Punjabi
ਭਾਰਤ–ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਦਿੱਲੀ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ
ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕਿਸਾਨ ਮੰਗਲਵਾਰ ਨੂੰ ਦਿੱਲੀ ਦੇ ਕਿਸਾਨ ਘਾਟ 'ਤੇ ਇੱਕ ਮਹਾਂਪੰਚਾਇਤ ਕਰਨਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰਨਗੇ। ਪੰਧੇਰ ਨੇ ਸਮਝੌਤੇ ਨੂੰ ਕਿਸਾਨ ਵਿਰੋਧੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕਿਸਾਨ ਭਾਈਚਾਰੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਏਗਾ ਅਤੇ ਇਸ ਲਈ ਇਸਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
Punjabi
Markham 'ਚ ਚੋਰੀ ਦੇ ਮਾਮਲੇ ਵਿੱਚ ਚਾਰ ਵਿਅਕਤੀ ਗ੍ਰਿਫ਼ਤਾਰ, ਇੱਕ ਹੋਰ ਸ਼ੱਕੀ ਦੀ ਭਾਲ ਜਾਰੀ: ਯੌਰਕ ਰੀਜਨਲ ਪੁਲਿਸ
ਓਨਟਾਰੀਓ ਦੀ ਯੌਰਕ ਰੀਜਨਲ ਪੁਲਿਸ ਨੇ Markham ਵਿਚ ਸਥਿਤ ਇੱਕ business ਵਿਚ ਹੋਈ ਚੋਰੀ ਦੇ ਮਾਮਲੇ ਵਿਚ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਹੋਰ ਸ਼ੱਕੀ ਦੀ ਭਾਲ ਕੀਤੀ ਜਾਰੀ ਹੈ।
Punjabi
ਬੀ.ਸੀ. ਵਿੱਚ 30 ਸਾਲਾ ਔਰਤ 'ਤੇ ਚਾਕੂ ਨਾਲ ਹਮਲਾ, ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ
ਬੀ.ਸੀ. ਦੇ ਕੈਂਪਬੈਲ ਰਿਵਰ ਸ਼ਹਿਰ ਵਿਚ ਐਤਵਾਰ ਵੱਡੇ ਤੜਕੇ ਇੱਕ 30 ਸਾਲਾ ਔਰਤ 'ਤੇ ਚਾਕੂ ਨਾਲ ਹਮਲਾ ਹੋਇਆ,ਆਰ.ਸੀ.ਐਮ.ਪੀ. ਮੁਤਾਬਕ, ਘਟਨਾ ਲਗਭਗ 2:30 ਵਜੇ ਸੀਡਰ ਸਟ੍ਰੀਟ ਦੇ 1200-ਬਲੌਕ ਵਿਚ ਸਥਿਤ ਇੱਕ ਪਾਰਕਿੰਗ ਵਾਲੀ ਥਾਂ ਵਿਚ ਵਾਪਰੀ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪੀੜਤ ਔਰਤ ਨੂੰ ਮੁੱਢਲੀ ਸਹਾਇਤਾ ਦਿੱਤੀ, ਜਿਸ ਤੋਂ ਬਾਅਦ ਬੀ.ਸੀ. ਐਮਰਜੈਂਸੀ ਹੈਲਥ ਸਰਿਵਸ ਨੇ ਉਸ ਨੂੰ ਗੰਭੀਰ ਪਰ ਗੈਰ-ਜਾਨਲੇਵਾ ਸੱਟਾਂ ਨਾਲ ਹਸਪਤਾਲ ਪਹੁੰਚਾਇਆ।
Punjabi
ਕੈਨੇਡਾ ਚਾਈਲਡ ਬੈਨੀਫਿਟ ਦੀਆਂ ਵਧੀਆਂ ਹੋਈਆਂ ਅਦਾਇਗੀਆਂ ਜਾਰੀ, 3.6 ਮਿਲੀਅਨ ਪਰਿਵਾਰਾਂ ਨੂੰ ਹੋਵੇਗਾ ਲਾਭ
ਕੈਨੇਡਾ ਚਾਈਲਡ ਬੈਨੀਫਿਟ ਦੀ ਵਧੀ ਹੋਈ ਪੇਮੈਂਟ ਅੱਜ ਤੋਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਫੈਸਲੇ ਨਾਲ ਦੇਸ਼ ਭਰ ਦੇ ਲਗਭਗ 3.6 ਮਿਲੀਅਨ ਪਰਿਵਾਰਾਂ ਨੂੰ ਸਿੱਧਾ ਫਾਇਦਾ ਪਹੁੰਚੇਗਾ। ਸਰਕਾਰ ਵੱਲੋਂ ਕੀਤੇ ਗਏ ਵਾਧੇ ਅਨੁਸਾਰ ਇਸ ਵਾਰ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪਰਿਵਾਰਾਂ ਨੂੰ ਸਾਲਾਨਾ $8,157 ਤੱਕ ਮਿਲ ਸਕਦੇ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ $160 ਦਾ ਵਾਧਾ ਹੈ। ਇਸੇ ਤਰ੍ਹਾਂ 6 ਤੋਂ 17 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਮਾਪਿਆਂ ਨੂੰ ਸਾਲਾਨਾ $6,883 ਤੱਕ ਦੀ ਰਕਮ ਮਿਲੇਗੀ,ਜਿਸ ਵਿਚ ਪਿਛਲੇ ਸਾਲ ਨਾਲੋਂ $135 ਦਾ ਵਾਧਾ ਕੀਤਾ ਗਿਆ ਹੈ।
Punjabi
ਕਾਂਗੋ ਵਿੱਚ ਇਬੋਲਾ ਪ੍ਰਕੋਪ ਦੌਰਾਨ ਮਰਨ ਵਾਲਿਆਂ ਦੀ ਗਿਣਤੀ 930 ਤੋਂ ਪਾਰ
ਕਾਂਗੋ ਵਿੱਚ ਇਬੋਲਾ ਦੇ ਪ੍ਰਕੋਪ ਕਾਰਨ ਹੁਣ ਤੱਕ ਲਗਭਗ 930 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਾਂਗੋ ਦੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਤੱਕ ਦੇਸ਼ ਵਿੱਚ 2,344 ਪੁਸ਼ਟੀ ਕੀਤੇ ਗਏ ਮਾਮਲੇ ਦਰਜ ਕੀਤੇ ਗਏ ਹਨ।