16.93C Vancouver
ADS

Sep 13, 2023 7:22 PM - Connect News

ਟਰੂਡੋ ਨੇ ਓਨਟੇਰਿਓ ਦੇ ਲੰਡਨ 'ਚ 2,000 ਨਵੇਂ ਘਰ ਬਣਾਉਣ 'ਚ ਮਦਦ ਲਈ $74M ਦਾ ਕੀਤਾ ਐਲਾਨ

Share On
ਟਰੂਡੋ-ਨੇ-ਓਨਟੇਰਿਓ-ਦੇ-ਲੰਡਨ-ਚ-2-000-ਨਵੇਂ-ਘਰ-ਬਣਾਉਣ-ਚ-ਮਦਦ-ਲਈ-74m-ਦਾ-ਕੀਤਾ-ਐਲਾਨ
Lorem ipsum dolor sit, amet consectetur adipisicing elit. Temporibus odio iste minima consequuntur pariatur magni delectus sapiente numquam quos voluptatum! Esse tempora dolore quisquam ipsa laborum blanditiis nulla doloremque iusto!

ਕੈਨੇਡਾ ਦੀ ਟਰੂਡੋ ਸਰਕਾਰ ਨੇ ਘਰਾਂ ਦੀ ਘਾਟ ਦਾ ਸੰਕਟ ਹੱਲ ਕਰਨ ਲਈ ਹਾਊਸਿੰਗ ਐਕਸਲੇਟਰ ਫੰਡ ਤਹਿਤ ਨਗਰਪਾਲਿਕਾਵਾਂ ਨਾਲ ਡੀਲ ਵਿੱਚ ਨਵੇਂ ਘਰਾਂ ਦਾ ਨਿਰਮਾਣ ਸ਼ੁਰੂ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਓਨਟੇਰਿਓ ਦੇ ਲੰਡਨ ਵਿੱਚ 2000 ਨਵੇਂ ਘਰ ਬਣਾਉਣ ਲਈ $74 ਮਿਲੀਅਨ ਦੀ ਮਦਦ ਦੇਣ ਦੀ ਘੋਸ਼ਣਾ ਕੀਤੀ।

ਲੰਡਨ ਸਿਟੀ ਹਾਊਸਿੰਗ ਐਕਸਲੇਟਰ ਫੰਡ ਤਹਿਤ ਫੈਡਰਲ ਸਰਕਾਰ ਨਾਲ ਸਮਝੌਤੇ 'ਤੇ ਪਹੁੰਚਣ ਵਾਲੀ ਕੈਨੇਡਾ ਦੀ ਪਹਿਲੀ ਸਿਟੀ ਬਣ ਗਈ ਹੈ। ਇਸ ਡੀਲ ਤਹਿਤ ਸਿਟੀ ਵਿਚ ਤਿੰਨ ਸਾਲਾਂ ਦੌਰਾਨ 2,000 ਨਵੇਂ ਘਰ ਬਣਨਗੇ। ਲਿਬਰਲ ਸਰਕਾਰ ਮੁਤਾਬਕ ਹਾਊਸਿੰਗ ਐਕਸਲੇਟਰ ਫੰਡ ਦਾ ਟੀਚਾ ਦੇਸ਼ ਵਿਚ 100,000 ਹਾਊਸਿੰਗ ਯੂਨਿਟ ਬਣਾਉਣ ਦਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲੰਡਨ ਸਿਟੀ ਵਿੱਚ ਪਾਰਟੀ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ।

ਗੌਰਤਲਬ ਹੈ ਕਿ ਲਿਬਰਲਸ ਨੇ 2021 ਵਿਚ ਚੋਣ ਮੁਹਿੰਮ ਦੌਰਾਨ ਹਾਊਸਿੰਗ ਐਕਸਲੇਟਰ ਫੰਡ ਦੀ ਘੋਸ਼ਣਾ ਕੀਤੀ ਸੀ ਅਤੇ ਇਸ ਨੂੰ 2022 ਦੇ ਫੈਡਰਲ ਬਜਟ ਵਿੱਚ ਪੇਸ਼ ਕੀਤਾ ਸੀ, ਜਦੋਂ ਕਿ ਇਸ ਨੂੰ ਅਧਿਕਾਰਤ ਤੌਰ 'ਤੇ ਲੌਂਚ ਇਸ ਸਾਲ ਮਾਰਚ ਵਿੱਚ ਕੀਤਾ ਗਿਆ।

ਸਰਕਾਰ ਦਾ ਕਹਿਣਾ ਹੈ ਕਿ ਲੰਡਨ ਦੀ ਤਰ੍ਹਾਂ ਦੇਸ਼ ਵਿਚ ਹੋਰ ਨਗਰਪਾਲਿਕਾਵਾਂ ਨਾਲ ਵੀ ਸਮਝੌਤੇ ਕੀਤੇ ਜਾਣਗੇ।

