15.77C Vancouver
ADS

Aug 17, 2021 12:17 AM -

ਵੈਨਕੂਵਰ 'ਚ ਅਣਜਾਣ ਵਿਅਕਤੀ ਵੱਲੋਂ ਆਦਮੀ ਦੇ ਗਲੇ 'ਤੇ ਚਾਕੂ ਨਾਲ ਹਮਲਾ; ਸ਼ੱਕੀ ਗ੍ਰਿਫਤਾਰ

Share On
vpd-seeks-witnesses-after-mans-throat-slashed-by-stranger
Vancouver Police are investigating after a man’s throat was slashed by a stranger during an unprovoked attack in Mount Pleasant Sunday afternoon. (Photo - Vancouver Police/Twitter)

ਵੈਨਕੂਵਰ ਪੁਲਿਸ ਵੱਲੋਂ ਇੱਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੌਰਾਨ ਮਾਊਂਟ ਪਲੈਜ਼ੈਂਟ ਦੇ ਇਲਾਕੇ 'ਚ ਇੱਕ ਅਣਜਾਣ ਵਿਅਕਤੀ ਨੇ ਇੱਕ 46 ਸਾਲਾ ਵਿਅਕਤੀ ਦੇ ਗਲੇ 'ਤੇ ਚਾਕੂ ਨਾਲ ਹਮਲਾ ਕੀਤਾ।

ਪੀੜਤ ਵਿਅਕਤੀ ਨੂੰ ਵੈਨਕੂਵਰ ਨਿਵਾਸੀ ਦੱਸਿਆ ਗਿਆ ਹੈ।

ਪੀੜਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਘਟਨਾ ਨੂੰ ਕਿਊਬੈਕ ਸਟ੍ਰੀਟ ਅਤੇ ਈਸਟ 10 ਐਵੀਨਿਊ ਦੇ ਕੋਲ ਅੰਜਾਮ ਦਿੱਤਾ ਗਿਆ।

ਦੁਪਹਿਰ ਕਰੀਬ 3 ਵਜੇ ਪੀੜਤ ਦੇ ਪਿੱਛੇ ਤੋਂ ਇੱਕ ਵਿਅਕਤੀ ਆਇਆ ਅਤੇ ਅਚਾਨਕ ਉਸਦੇ ਗਲੇ 'ਤੇ ਚਾਕੂ ਮਾਰ ਦਿੱਤਾ ਅਤੇ ਮੌਕੇ ਤੋਂ ਨਿਕਲ ਗਿਆ।

ਮੌਕੇ 'ਤੇ ਮੌਜੂਦ ਲੋਕਾਂ ਨੇ ਪੀੜਤ ਕੋਲ ਪਹੁੰਚ ਕੀਤੀ ਅਤੇ ਉਸ ਨੂੰ ਮਦਦ ਪ੍ਰਦਾਨ ਕੀਤੀ ਅਤੇ ਪੁਲਿਸ ਨੂੰ ਸੱਦਿਆ।

ਮੌਕੇ 'ਤੇ ਮੌਜੂਦ ਲੋਕਾਂ ਨੇ ਕਥਿਤ ਹਮਲਾਵਰ ਤਕ ਪਹੁੰਚਣ 'ਚ ਪੁਲਿਸ ਦੀ ਮਦਦ ਕੀਤੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਸ ਮਾਮਲੇ 'ਚ ਵੈਨਕੂਵਰ ਦੇ 30 ਸਾਲਾ ਜੈਸੀ ਐਟੀਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਕਤਲ ਦੀ ਕੋਸ਼ਿਸ਼ ਦੇ ਇਲਜਾਮ ਲੱਗੇ ਹਨ।

Latest news

fuel-costs-on-the-rise-as-latest-geopolitical-turmoil-drives-up-crude-oil-prices
Punjabi

