14.71C Vancouver
ADS

Oct 3, 2022 10:15 PM - Connect News

ਵੈਨਕੂਵਰ 'ਚ ਲੋਕਾਂ ਦੀ ਸੂਝਬੂਝ ਤੇ ਫੁਰਤੀ ਦੀ ਪੁਲਿਸ ਕਰ ਰਹੀ ਸ਼ਲਾਘਾ

Share On
vpd-praises-bystanders-for-stopping-stranger-attack
Vancouver Police are praising the actions of quick-thinking bystanders who stopped a violent attack on woman last night in downtown Vancouver. (Photo - Vancouver police/Twitter)

ਵੈਨਕੂਵਰ ਪੁਲਿਸ ਵੱਲੋਂ ਕੁਝ ਲੋਕਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਜਿੰਨਾ ਦੀ ਸੂਝਬੂਝ ਅਤੇ ਫੁਰਤੀ ਕਾਰਨ ਡਾਊਨਟਾਊਨ ਇਲਾਕੇ 'ਚ ਇੱਕ ਔਰਤ ਦਾ ਹਿੰਸਕ ਹਮਲੇ ਤੋਂ ਬਚਾਅ ਰਹਿ ਗਿਆ।

ਸਾਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਕੁਝ ਲੋਕਾਂ ਨੇ ਇੱਕ ਔਰਤ ਦੀ ਮਦਦ ਕੀਤੀ ਜਿਸ 'ਤੇ ਇੱਕ ਅਣਜਾਣ ਵਿਅਕਤੀ ਨੇ ਹਮਲਾ ਕਰ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਬਹਾਦੁਰੀ ਦੀ ਤਾਰੀਫ ਕਰਨੀ ਬਣਦੀ ਹੈ।

ਪੀੜਤ ਔਰਤ ਦੀ ਉਮਰ 29 ਸਾਲ ਦੱਸੀ ਗਈ ਹੈ।

ਔਰਤ ਨੇ ਡੇਵੀ ਅਤੇ ਹਾਓ ਸਟ੍ਰੀਟ ਦੇ ਇਲਾਕੇ 'ਚ ਸਥਿਤ ਆਪਣੀ ਅਪਾਰਟਮੈਂਟ ਇਮਾਰਤ 'ਚ ਦਾਖਿਲਾ ਲਿਆ ਸੀ ਜਦ ਇੱਕ 19 ਸਾਲਾ ਯੁਵਕ ਉਸ ਦਾ ਪਿੱਛਾ ਕਰਦੇ ਹੋਏ ਅੰਦਰ ਦਾਖਿਲ ਹੋ ਗਿਆ।

ਸ਼ੱਕੀ ਨੇ ਔਰਤ ਨੂੰ ਜੱਫਾ ਪਾ ਲਿਆ ਅਤੇ ਜਮੀਨ 'ਤੇ ਪਟਕਦੇ ਹੋਏ ਉਸ 'ਤੇ ਹਮਲਾ ਕਰ ਦਿੱਤਾ।

ਘਟਨਾ ਐਤਵਾਰ ਸ਼ਾਮ ਕਰੀਬ 6 ਵਜੇ ਵਾਪਰੀ।

ਔਰਤ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ ਅਤੇ ਮੌਕੇ ਤੋਂ ਦੌੜ ਨਿਕਲੀ।

ਸ਼ੱਕੀ ਨੇ ਔਰਤ ਦਾ ਪਿੱਛਾ ਕੀਤਾ ਅਤੇ ਹਮਲੇ ਦੀ ਕੋਸ਼ਿਸ਼ ਜਾਰੀ ਰੱਖੀ ਪਰ ਇਸੇ ਵਿਚਾਲੇ ਕੁਝ ਲੋਕਾਂ ਨੇ ਸ਼ੱਕੀ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਪਹੁੰਚਣ ਤਕ ਉਸ ਨੂੰ ਦੌੜਨ ਨਹੀਂ ਦਿੱਤਾ।

