14.49C Vancouver
ADS

Jan 19, 2021 8:31 PM -

ਮਿਸ਼ਨ ਸਕੂਲ 'ਚ ਵਾਪਰੇ ਇੱਕ ਹੋਰ ਹਿੰਸਾ ਦੇ ਮਾਮਲੇ 'ਚ 14 ਸਾਲਾ ਵਿਦਿਆਰਥਣ ਗ੍ਰਿਫਤਾਰ

Share On
14-year-old-student-arrested-after-another-case-of-violence-on-school-grounds-in-mission
The RCMP logo is seen outside Royal Canadian Mounted Police "E" Division Headquarters, in Surrey, B.C., on Friday April 13, 2018. THE CANADIAN PRESS/Darryl Dyck

ਮਿਸ਼ਨ 'ਚ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਸਕੂਲ ਗਰਾਉਂਡਸ 'ਚ ਵਾਪਰੇ ਇੱਕ ਹੋਰ ਹਿੰਸਾ ਦੇ ਮਾਮਲੇ ਵਿੱਚ ਇੱਕ 14 ਸਾਲਾ ਵਿਦਿਆਰਥਣ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਹਾਲਾਂਕਿ ਜਾਂਚ ਜਾਰੀ ਹੋਣ ਦੇ ਕਾਰਨ ਇਸ ਵਿਦਿਆਰਥਣ ਨੂੰ ਰਿਹਾਅ ਕਰ ਦਿੱਤਾ ਗਿਆ।

ਪੁਲਿਸ ਦਾ ਕਹਿਣਾ ਹੈ ਕਿ 'ਹੈਰੀਟੇਜ ਪਾਰਕ ਮਿਡਲ ਸਕੂਲ' ਦੀ ਇਸ ਵਿਦਿਆਰਥਣ ਨੂੰ ਬੀਤੇ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਇਸੇ ਸਕੂਲ ਨਾਲ ਸੰਬੰਧਤ ਇੱਕ ਵੀਡੀਓ ਉਜਾਗਰ ਹੋਈ ਸੀ, ਜਿਸ ਤੋਂ ਬਾਅਦ 2 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀਡੀਓ ਬੀਤੇ ਸੋਮਵਾਰ ਸਾਹਮਣੇ ਆਈ ਸੀ।

ਇਸ ਵੀਡੀਓ 'ਚ 2 ਲੜਕੀਆਂ ਨੂੰ ਲੱਤਾਂ ਨਾਲ ਕੁੱਟਦੇ ਵੇਖਿਆ ਜਾ ਸਕਦਾ ਹੈ, ਜਦਕਿ ਕੋਲ ਖੜੀ ਭੀੜ ਹੱਸਦੀ ਸੁਣੀ ਜਾ ਸਕਦੀ ਹੈ।

ਹਮਲੇ ਤੋਂ ਪੀੜਤ 13 ਸਾਲਾ ਟ੍ਰਾਂਸਜੈਂਡਰ ਵਿਦਿਆਰਥੀ ਦੇ ਲਈ ਸਹਿਯੋਗ ਜ਼ਾਹਿਰ ਕਰਨ ਲਈ ਐਤਵਾਰ ਨੂੰ ਇੱਕ ਡ੍ਰਾਈਵ-ਬਾਈ ਰੈਲੀ ਵੀ ਕੱਢੀ ਗਈ ਸੀ।

Latest news

conservative-larry-brock-resigns-from-house-of-commons
Punjabi

ਕੰਜ਼ਰਵੇਟਿਵ ਆਗੂ ਲੈਰੀ ਬਰੌਕ ਨੇ ਹਾਊਸ ਆਫ ਕਾਮਨਜ਼ ਤੋਂ ਦਿੱਤਾ ਅਸਤੀਫ਼ਾ

ਕੰਜ਼ਰਵੇਟਿਵ ਪਾਰਟੀ ਦੇ ਆਗੂ ਲੈਰੀ ਬ੍ਰੌਕ ਨੇ ਹਾਊਸ ਔਫ ਕਾਮਨਜ਼ ਤੋਂ ਅਧਿਕਾਰਤ ਤੌਰ 'ਤੇ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਓਨਟਾਰੀਓ ਦੀ ਬ੍ਰਾਂਟਫੋਰਡ-ਬ੍ਰਾਂਟ ਸਾਊਥ ਦੇ ਐਮ.ਪੀ. ਵਜੋਂ ਉਨ੍ਹਾਂ ਦਾ ਪੰਜ ਸਾਲਾਂ ਦਾ ਸਿਆਸੀ ਸਫਰ ਖ਼ਤਮ ਹੋ ਗਿਆ ਹੈ। ਲੈਰੀ ਬ੍ਰੌਕ ਨੇ ਪਿਛਲੇ ਮਹੀਨੇ ਹੀ ਸੰਸਦ ਮੈਂਬਰ ਦਾ ਅਹੁਦਾ ਛੱਡਣ ਦੀਆਂ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕਰ ਦਿੱਤਾ ਸੀ, ਜਿੱਥੇ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉਹ ਫਿਰ ਵਕੀਲ ਦੇ ਪੇਸ਼ੇ ਵਿਚ ਪਰਤ ਰਹੇ ਹਨ।
calgary-youtuber-accused-of-threatening-pm-mark-carney-to-appear-in-court-again
Punjabi

