Jan 10, 2025 8:10 PM - Connect Newsroom

ਭਾਰਤ ਵਿਚ ਐਚ.ਐਮ.ਪੀ.ਵੀ. ਦੇ ਕੁੱਲ 14 ਮਾਮਲੇ ਹੋ ਗਏ ਹਨ। ਸ਼ੁੱਕਰਵਾਰ ਨੂੰ ਰਾਜਸਥਾਨ ਅਤੇ ਗੁਜਰਾਤ ਵਿੱਚ ਇੱਕ-ਇੱਕ ਮਾਮਲਾ ਮਿਲਿਆ। ਐਚ.ਐਮ.ਪੀ.ਵੀ. ਮਾਮਲਿਆਂ ਵਿਚ ਵਾਧੇ ਕਾਰਨ ਸੂਬਿਆਂ ਨੇ ਚੌਕਸੀ ਵਧਾ ਦਿੱਤੀ ਹੈ।
ਪੰਜਾਬ ਵਿਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ। ਓਧਰ ਗੁਜਰਾਤ ਵਿਚ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਬਣਾਏ ਜਾ ਰਹੇ ਹਨ। ਹਰਿਆਣਾ ਵਿਚ ਵੀ ਸਿਹਤ ਵਿਭਾਗ ਨੂੰ ਐਚ.ਐਮ.ਪੀ.ਵੀ. ਮਾਮਲਿਆਂ ’ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਇਸ ਨਾਲ ਸੰਕ੍ਰਮਿਤ ਹੋਣ ਵਾਲੇ ਮਰੀਜ਼ਾਂ ਵਿਚ ਜ਼ੁਕਾਮ ਅਤੇ ਕੋਵਿਡ ਵਗੇ ਲੱਛਣ ਸਾਹਮਣੇ ਆਉਂਦੇ ਹਨ, ਇਸ ਨਾਲ ਦੋ ਸਾਲ ਤੋਂ ਘੱਟ ਉਮਰ ਦੇ ਬੱਚੇ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ।