ਪੀੜਤ ਔਰਤ ਪ੍ਰੇਸ਼ਾਨੀ ਦੀ ਹਾਲਤ 'ਚ ਸੀ ਪਰ ਉਸ ਦਾ ਗੰਭੀਰ ਸੱਟਾਂ ਤੋਂ ਬਚਾਅ ਰਿਹਾ।

ਇਸ ਮਾਮਲੇ 'ਚ ਬ੍ਰਾਇਸ ਮਾਈਕਲ ਫਲੋਰਸ ਬੈਬਿੰਗਟਨ 'ਤੇ ਹਮਲੇ ਅਤੇ ਧਮਕੀਆਂ ਦੇ ਦੋਸ਼ ਲੱਗੇ ਹਨ।

Latest news

two-correctional-officers-and-inmate-die-during-transfer-from-edmonton-womens-prison-csc-says
Punjabi

ਐਡਮਿੰਟਨ ਮਹਿਲਾ ਜੇਲ੍ਹ ਤੋਂ ਕੈਦੀ ਦੇ ਤਬਾਦਲੇ ਦੌਰਾਨ ਦੋ ਅਧਿਕਾਰੀਆਂ ਅਤੇ ਇੱਕ ਕੈਦੀ ਦੀ ਮੌਤ: CSC

ਐਡਮਿੰਟਨ ਇੰਸਟੀਚਿਊਟ ਫਾਰ ਵੂਮੈਨ ਤੋਂ ਇੱਕ ਕੈਦੀ ਨੂੰ ਟ੍ਰਾਂਸਫਰ ਕਰਨ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਦੋ ਸੁਧਾਰਾਤਮਕ ਅਧਿਕਾਰੀ ਅਤੇ ਇੱਕ ਕੈਦੀ ਦੀ ਮੌਤ ਹੋ ਗਈ ।
cbsa-spent-nearly-1-million-on-private-jets-for-deportation-and-detainee-transfers-report-says
Punjabi

ਸੀਬੀਐੱਸਏ ਨੇ ਡਿਪੋਰਟੇਸ਼ਨ ਅਤੇ ਬੰਦੀ ਤਬਦੀਲੀਆਂ ਲਈ ਦੋ ਸਾਲਾਂ ਵਿੱਚ ਪ੍ਰਾਈਵੇਟ ਜੈੱਟਾਂ 'ਤੇ ਲਗਭਗ 10 ਲੱਖ ਡਾਲਰ ਖਰਚੇ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਜਾਂ ਦੇਸ਼ ਦੇ ਅੰਦਰ ਹੀ detention facilities ਵਿਚ ਤਬਦੀਲ ਕਰਨ ਲਈ ਦੋ ਸਾਲਾਂ ਵਿਚ ਪ੍ਰਾਈਵੇਟ ਲਗਜ਼ਰੀ ਜੈਟ 'ਤੇ ਲਗਭਗ $1-ਮਿਲੀਅਨ ਖਰਚ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਗਲੋਬ ਐਂਡ ਮੇਲ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ CBSA ਦੇ ਅੰਦਰੂਨੀ ਦਸਤਾਵੇਜ਼ ਤੋਂ ਪਤਾ ਲੱਗਾ ਹੈ ਕਿ ਜਨਵਰੀ 2022 ਵਿਚ ਏਜੰਸੀ ਨੇ ਤਿੰਨ ਵਿਅਕਤੀਆਂ ਨੂੰ ਡਿਪੋਰਟ ਕਰਨ ਲਈ Dassault Falcon 900EX ਨਾਮ ਦਾ ਇੱਕ ਫ੍ਰੈਂਚ ਪ੍ਰਾਈਵੇਟ ਜੈੱਟ ਕਿਰਾਏ 'ਤੇ ਲਿਆ, ਜਿਸ 'ਤੇ $438,000 ਦਾ ਖਰਚਾ ਆਇਆ। ਇਹ ਜੈੱਟ ਆਮ ਤੌਰ 'ਤੇ ਦੁਨੀਆ ਦੇ ਅਮੀਰ ਲੋਕਾਂ ਦੀ ਪਸੰਦ ਮੰਨਿਆ ਜਾਂਦਾ ਹੈ।
rcmp-seek-publics-help-after-suspected-series-of-fires-at-kelowna-park
Punjabi

ਕੈਲੋਨਾ ਦੇ ਗੋਫਰ ਕਰੀਕ ਲੀਨੀਅਰ ਪਾਰਕ 'ਚ ਲੜੀਵਾਰ ਸ਼ੱਕੀ ਅੱਗਾਂ ਦੀ ਜਾਂਚ ਜਾਰੀ, RCMP ਨੇ ਲੋਕਾਂ ਤੋਂ ਮੰਗੀ ਮਦਦ