ਲੰਡਨ ਦੇ ਮੇਅਰ ਜੋਸ਼ ਮੌਰਗਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਾਊਸਿੰਗ ਨਿਰਮਾਣ ਦੇ ਮੁੱਦੇ ‘ਤੇ ਇਹ ਸਮਝੌਤਾ ਦੇਸ਼ ਦੇ ਬਾਕੀ ਹਿੱਸਿਆਂ ਲਈ ਵੀ ਇੱਕ ਮਿਸਾਲ ਕਾਇਮ ਕਰੇ। ਜ਼ਿਕਰਯੋਗ ਹੈ ਕਿ ਟ੍ਰੂਡੋ ਸਰਕਾਰ ‘ਤੇ ਹਾਊਸਿੰਗ ਸੰਕਟ ਨੂੰ ਲੈਕੇ ਪਿਛਲੇ ਕੁਝ ਮਹੀਨਿਆਂ ਦੌਰਾਨ ਦਬਾਅ ਬਹੁਤ ਵਧ ਗਿਆ ਹੈ।

ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਹੈ ਕਿ ਸਾਲ 2004 ਜਿੰਨਾ ਕਿਫ਼ਾਇਤ ਪੱਧਰ ਪ੍ਰਾਪਤ ਕਰਨ ਲਈ ਸਾਲ 2030 ਤੱਕ ਜਿੰਨੇ ਘਰ ਬਣਨੇ ਹਨ ਉਸਤੋਂ ਇਲਾਵਾ 3.5 ਮਿਲੀਅਨ ਵਾਧੂ ਘਰਾਂ ਦੇ ਨਿਰਮਾਣ ਦੀ ਜ਼ਰੂਰਤ ਹੋਵੇਗੀ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਉਸ ਸਮੇਂ ਕੀਤਾ ਜਦੋਂ ਕੰਸਟਰਕਸ਼ਨ ਸਾਈਟਾਂ ਪਹਿਲਾਂ ਹੀ ਲੇਬਰ ਦੀ ਘਾਟ ਨਾਲ ਜੂਝ ਰਹੀਆਂ ਹਨ।

Latest news

alberta-could-see-billions-in-budget-surplus-amid-high-oil-prices
Punjabi

ਐਲਬਰਟਾ ਨੂੰ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਵੱਡੇ ਸਰਪਲੱਸ ਦੀ ਉਮੀਦ

ਐਲਬਰਟਾ ਸਰਕਾਰ ਨੂੰ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਚੱਲਦਿਆਂ ਚਾਲੂ ਵਿੱਤੀ ਸਾਲ ਵਿੱਚ ਅਰਬਾਂ ਡਾਲਰਾਂ ਦਾ ਬਜਟ ਸਰਪਲੱਸ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਯੂਨੀਵਰਸਿਟੀ ਔਫ ਕੈਲਗਰੀ ਦੇ ਪ੍ਰੋਫੈਸਰ Trevor Tombe ਅਨੁਸਾਰ, ਸਰਕਾਰ ਕੋਲ ਇਸ ਵਿੱਤੀ ਸਾਲ ਵਿੱਚ ਹੁਣ ਤੱਕ $3.8 ਬਿਲੀਅਨ ਦਾ ਸਰਪਲੱਸ ਇਕੱਠਾ ਹੋ ਚੁੱਕਾ ਹੈ।
trump-says-us-will-maintain-total-control-over-strait-of-hormuz
Punjabi

ਹੋਰਮੁਜ਼ ਜਲ ਮਾਰਗ ’ਤੇ ਅਮਰੀਕਾ ਦਾ ‘ਪੂਰਾ ਕੰਟਰੋਲ’: ਟਰੰਪ ਦਾ ਦਾਅਵਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਫਿਰ ਤੋਂ ਦਾਅਵਾ ਕੀਤਾ ਕਿ ਅਮਰੀਕਾ ਦਾ ਹੋਰਮੁਜ਼ ਜਲ ਮਾਰਗ 'ਤੇ ਪੂਰਾ ਕੰਟਰੋਲ ਹੈ ਅਤੇ ਉਹ ਇਸ ਕੰਟਰੋਲ ਨੂੰ ਕਾਇਮ ਰੱਖੇਗਾ। ਟਰੰਪ ਨੇ ਇਹ ਗੱਲ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਕਹੀ। ਟਰੰਪ ਨੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਨੂੰ “ਵਾਲ ਆਫ਼ ਸਟੀਲ” ਕਰਾਰ ਦਿੰਦਿਆਂ ਕਿਹਾ ਕਿ ਈਰਾਨ ਇਸ ਬਾਰੇ ਕੁਝ ਨਹੀਂ ਕਰ ਸਕਦਾ।
19-year-old-arrested-after-knife-waving-incident-in-vancouvers-granville-entertainment-district
Punjabi