ਕੈਨੇਡਾ ਵਿਚ ਗੈਸ ਕੀਮਤਾਂ ਵਧਣ ਕਾਰਨ ਕੱਚਾ ਤੇਲ ਵੀ ਹੋਇਆ ਮਹਿੰਗਾ

ਕੈਨੇਡਾ ਵਿਚ ਗੈਸ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਕੌਮਾਂਤਰੀ ਪੱਧਰ 'ਤੇ ਚੱਲ ਰਹੇ Geopolitical ਤਣਾਅ ਕਾਰਨ ਕੱਚੇ ਤੇਲ ਦੀ ਕੀਮਤ ਇੱਕ ਮਹੀਨੇ ਤੋਂ ਵੱਧ ਸਮੇਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। Gasbuddy ਮੁਤਾਬਕ, ਕੈਨੇਡਾ ਵਿਚ ਪੈਟਰੋਲ ਦੀ ਰਾਸ਼ਟਰੀ ਔਸਤ ਕੀਮਤ 1.80 ਡਾਲਰ ਪ੍ਰਤੀ ਲਿਟਰ ਤੋਂ ਪਾਰ ਹੋ ਗਈ ਹੈ, ਜੋ ਕਿ ਇੱਕ ਦਿਨ ਪਹਿਲਾਂ ਨਾਲੋਂ ਦੋ ਸੈਂਟ ਅਤੇ ਪਿਛਲੇ ਹਫ਼ਤੇ ਨਾਲੋਂ 8 ਸੈਂਟ ਦਾ ਵਾਧਾ ਹੈ।
canada-labour-board-again-orders-bank-of-canada-to-stop-using-replacement-workers-during-security-officers-strike
Punjabi

ਕੈਨੇਡਾ ਲੇਬਰ ਬੋਰਡ ਵੱਲੋਂ ਦੂਜੀ ਵਾਰ ਬੈਂਕ ਔਫ ਕੈਨੇਡਾ ਨੂੰ ਹੜਤਾਲ ਦੌਰਾਨ ਰਿਪਲੇਸਮੈਂਟ ਵਰਕਰ ਹਟਾਉਣ ਦੇ ਹੁਕਮ

ਕੈਨੇਡਾ ਦੇ ਲੇਬਰ ਬੋਰਡ ਨੇ ਦੂਜੀ ਵਾਰ ਬੈਂਕ ਔਫ ਕੈਨੇਡਾ ਨੂੰ ਆਪਣੇ ਸੁਰੱਖਿਆ ਅਧਿਕਾਰੀ ਦੀ ਹੜਤਾਲ ਦੌਰਾਨ ਰਿਪਲੇਸਮੈਂਟ ਵਰਕਰਜ਼ ਦੀ ਵਰਤੋਂ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਯੂਨੀਅਨ ਮੁਤਾਬਕ, ਸੈਂਟਰਲ ਬੈਂਕ ਨੇ ਪਹਿਲੇ ਫੈਸਲੇ ਦੀ ਉਲੰਘਣਾ ਕਰਦੇ ਹੋਏ ਸੁਰੱਖਿਆ ਅਧਿਕਾਰੀ ਦੀ ਹੜਤਾਲ ਨੂੰ ਦਬਾਉਣ ਲਈ Pinkertons ਨਾਮਕ ਨਿੱਜੀ ਸੁਰੱਖਿਆ ਕੰਪਨੀ ਦੇ ਮੁਲਾਜ਼ਮਾਂ ਨੂੰ ਕੰਮ 'ਤੇ ਰੱਖਿਆ ਸੀ।
lytton-b-c-hits-41-degrees-hottest-temperature-in-canada-this-year
Punjabi

ਬੀ.ਸੀ. ਦੇ ਲਿਟਨ 'ਚ ਤਾਪਮਾਨ 41 ਡਿਗਰੀ ਸੈਲਸੀਅਸ, ਰਿਕਾਰਡ ਹੋਇਆ ਇਸ ਸਾਲ ਦਾ ਸਭ ਤੋਂ ਗਰਮ ਦਿਨ

ਬੀ.ਸੀ. ਦੇ ਫਰੇਜ਼ਰ ਕੈਨਿਯਨ ਵਿਚ ਸਥਿਤ ਲਿਟਨ ਕਮਿਊਨਿਟੀ ਵਿਚ ਬੁੱਧਵਾਰ ਨੂੰ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਇਸ ਸਾਲ ਪੂਰੇ ਕੈਨੇਡਾ ਵਿਚ ਰਿਕਾਰਡ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ, ਲਿਟਨ ਵਿਚ ਲਗਾਤਾਰ ਦੂਜੇ ਦਿਨ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚਿਆ ਹੈ।
carney-says-canada-will-support-workers-and-businesses-amid-u-s-tariff-dispute
Punjabi

