਬਜ਼ੇ 'ਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਫ਼ਸਰਾਂ ਨੇ ਸਵੇਰੇ ਕਰੀਬ 10 ਵਜੇ ਕੀਫਰ ਸਟ੍ਰੀਟ ਅਤੇ ਗੋਰ ਐਵੀਨਿਊ ਦੇ ਇਲਾਕੇ 'ਚ ਇੱਕ ਰੈਜ਼ੀਡੈਂਸ਼ੀਅਲ ਇਮਾਰਤ ਦੇ ਇੱਕ ਸੁਇਟ 'ਚ ਦਾਖਿਲਾ ਲਿਆ।
ਇਸੇ ਦੌਰਾਨ ਸ਼ੱਕੀ ਨੇ ਅਫ਼ਸਰਾਂ ਨੇ ਹਮਲਾ ਕਰ ਦਿੱਤਾ ਅਤੇ ਚਾਕੂ ਨਾਲ ਵਾਰ ਕੀਤੇ ਗਏ।
ਸ਼ੱਕੀ ਦੀ ਉਮਰ 59 ਸਾਲ ਦੱਸੀ ਗਈ ਅਤੇ ਉਸ 'ਤੇ ਵੀ ਟੇਜ਼ਰ ਦਾ ਇਸਤੇਮਾਲ ਕੀਤਾ ਗਿਆ।
ਸ਼ੱਕੀ ਨੂੰ ਹਸਪਤਾਲ ਪਹੁੰਚਾਇਆ ਗਿਆ।
ਇਸ ਮਾਮਲੇ ਦੀ ਜਾਣਕਾਰੀ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਨੂੰ ਪਹੁੰਚਾ ਦਿੱਤੀ ਗਈ ਹੈ।
ਕਾਂਸਟੇਬਲ ਤਾਨੀਆ ਵਿਸਿੰਟਨ ਨੇ ਮਾਮਲਾ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬੱਚਾ ਸਲਾਮਤ ਮਿਲਿਆ ਹੈ।




