14.66C Vancouver
ADS

Mar 17, 2026 6:34 PM - Pervez Sandhu - Connect Newsroom

ਵ੍ਹਾਈਟਕੈਪਸ ਨੇ ਮੀਨੇਸੋਟਾ ਨੂੰ 6-0 ਨਾਲ ਦਿੱਤੀ ਮਾਤ, ਐਮ.ਐਲ.ਐਸ. ਇਤਿਹਾਸ 'ਚ ਸਭ ਤੋਂ ਬਿਹਤਰ ਸ਼ੁਰੂਆਤ

Share On
whitecaps-beat-minnesota-6-0-off-to-greatest-start-ever-in-mls
Connect FM Commentators Shubham Arora and News Director Pervez Sandhu during live coverage of the game at BC Place stadium on Sunday, Mar 15. (Photo - Connect FM)

ਐਮ.ਐਲ.ਐਸ. ਮੁਕਾਬਲਿਆਂ 'ਚ ਵੈਨਕੂਵਰ ਵ੍ਹਾਈਟਕੈਪਸ ਦੀ ਟੀਮ ਦਾ ਧਮਾਕੇਦਾਰ ਖੇਡ ਲਗਾਤਾਰ ਜਾਰੀ ਹੈ।

ਲੰਘੇ ਵੀਕਐਂਡ ਦੌਰਾਨ ਵੈਨਕੂਵਰ ਵ੍ਹਾਈਟਕੈਪਸ ਦੀ ਟੀਮ ਨੇ ਆਪਣੇ ਘਰੇਲੂ ਮੈਦਾਨ, ਬੀ.ਸੀ. ਪਲੇਸ ਸਟੇਡੀਅਮ 'ਤੇ ਸੀਜ਼ਨ ਦਾ ਤੀਜਾ ਮੁਕਾਬਲਾ ਖੇਡਿਆ।

ਇਸ ਮੁਕਾਬਲੇ 'ਚ ਵ੍ਹਾਈਟਕੈਪਸ ਨੇ ਮੀਨੇਸੋਟਾ ਯੂਨਾਈਟਿਡ ਖਿਲਾਫ 6-0 ਨਾਲ ਜਿੱਤ ਦਰਜ ਕੀਤੀ।

ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਵ੍ਹਾਈਟਕੈਪਸ ਨੇ ਦਬਦਬਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ।

ਲਗਾਤਾਰ ਅਟੈਕਿੰਗ ਮੋਡ 'ਚ ਖੇਡ ਰਹੀ ਘਰੇਲੂ ਟੀਮ ਨੇ ਪਹਿਲੇ ਹਾਫ ਵਿੱਚ 4-0 ਦੀ ਲੀਡ ਹਾਸਿਲ ਕਰ ਲਈ ਸੀ।

ਵ੍ਹਾਈਟਕੈਪਸ ਲਈ ਪਹਿਲੇ ਹਾਫ 'ਚ 8ਵੇਂ ਮਿੰਟ 'ਚ ਬਰਹਾਲਟਰ ਨੇ ਪੈਨਲਟੀ ਨੂੰ ਗੋਲ 'ਚ ਤਬਦੀਲ ਕੀਤਾ।

ਫਿਰ 13ਵੇਂ ਮਿੰਟ 'ਚ ਬ੍ਰਾਇਨ ਵ੍ਹਾਈਟ ਨੇ ਗੋਲ ਦਾਗਿਆ।

ਇਸ ਤੋਂ ਬਾਅਦ 22ਵੇਂ ਮਿੰਟ 'ਚ ਲਬੋਰਡਾ ਅਤੇ 43ਵੇਂ ਮਿੰਟ 'ਚ ਸਾਬੀ ਨੇ ਗੋਲ ਦਾਗਿਆ।

ਮੁਕਾਬਲੇ ਦੇ ਦੂਜੇ ਹਾਫ ਦੇ ਵਿੱਚ 54ਵੇਂ ਮਿੰਟ 'ਚ ਬ੍ਰਾਇਨ ਵ੍ਹਾਈਟ ਨੇ ਪੈਨਲਟੀ ਨੂੰ ਗੋਲ 'ਚ ਤਬਦੀਲ ਕੀਤਾ ਅਤੇ ਇਸ ਦੇ ਨਾਲ ਹੀ ਐਮ.ਐਲ.ਐਸ. ਮੁਕਾਬਲਿਆਂ 'ਚ ਆਪਣੇ 100 ਗੋਲ ਕੰਟਰੀਬਿਊਸ਼ਨਸ ਪੂਰੇ ਕਰ ਲਏ, ਜਿਸ 'ਚ 84 ਗੋਲ ਅਤੇ 16 ਅਸਿਸਟ ਸ਼ਾਮਿਲ ਹਨ।

ਵੈਨਕੂਵਰ ਵ੍ਹਾਈਟਕੈਪਸ ਇਥੇ ਹੀ ਨਹੀਂ ਰੁਕੇ ਅਤੇ 73ਵੇਂ ਮਿੰਟ 'ਚ ਟੀਮ ਲਈ ਸਬਾਲੀ ਨੇ ਗੋਲ ਦਾਗਿਆ ਅਤੇ ਸਕੋਰ 6-0 'ਤੇ ਪਹੁੰਚਾ ਦਿੱਤਾ।

ਵ੍ਹਾਈਟਕੈਪਸ ਦੀ ਟੀਮ ਹੁਣ ਐਮ.ਐਲ.ਐਸ. ਦੇ ਪਹਿਲੇ ਚਾਰ ਮੁਕਾਬਲੇ ਜਿੱਤ ਚੁੱਕੀ ਹੈ, ਜਿੱਥੇ ਪਹਿਲੇ ਮੁਕਾਬਲੇ 'ਚ 21 ਫਰਵਰੀ ਨੂੰ ਟੀਮ ਨੇ ਰੀਅਲ ਸਾਲਟ ਲੇਕ ਖਿਲਾਫ 1-0 ਨਾਲ ਜਿੱਤ ਦਰਜ ਕੀਤੀ ਸੀ।

ਇਸ ਤੋਂ ਬਾਅਦ 28 ਫਰਵਰੀ ਨੂੰ ਵ੍ਹਾਈਟਕੈਪਸ ਨੇ ਆਲ ਕਨੇਡੀਅਨ ਮੁਕਾਬਲੇ 'ਚ ਟੋਰੌਂਟੋ ਨੂੰ 3-0 ਨਾਲ ਮਾਤ ਦਿੱਤੀ ਸੀ।

ਫਿਰ 7 ਮਾਰਚ ਨੂੰ ਪੋਰਟਲੈਂਡ ਖਿਲਾਫ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਵ੍ਹਾਈਟਕੈਪਸ 4-1 ਨਾਲ ਜੇਤੂ ਰਹੇ।

ਵ੍ਹਾਈਟਕੈਪਸ ਲਈ ਇਹ ਐਮ.ਐਲ.ਐਸ. ਮੁਕਾਬਲਿਆਂ ਦੇ ਆਪਣੇ ਕਲੱਬ ਇਤਿਹਾਸ 'ਚ ਪਹਿਲੇ ਚਾਰ ਮੁਕਾਬਲਿਆਂ ਅਨੁਸਾਰ ਸਭ ਤੋਂ ਦਮਦਾਰ ਸ਼ੁਰੂਆਤ ਹੈ।

Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link