Jan 13, 2023 1:32 AM - Connect News

ਵੈਨਕੂਵਰ ਪੁਲਿਸ ਵੱਲੋਂ ਇੱਕ ਆਦਮੀ ਦੀ ਤਸਵੀਰ ਸਾਂਝੀ ਕਰ ਉਸ ਦੀ ਕੋਈ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਵਿਅਕਤੀ ਦਾ ਨਾਮ ਐਂਡਰਿਊ ਕਿਮ ਜੈਕ ਹੈ ਅਤੇ ਇਸ ਦੀ ਉਮਰ 51 ਸਾਲ ਦੱਸੀ ਗਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਦੀ ਭਾਲ ਸੂਬੇ ਭਰ 'ਚ ਕੀਤੀ ਜਾ ਰਹੀ ਹੈ ਅਤੇ ਇਸ 'ਤੇ ਇੰਡੀਸੈਂਟ ਐਕਟ ਅਤੇ ਹਥਿਆਰ ਨਾਲ ਹਮਲੇ ਦੇ ਦੋਸ਼ ਲੱਗੇ ਹਨ।
ਡਾਊਨਟਾਊਨ ਇਲਾਕੇ 'ਚ ਬੀਤੇ ਸਾਲ 29 ਅਗਸਤ ਨੂੰ ਵਾਪਰੀਆਂ ਕੁਝ ਘਟਨਾਵਾਂ ਦੀ ਲੜੀ 'ਚ ਇਸ ਵਿਅਕਤੀ ਨੂੰ ਭਾਲਿਆ ਜਾ ਰਿਹਾ ਹੈ।
ਇਸ ਵਿਅਕਤੀ ਨੂੰ ਇੱਕ ਵਾਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਫਿਰ ਕੁਝ ਸ਼ਰਤਾਂ 'ਤੇ ਜਮਾਨਤ 'ਤੇ ਰਿਹਾਅ ਕੀਤਾ ਗਿਆ ਸੀ।
ਇਸ ਦੀ ਹਾਲ ਦੀ ਘੜੀ ਕੋਈ ਜਾਣਕਾਰੀ ਨਹੀਂ ਹੈ।