ਕੈਲੋਨਾ ਵਿਚ ਗੋਫਰ ਕਰੀਕ ਲੀਨੀਅਰ ਪਾਰਕ ਵਿਚ ਲੜੀਵਾਰ ਅੱਗਾਂ ਲਗਾਉਣ ਦੀਆਂ ਸ਼ੱਕੀਆਂ ਘਟਨਾਵਾਂ ਹੋਈਆਂ ਹਨ, ਜਿਸ ਦੇ ਸਬੰਧ ਵਿਚ ਆਰ.ਸੀ.ਐਮ.ਪੀ. ਵਲੋਂ ਲੋਕਾਂ ਤੋਂ ਜਾਂਚ ਵਿਚ ਸਹਿਯੋਗ ਦੀ ਮੰਗ ਕੀਤੀ ਗਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸ਼ਾਮ ਲਗਭਗ 5:30 ਵਜੇ ਪਾਰਕ ਅੰਦਰ ਬਹੁਤ ਹੀ ਨੇੜੇ-ਨੇੜੇ ਕਈ ਛੋਟੀਆਂ ਅੱਗਾਂ ਲੱਗੀਆਂ ਹੋਈਆਂ ਮਿਲੀਆਂ ਸਨ।
nova-scotia-to-ban-e-bikes-and-e-scooters-for-children-under-14-starting-this-fall
Punjabi

ਨੋਵਾ ਸਕੋਸ਼ੀਆ 'ਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਈ-ਬਾਈਕ ਅਤੇ ਈ-ਸਕੂਟਰ ਚਲਾਉਣ 'ਤੇ ਲੱਗੀ ਪਾਬੰਦੀ

ਨੋਵਾ ਸਕੋਸ਼ੀਆ ਇਸ ਫਾਲ ਤੋਂ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਈ-ਬਾਈਕ ਅਤੇ ਈ-ਸਕੂਟਰ ਚਲਾਉਣ 'ਤੇ ਪਾਬੰਦੀ ਲਗਾਉਣ ਜਾ ਰਿਹਾ ਹੈ। ਸੂਬੇ ਦੇ ਲੋਕ ਨਿਰਮਾਣ ਮੰਤਰੀ ਫਰੈੱਡ ਟਿਲੀ ਨੇ ਐਲਾਨ ਕੀਤਾ ਕਿ ਇਹ ਉਮਰ ਦਾ ਨਿਯਮ ਸੂਬੇ ਦੇ 'ਟ੍ਰੈਫਿਕ ਸੇਫਟੀ ਐਕਟ' ਵਿਚ ਕੀਤੇ ਜਾ ਰਹੇ ਕਈ ਬਦਲਾਵਾਂ ਦਾ ਹਿੱਸਾ ਹੈ।
canada-adds-75-000-jobs-in-july-as-unemployment-rate-falls-to-two-year-low
Punjabi

ਕੈਨੇਡਾ 'ਚ ਜੁਲਾਈ ਮਹੀਨੇ ਦੌਰਾਨ 75,000 ਨਵੀਆਂ ਨੌਕਰੀਆਂ ਸ਼ਾਮਲ, ਬੇਰੁਜ਼ਗਾਰੀ ਦਰ ਘਟ ਕੇ 6.4 ਫੀਸਦੀ

ਕੈਨੇਡੀਅਨ ਅਰਥਵਿਵਸਥਾ ਨੇ ਜੁਲਾਈ ਮਹੀਨੇ ਵਿਚ 75,000 ਨਵੀਆਂ ਨੌਕਰੀਆਂ ਜੋੜੀਆਂ ਹਨ, ਜਿਸ ਨਾਲ ਦੇਸ਼ ਦੀ ਬੇਰੁਜ਼ਗਾਰੀ ਦਰ ਘੱਟ ਕੇ 6.4 ਫੀਸਦੀ 'ਤੇ ਆ ਗਈ ਹੈ, ਇਹ ਬੇਰੁਜ਼ਗਾਰੀ ਦਰ ਦਾ ਪਿਛਲੇ ਦੋ ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਰਿਪੋਰਟ ਅਨੁਸਾਰ, ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਬੇਰੁਜ਼ਗਾਰੀ ਦਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਅੱਧਾ ਫੀਸਦੀ ਪੁਆਇੰਟ ਹੇਠਾਂ ਆ ਚੁੱਕੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link