Dec 4, 2025 1:20 PM - Connect Newsroom - Jasmine Singh

ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਇਸ ਸਮੇਂ ਇੰਟਰਨੈੱਟ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ, ਜਿਸ ਦਾ ਕਾਰਨ ਉਸਦਾ ਤਾਜ਼ਾ ਰਿਲੀਜ਼ ਹੋਇਆ ਗਾਣਾ 'ਦਿਲਬਰ' ਹੈ। ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਗਾਇਕਾ ਸੁਨੰਦਾ ਸ਼ਰਮਾ ਦਾ ਨਵਾਂ ਗਾਣਾ 'ਦਿਲਬਰ' 3 ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਹੈ, ਇਸ ਗੀਤ ਨਾਲ ਗਾਇਕਾ ਨੇ ਆਪਣੀ ਨਵੀਂ ਸ਼ੁਰੂਆਤ ਕੀਤੀ ਹੈ,
ਦਰਅਸਲ, ਇਹ ਗੀਤ ਗਾਇਕਾ ਨੇ ਆਪਣੇ ਸੰਗੀਤਕ ਲੇਬਲ ਰਾਹੀਂ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਹੁਣ ਤੱਕ 889 ਹਜ਼ਾਰ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ।ਸੁਨੰਦਾ ਸ਼ਰਮਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ 30 ਜਨਵਰੀ 1992 ਨੂੰ ਜਨਮੀ ਸੁਨੰਦਾ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਯੂਟਿਊਬ 'ਤੇ ਕਵਰ ਗੀਤ ਅਪਲੋਡ ਕਰਕੇ ਕੀਤੀ ਅਤੇ ਫਿਰ ਆਪਣੇ ਪਹਿਲੇ ਗੀਤ "ਬਿੱਲੀ ਅੱਖ" ਨਾਲ ਭਾਰੀ ਪ੍ਰਸਿੱਧੀ ਪ੍ਰਾਪਤ ਕੀਤੀ।
ਉਸ ਦੇ 2017 ਦੇ ਹਿੱਟ ਗਾਣੇ "ਜਾਨੀ ਤੇਰਾ ਨਾਂ" ਨੇ ਉਸਦੀ ਪ੍ਰਸਿੱਧੀ ਨੂੰ ਅਸਮਾਨੀ ਹੱਥ ਪਾਇਆ। ਜਿਸਨੇ ਯੂਟਿਊਬ 'ਤੇ 334 ਮਿਲੀਅਨ ਤੋਂ ਵੱਧ ਵਿਊਜ਼ ਇਕੱਠੇ ਕੀਤੇ। ਹਾਲ ਹੀ ਵਿੱਚ ਗਾਇਕਾ ਦਾ ਨਵਾਂ ਗਾਣਾ 'ਦਿਲਬਰ' ਰਿਲੀਜ਼ ਹੋਇਆ ਹੈ।




