Punjabi
ਬੀ.ਸੀ. 'ਚ ਬੈਲਾ ਕੂਲਾ ਵਿਖੇ ਗਰਿਜ਼ਲੀ ਹਮਲੇ 'ਚ 11 ਲੋਕ ਜ਼ਖਮੀ, ਦੋ ਦੀ ਹਾਲਤ ਨਾਜ਼ੁਕ
ਬੀ.ਸੀ. ਦੇ ਸੈਂਟਰਲ ਕੋਸਟ ਇਲਾਕੇ 'ਚ ਬੈਲਾ ਕੂਲਾ ਵਿਖੇ ਇੱਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਦੇ ਗਰੁੱਪ 'ਤੇ ਇੱਕ ਗਰਿਜ਼ਲੀ ਰਿੱਛ ਨੇ ਹਮਲਾ ਕਰ ਦਿੱਤਾ।
Punjabi
ਕੈਨੇਡਾ-ਅਮਰੀਕਾ ਸਰਹੱਦ 'ਤੇ ਕਤਲ ਦੇ ਦੋਸ਼ 'ਚ ਵਾਂਟੇਡ ਭਾਰਤੀ ਨਾਗਰਿਕ ਗ੍ਰਿਫ਼ਤਾਰ
ਓਨਟਾਰੀਓ-ਅਮਰੀਕਾ ਦੀ ਸਰਹੱਦ 'ਤੇ ਭਾਰਤ ਵਿਚ ਵਾਂਟੇਡ ਵਿਸ਼ਟ ਕੁਮਾਰ ਨਾਂ ਦੇ ਇੱਕ 22 ਸਾਲਾ ਨੌਜਵਾਨ ਨੂੰ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਨੇ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਉਸ ਸਮੇਂ ਹੋਈ ਜਦੋਂ ਉਸ ਨੂੰ ਕੈਨੇਡਾ ਵਿਚ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
Punjabi
ਕ੍ਰਿਸਟੀਆ ਫ੍ਰੀਲੈਂਡ ਯੂਕੇ ਵਿੱਚ ਰੋਡਜ਼ ਟਰੱਸਟ ਵਿੱਚ ਸੀਨੀਅਰ ਲੀਡਰਸ਼ਿਪ ਭੂਮਿਕਾ ਲਈ ਛੱਡਣਗੇ ਸੰਸਦ
ਕੈਨੇਡਾ ਦੀ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਵੱਕਾਰੀ ਰੋਡਸ ਟਰੱਸਟ ਦੀ ਅਗਲੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਰੋਡਸ ਹਾਊਸ ਲਈ ਵਾਰਡਨ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਸੰਸਥਾ ਦੁਨੀਆ ਦੇ ਸਭ ਤੋਂ ਪੁਰਾਣੇ ਸਕਾਲਰਸ਼ਿਪ ਪ੍ਰੋਗਰਾਮ ਨੂੰ ਮੈਨੇਜ ਕਰਦੀ ਹੈ। ਇਹ ਅਹੁਦਾ ਸੰਭਾਲਣ ਵਾਲੀ ਫ੍ਰੀਲੈਂਡ ਪਹਿਲੀ ਕੈਨੇਡੀਅਨ ਅਤੇ ਦੂਜੀ ਔਰਤ ਹੋਵੇਗੀ। ਉਹ 1 ਜੁਲਾਈ 2026 ਨੂੰ ਆਪਣਾ ਅਹੁਦਾ ਸੰਭਾਲਣਗੇ।
Punjabi
ਬ੍ਰਿਟਿਸ਼ ਕੋਲੰਬੀਆ ਦੇ ਤੱਟੀ ਅਤੇ ਉੱਤਰੀ ਖੇਤਰਾਂ ਲਈ ਭਾਰੀ ਬਾਰਸ਼ ਦੀ ਚਿਤਾਵਨੀ ਕੀਤੀ ਗਈ ਜਾਰੀ
ਬੀ. ਸੀ. ਦੇ ਨੌਰਥ ਅਤੇ ਸੈਂਟਰਲ ਕੋਸਟ ਦੇ ਵਸਨੀਕਾਂ ਨੂੰ ਅੱਜ ਮੌਸਮ ਵਿਭਾਗ ਵਲੋਂ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਇੱਕ ਫਰੰਟਲ ਸਿਸਟਮ ਇਸ ਖੇਤਰ ਵਿੱਚੋਂ ਲੰਘ ਰਿਹਾ ਹੈ, ਜਿਸ ਕਾਰਨ ਕਈ ਥਾਵਾਂ 'ਤੇ 70 ਮਿਲੀਮੀਟਰ ਤੱਕ ਭਾਰੀ ਬਾਰਸ਼ ਅਤੇ ਕੁਝ ਇਲਾਕਿਆਂ ਵਿਚ 30 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਸੰਭਾਵਨਾ ਹੈ।
Punjabi
ਕੈਨੇਡਾ ਦਾ ਇਤਿਹਾਸਕ ਨਾਗਰਿਕਤਾ ਸੁਧਾਰ ਬਿੱਲ ਸੈਨੇਟ ਵਿੱਚ ਹੋਇਆ ਪਾਸ
ਕੈਨੇਡਾ ਦਾ ਇਤਿਹਾਸਕ ਨਾਗਰਿਕਤਾ ਸੁਧਾਰ ਬਿੱਲ ਬੁੱਧਵਾਰ ਨੂੰ ਸੈਨੇਟ ਵਿਚ ਪਾਸ ਹੋ ਗਿਆ ਹੈ, ਜੋ ਹੁਣ ਜਲਦ ਕਾਨੂੰਨ ਬਣਨ ਵਾਲਾ ਹੈ। ਇਸ ਨੂੰ "ਲੋਸਟ ਕੈਨੇਡੀਅਨ" ਕਾਨੂੰਨ ਵੀ ਕਿਹਾ ਜਾਂਦਾ ਹੈ, ਇਸ ਟਰਮ ਦਾ ਮਤਲਬ ਉਨ੍ਹਾਂ ਲੋਕਾਂ ਤੋਂ ਹੈ ਜੋ ਕੈਨੇਡਾ ਤੋਂ ਬਾਹਰ ਉਨ੍ਹਾਂ ਕੈਨੇਡੀਅਨ ਮਾਪਿਆਂ ਦੇ ਘਰ ਪੈਦਾ ਹੋਏ ਸਨ ਜੋ ਖੁਦ ਵੀ ਕਿਸੇ ਹੋਰ ਦੇਸ਼ ਵਿਚ ਜਨਮੇ ਸਨ।