ਪੀ.ਐਮ. ਕਾਰਨੀ ਨੇ ਅਮਰੀਕੀ ਟੈਰਿਫ ਧਮਕੀਆਂ ਵਿਚਾਲੇ ਕੈਨੇਡੀਅਨਜ਼ ਅਤੇ ਕਾਰੋਬਾਰਾਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ

ਪੀ.ਐਮ. ਮਾਰਕ ਕਾਰਨੀ ਨੇ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਦਰਮਿਆਨ ਬਿਆਨ ਦਿੰਦਿਆਂ ਕਿਹਾ ਹੈ ਕਿ ਕੈਨੇਡਾ ਨੂੰ ਆਪਣੇ ਨਾਗਰਿਕਾਂ, ਪਰਿਵਾਰਾਂ, ਵਰਕਰਜ਼ ਅਤੇ ਕਾਰੋਬਾਰਾਂ ਦੀ ਸੁਰੱਖਿਆ ਅਤੇ ਸਪੋਰਟ ਲਈ ਜੋ ਵੀ ਕਰਨਾ ਪਿਆ, ਉਹ ਕਰੇਗ। ਉਨ੍ਹਾਂ ਇਹ ਗੱਲ ਵੀਰਵਾਰ ਨੂੰ ਪ੍ਰਿੰਸ ਐਡਵਰਡ ਆਈਲੈਂਡ ਦੇ ਸ਼ਾਰਲਟਟਾਊਨ ਵਿਚ ਸੂਬਾਈ ਅਤੇ territorial leaders ਦੀ ਸਾਲਾਨਾ ਬੈਠਕ ਦੇ ਆਖਰੀ ਦਿਨ ਪ੍ਰੀਮੀਅਰਜ਼ ਨਾਲ ਮੁਲਾਕਾਤ ਦੌਰਾਨ ਕਹੀ।
calgary-police-ask-residents-to-check-vacant-homes-as-search-for-missing-autistic-boy-enters-seventh-day
Punjabi

ਕੈਲਗਰੀ ਵਿਚ ਲਾਪਤਾ 11 ਸਾਲਾ ਬੱਚੇ ਦੀ ਭਾਲ ਲਈ ਤਲਾਸ਼ੀ ਅਭਿਆਨ ਜਾਰੀ

ਕੈਲਗਰੀ ਵਿਚ ਲਾਪਤਾ 11 ਸਾਲਾ ਬੱਚੇ ਪਾਰਕਰ ਵੈੱਲਜ਼ ਦੀ ਭਾਲ ਲਈ ਤਲਾਸ਼ੀ ਅਭਿਆਨ ਜਾਰੀ ਹੈ। ਪੁਲਿਸ ਨੇ ਸ਼ਹਿਰ ਦੇ ਮਕਾਨ ਮਾਲਕ ਅਤੇ ਰੀਅਲ ਅਸਟੇਟ ਏਜੰਟ ਨੂੰ ਅਪੀਲ ਕੀਤੀ ਹੈ ਕਿ ਉਹ ਖਾਲੀ ਪਏ ਘਰਾਂ, ਗੈਰਾਜ ਅਤੇ ਹੋਰ ਸੰਭਾਵਿਤ ਲੁਕਣ ਦੀਆਂ ਥਾਵਾਂ ਦੀ ਚੈਕਿੰਗ ਕਰਨ। Acting Staff Sergeant Scott Guterson ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਸਾਲਾ ਪਾਰਕਰ ਔਟਿਜ਼ਮ ਤੋਂ ਪੀੜਤ ਹੈ ਅਤੇ ਉਹ ਬੋਲ ਨਹੀਂ ਸਕਦਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link