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਚਾਕੂ ਲਹਿਰਾਉਣ ਵਾਲਾ 19 ਸਾਲਾ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਪੁਲਿਸ ਵਲੋਂ ਇੱਕ 19 ਸਾਲਾ ਨੌਜਵਾਨ ਨੂੰ ਚਾਕੂ ਨਾਲ ਹੰਗਾਮਾ ਕਰਨ ਅਤੇ ਡਰ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਘਟਨਾ ਅੱਜ ਤੜਕੇ ਲਗਭਗ 1:50 ਵਜੇ ਵਾਪਰੀ। ਇੱਕ ਦੁਕਾਨ ਦੇ ਕਰਮਚਾਰੀ ਨੇ ਨੌਜਵਾਨ ਨੂੰ ਟੇਬਲ ਉਲਟਾਉਂਦੇ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਚਾਕੂ ਦਿਖਾਉਂਦੇ ਹੋਏ ਦੇਖਿਆ। ਜਦੋਂ ਕਰਮਚਾਰੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਗੁੱਸੇ ਵਿਚ ਆ ਕੇ ਦੁਕਾਨ ਦੇ ਬੋਰਡ 'ਤੇ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਕਰਮਚਾਰੀ ਨੇ ਪਿੱਛੇ ਹਟ ਕੇ ਪੁਲਿਸ ਨੂੰ ਫੋਨ ਕੀਤਾ।
canada-announces-34-million-in-climate-funding-for-communities
Punjabi

ਕੈਨੇਡਾ ਦੀਆਂ 128 ਕਮਿਊਨਿਟੀਆਂ ਲਈ $34 ਮਿਲੀਅਨ ਦੀ ਕਲਾਈਮੇਟ ਫੰਡਿੰਗ ਦਾ ਐਲਾਨ

ਕੈਨੇਡਾ ਦੀ ਫੈਡਰਲ ਸਰਕਾਰ ਨੇ ਦੇਸ਼ ਭਰ ਦੀਆਂ ਕਮਿਊਨਿਟੀ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿਚ ਮਦਦ ਕਰਨ ਲਈ $34-ਮਿਲੀਅਨ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਫੰਡਿੰਗ ਦਾ ਉਦੇਸ਼ ਨਗਰ ਪਾਲਿਕਾਵਾਂ ਅਤੇ ਸਥਾਨਕ ਸੰਸਥਾਵਾਂ ਨੂੰ ਅਜਿਹੇ ਪ੍ਰੋਜੈਕਟ ਸ਼ੁਰੂ ਕਰਨ ਵਿਚ ਮਦਦ ਕਰਨਾ ਹੈ ਜੋ ਹੜ੍ਹ, ਜੰਗਲਾਂ ਦੀ ਅੱਗ ਅਤੇ ਗਰਮੀ ਵਰਗੀਆਂ ਕੁਦਰਤੀ ਆਫ਼ਤਾਂ ਦੇ ਖ਼ਤਰੇ ਨੂੰ ਘਟਾ ਸਕਣ।
early-morning-shooting-in-surreys-cloverdale-leaves-one-injured
Punjabi

ਸਰੀ ਦੇ ਕਲੋਵਰਡੇਲ ’ਚ ਤੜਕੇ ਹੋਈ ਗੋਲੀਬਾਰੀ, ਇੱਕ ਵਿਅਕਤੀ ਜ਼ਖ਼ਮੀ

ਸਰੀ ਵਿਚ ਤੜਕੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ ਅਤੇ ਪੁਲਿਸ ਵਲੋਂ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਇਸ ਵਾਰਦਾਤ ਵਿਚ ਇੱਕ ਵਿਅਕਤੀ ਵਾਲ-ਵਾਲ ਬਚਿਆ ਅਤੇ ਮਾਮੂਲੀ ਜ਼ਖ਼ਮੀ ਹੋਇਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ,ਘਟਨਾ ਸਵੇਰ ਲਗਭਗ 3:50 ਵਜੇ ਕਲੋਵਰਡੇਲ ਇਲਾਕੇ ਵਿਚ 60 ਐਵੇਨਿਊ ਅਤੇ 177 ਸਟ੍ਰੀਟ ਨੇੜੇ ਇੱਕ ਘਰ ਕੋਲ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link