Jul 28, 2025 5:34 PM - Connect Media Group

ਸਿੰਗਾਪੁਰ 'ਚ ਖੇਡੀ ਜਾ ਰਹੀ ਤੈਰਾਕੀ ਦੀ ਵਿਸ਼ਵ ਚੈਂਪੀਅਨਸ਼ਿਪ 'ਚ ਕੈਨੇਡਾ ਦੀ ਸਮਰ ਮੈਕਿਨਤੋਸ਼ ਨੇ ਦੋ ਦਿਨ 'ਚ ਲਗਾਤਾਰ ਦੂਜਾ ਗੋਲਡ ਮੈਡਲ ਜਿੱਤ ਲਿਆ ਹੈ।
ਸੋਮਵਾਰ ਨੂੰ ਹੋਏ ਔਰਤਾਂ ਦੇ 200 ਮੀਟਰ ਇੰਡਿਵਿਜੁਅਲ ਮੈਡਲੇ ਈਵੈਂਟ 'ਚ 18 ਸਾਲਾ ਸਮਰ ਮੈਕਿਨਤੋਸ਼ ਨੇ 2 ਮਿੰਟ 6.69 ਸੈਕਿੰਡਸ ਦੇ ਟਾਈਮਿੰਗ ਨਾਲ ਇਸ ਈਵੈਂਟ 'ਚ ਸੋਨ ਤਗਮਾ ਜਿੱਤਿਆ।
ਕੈਨੇਡਾ ਲਈ ਇਹ ਈਵੈਂਟ ਦੋਹਰੀ ਕਾਮਯਾਬੀ ਵਾਲਾ ਰਿਹਾ ਕਿਉਂਕਿ ਕੈਨੇਡਾ ਦੀ ਹੀ ਮੈਰੀ ਸੋਫੀ ਹਾਰਵੀ ਨੇ ਇਸ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤਿਆ। ਇਸ ਈਵੈਂਟ 'ਚ ਸਿਲਵਰ ਮੈਡਲ ਅਮਰੀਕਾ ਦੀ ਐਲਿਕਸ ਵਾਲਸ਼ ਦੇ ਨਾਮ ਰਿਹਾ। ਈਵੈਂਟ ਜਿੱਤਣ 'ਤੇ ਸਮਰ ਮੈਕਿਨਤੋਸ਼ ਨੇ ਆਖਿਆ ਕਿ ਉਹ ਆਪਣੇ ਟਾਈਮਿੰਗ ਤੋਂ ਸੰਤੁਸ਼ਟ ਨਹੀਂ ਹੈ, ਪਰ ਗੋਲਡ ਜਿੱਤਣ 'ਤੇ ਖੁਸ਼ ਹੈ।
ਬੀਤੇ ਕੱਲ ਸਮਰ ਮੈਕਿਨਤੋਸ਼ ਨੇ 400 ਮੀਟਰ ਫ੍ਰੀਸਟਾਈਲ ਈਵੈਂਟ 'ਚ ਗੋਲਡ ਮੈਡਲ ਜਿੱਤਿਆ ਸੀ।
ਉੱਧਰ ਅੱਜ ਹੋਏ ਔਰਤਾਂ ਦੇ 100 ਮੀਟਰ ਬੈਕਸਟ੍ਰੋਕ ਈਵੈਂਟ ਦੇ ਸੈਮੀਫਾਈਨਲਸ 'ਚ ਦੋ ਕਨੇਡੀਅਨ ਤੈਰਾਕਾਂ ਨੇ ਫਾਈਨਲ 'ਚ ਐਂਟਰੀ ਕਰ ਲਈ। ਇਸ ਈਵੈਂਟ 'ਚ ਕੈਨੇਡਾ ਦੀ ਕਾਇਲੀ ਮਾਸ ਅਤੇ ਟੇਲਰ ਰੱਕ ਨੇ ਫਾਈਨਲ 'ਚ ਐਂਟਰੀ ਕਰ ਲਈ ਹੈ।
ਕੈਨੇਡਾ ਨੇ ਹੁਣ ਤੱਕ ਚੈਂਪੀਅਨਸ਼ਿਪ 'ਚ ਕੁੱਲ 4 ਮੈਡਲ ਜਿੱਤ ਲਏ ਹਨ ਜਿਸ 'ਚ ਦੋ ਗੋਲਡ, ਇੱਕ ਸਿਲਵਰ ਅਤੇ ਇੱਕ ਬਰੌਂਜ਼ ਮੈਡਲ ਸ਼ਾਮਿਲ ਹੈ।
| World Swimming Championships 2025 | |||||
| Team | Rank | Gold | Silver | Bronze | Total |
| 🇨🇳 China | 1 | 10 | 5 | 1 | 16 |
| 🇦🇺 Australia | 2 | 6 | 1 | 3 | 10 |
| 🇩🇪 Germany | 3 | 5 | 0 | 0 | 5 |
| 🇪🇸 Spain | 4 | 4 | 3 | 5 | 12 |
| 🏳️ Neutral Athletes B | 5 | 3 | 3 | 3 | 9 |
| 🇺🇸 United States | 6 | 2 | 2 | 3 | 7 |
| 🇨🇦 Canada | 7 | 2 | 1 | 1 | 4 |




