Apr 2, 2020 9:37 PM -

ਵਿਨੀਪੈਗ ਦੇ ਵਿਚ 40 ਤੋਂ ਵਧੇਰੇ ਹੈਲਥ ਕੇਅਰ ਕਾਮਿਆਂ ਨੂੰ ਘਰ ਜਾਣ ਲਈ ਆਖਿਆ ਗਿਆ ਹੈ, ਅਤੇ ਖੁਦ ਨੂੰ ਇਕੱਲੇ 'ਚ ਰੱਖਣ ਲਈ ਕਿਹਾ ਗਿਆ ਹੈ।
ਅਜਿਹਾ ਇਸਲਈ ਕੀਤਾ ਗਿਆ ਹੈ, ਕਿਉਂਕਿ 2 ਸਟਾਫ ਮੈਂਬਰਾਂ ਨੂੰ ਕੋਵਿਡ-19 ਨਾਲ ਪਾਜੀਟਿਵ ਪਾਇਆ ਗਿਆ ਹੈ।
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਫੈਸਲਾ ਦਾ ਇਲਾਕੇ 'ਚ ਹੈਲਥ ਸਾਇੰਸ ਸੈਂਟਰ 'ਚ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਤੇ ਅਸਰ ਪਵੇਗਾ, ਅਤੇ ਕੁਝ ਮਰੀਜਾਂ ਨੂੰ ਹੋਰ ਇਲਾਕਿਆਂ 'ਚ ਸ਼ਿਫਟ ਕੀਤਾ ਜਾ ਰਿਹਾ ਹੈ।
ਮੈਨੀਟੋਬਾ ਦੇ ਅਧਿਕਾਰੀਆਂ ਨੇ ਵੀ ਪੁਸ਼ਟੀ ਕੀਤੀ ਹੈ ਕਿ, ਇੱਕ ਨਰਸਿੰਗ ਹੋਮ 'ਚ 9 ਨਿਵਾਸੀਆਂ ਨੂੰ ਸਾਹ ਨਾਲ ਸੰਬੰਧੀ ਸ਼ਿਕਾਇਤਾਂ ਆਈਆਂ ਹਨ।
ਇਨ੍ਹਾਂ ਦੇ ਕੋਵਿਡ-19 ਸੰਬੰਧੀ ਟੈਸਟ ਕੀਤੇ ਜਾ ਰਹੇ ਹਨ।
ਸੂਬੇ 'ਚ 40 ਹੋਰ ਵਾਇਰਸ ਸੰਬੰਧੀ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਵਾਇਰਸ ਪੀੜਤਾਂ ਦੀ ਗਿਣਤੀ 167 ਤਕ ਪਹੁੰਚ ਗਈ ਹੈ।




