Jan 8, 2021 8:22 PM -

ਵੈਸਟਜੈਟ ਵੱਲੋਂ ਸਟਾਫ਼ ਅਤੇ ਫਲਾਈਟਸ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੱਤੀ ਗਈ ਕਿ ਫੈਡਰਲ ਸਰਕਾਰ ਦੇ ਕੋਵਿਡ-19 ਸੰਬੰਧੀ ਟੈਸਟਿੰਗ ਦੇ ਨਵੇਂ ਨਿਯਮਾਂ ਦੇ ਐਲਾਨ ਤੋਂ ਬਾਅਦ ਹਵਾਈ ਯਾਤਰੀਆਂ ਨੇ ਵੱਡੀ ਗਿਣਤੀ 'ਚ ਕੈੰਸਲੇਸ਼ਨ ਕੀਤੀ ਹੈ।
ਹਵਾਈ ਸੇਵਾ ਦੇ ਸੀ.ਈ.ਓ. ਐਡ ਸਿਮਸ ਨੇ ਕਿਹਾ ਕਿ ਇਸ ਦੀ ਕਸੂਰਵਾਰ ਔਟਵਾ ਦੀ ਨੀਤੀ ਹੈ, ਜੋ ਅਣਸੁਖਾਵੇਂ ਨਿਯਮ ਲਾਗੂ ਕਰ ਰਹੇ ਹਨ।
ਯਾਦ ਰਹੇ ਹੁਣ ਕੈਨੇਡਾ ਪਹੁੰਚ ਰਹੇ ਯਾਤਰੀਆਂ ਨੂੰ ਫਲਾਈਟ 'ਤੇ ਚੜ੍ਹਨ ਤੋਂ ਪਹਿਲਾਂ 72 ਘੰਟੇ ਵਿਚਾਲੇ ਹਾਸਿਲ ਕੀਤੇ ਕੋਵਿਡ-19 ਦੇ ਨੈਗੇਟਿਵ ਨਤੀਜੇ ਵਿਖਾਉਣ ਦੀ ਲੋੜ ਹੈ।
ਏਅਰਲਾਈਨ ਦਾ ਕਹਿਣਾ ਹੀ ਕਿ ਕਰੀਬ 1,000 ਕਰਮਚਾਰੀਆਂ ਨੂੰ ਛੁੱਟੀ 'ਤੇ ਭੇਜਿਆ ਜਾਵੇਗਾ, ਜਾਂ ਟੈਂਪਰੇਰੀ ਪੱਧਰ 'ਤੇ ਲੇਆਫ ਕੀਤਾ ਜਾਵੇਗਾ।
ਕਈਆਂ ਦੇ ਘੰਟਿਆਂ 'ਚ ਕਟੌਤੀ ਕੀਤੀ ਜਾਵੇਗੀ।
ਨਵੇਂ ਲਾਗੂ ਕੀਤੇ ਜਾ ਰਹੇ ਫਲਾਈਟਸ ਦੇ ਕੱਟਸ ਤੋਂ ਬਾਅਦ ਹੁਣ ਬੀਤੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ਇਸ ਵੇਲੇ 80% ਫਲਾਈਟਸ ਦੀ ਕਟੌਤੀ ਵੇਖਣ ਨੂੰ ਮਿਲੇਗੀ।




