Sep 4, 2025 8:08 PM - Connect Newsroom

ਨਨਾਈਮੋ ਆਰ.ਸੀ.ਐਮ.ਪੀ. ਨੇ ਇੱਕ ਵਾਂਟੇਡ 25 ਸਾਲਾ ਨੌਜਵਾਨ ਦੀ ਭਾਲ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ ਕਿ ਸਟੋਰਮ ਕੇਹਲਰ ਦੀ ਹਾਲ ਹੀ ਵਿਚ ਨਨਾਈਮੋ ਪ੍ਰੋਵਿੰਸ਼ੀਅਲ ਕੋਰਟ ਵਿਚ ਪੇਸ਼ੀ ਸੀ, ਜਿਥੇ ਉਸ ਨੇ ਹਾਜ਼ਰੀ ਨਹੀਂ ਭਰੀ। ਕੇਹਲਰ 'ਤੇ ਬ੍ਰੇਕ ਐਂਡ ਐਂਟਰ, ਚੋਰੀ ਅਧੀਨ $5000, ਸ਼ਰਾਰਤਾਂ, ਗ੍ਰਿਫਤਾਰੀ ਦਾ ਵਿਰੋਧ ਕਰਨ ਅਤੇ ਪ੍ਰੋਬੇਸ਼ਨ ਦੀ ਉਲੰਘਣਾ ਵਰਗੇ ਕਈ ਦੋਸ਼ ਹਨ।
ਸ਼ੱਕੀ ਇੱਕ ਕਾਕੇਸ਼ੀਅਨ ਹੈ, ਜਿਸ ਦਾ ਕੱਦ 5 ਫੁੱਟ 10 ਇੰਚ, ਵਾਲ ਭੂਰੇ ਅਤੇ ਅੱਖਾਂ ਹੇਜ਼ਲ ਹਨ। ਉਸ ਦੇ ਰਹਿਣ ਦਾ ਕੋਈ ਪੱਕਾ ਪਤਾ ਨਹੀਂ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਨਨਾਈਮੋ ਵਿਚ ਹੀ ਹੋ ਸਕਦਾ ਹੈ। ਪੁਲਿਸ ਨੇ ਉਸ ਦੀ ਹਾਲੀਆ ਤਸਵੀਰ ਜਾਰੀ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਉਸ ਦੇ ਖੱਬੇ ਹੱਥ 'ਤੇ ਡਾਇਮੰਡ ਦਾ ਟੈਟੂ ਹੈ।