PM ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਕੈਲਗਰੀ ਯੂਟਿਊਬਰ ਅੱਜ ਮੁੜ ਅਦਾਲਤ ’ਚ ਪੇਸ਼

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਕੈਲਗਰੀ ਦੇ ਯੂਟਿਊਬਰ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਦਾਲਤ ਨੇ ਜੈਮੀ ਡਾ ਕੋਸਟਾ ਦੀ ਜ਼ਮਾਨਤ ਰੱਦ ਕਰਦਿਆਂ ਉਸ ਨੂੰ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਸੀ, ਅਤੇ ਉਹ ਫਿਲਹਾਲ ਕੈਲਗਰੀ ਰਿਮਾਂਡ ਸੈਂਟਰ ਵਿੱਚ ਬੰਦ ਹੈ।
carney-to-address-liberal-caucus-ahead-of-fall-parliamentary-session
Punjabi

ਪੀ.ਐਮ.ਕਾਰਨੀ ਅੱਜ ਲਿਬਰਲ ਕਾਕਸ ਨੂੰ ਕਰਨਗੇ ਸੰਬੋਧਨ, ਫਾਲ ਸੈਸ਼ਨ ਤੋਂ ਪਹਿਲਾਂ ਹੋਵੇਗੀ ਅਹਿਮ ਬੈਠਕ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਔਟਵਾ ਵਿਖੇ ਆਪਣੀ ਲਿਬਰਲ ਕਾਕਸ ਦੀ ਬੈਠਕ ਨੂੰ ਸੰਬੋਧਨ ਕਰਨ ਜਾ ਰਹੇ ਹਨ। ਇਹ ਅਹਿਮ ਬੈਠਕ ਸੋਮਵਾਰ ਤੋਂ ਸ਼ੁਰੂ ਹੋ ਰਹੇ ਹਾਊਸ ਔਫ ਕਾਮਨਜ਼ ਦੇ ਫਾਲ ਸੈਸ਼ਨ ਤੋਂ ਠੀਕ ਪਹਿਲਾਂ ਹੋ ਰਹੀ ਹੈ। ਇਸ ਸੈਸ਼ਨ ਵਿਚ ਲਿਬਰਲ ਸਰਕਾਰ ਦੇ ਮੁੱਖ ਬਿੱਲਾਂ ਵਿਚ ਬਾਲਣ ਆਬਕਾਰੀ ਟੈਕਸ ਦੀ ਵਧਾਈ ਗਈ ਛੋਟ ਨੂੰ ਲਾਗੂ ਕਰਨ ਸਬੰਧੀ ਕਾਨੂੰਨ ਵੀ ਸ਼ਾਮਲ ਹੋਵੇਗਾ, ਜਿਸ ਦਾ ਐਲਾਨ ਪ੍ਰਧਾਨ ਮੰਤਰੀ ਕਾਰਨੀ ਨੇ 2 ਸਤੰਬਰ ਨੂੰ ਕੀਤਾ ਸੀ। ਇਹ ਟੈਕਸ ਛੋਟ ਪਹਿਲਾਂ ਅਪ੍ਰੈਲ ਤੋਂ ਸਤੰਬਰ 2026 ਤੱਕ ਦਿੱਤੀ ਗਈ ਸੀ, ਜਿਸ ਨੂੰ ਹੁਣ ਵਧਾ ਕੇ ਜਨਵਰੀ 2027 ਤੱਕ ਲਿਜਾਣ ਦੀ ਯੋਜਨਾ ਹੈ।
kelowna-rcmp-investigate-highway-97-crash-after-motorcycle-catches-fire
Punjabi

ਕੇਲੋਨਾ ’ਚ ਕਾਰ ਤੇ ਮੋਟਰਸਾਈਕਲ ਦੀ ਟੱਕਰ, ਬਾਈਕ ਨੂੰ ਲੱਗੀ ਅੱਗ; ਹਾਈਵੇਅ 97 ਬੰਦ

ਕੇਲੋਨਾ ਆਰ.ਸੀ.ਐਮ.ਪੀ. ਵੱਲੋਂ ਹਾਈਵੇਅ 97 'ਤੇ ਹੋਏ ਇੱਕ ਸੜਕ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਮੋਟਰ ਬਾਈਕ ਨੂੰ ਅੱਗ ਲੱਗਣ ਕਾਰਨ ਰਿਕਟਰ ਸਟ੍ਰੀਟ ਅਤੇ ਗੋਰਡਨ ਡ੍ਰਾਈਵ ਵਿਚਕਾਰ ਹਾਈਵੇ ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰਨਾ ਪਿਆ। ਇਹ ਘਟਨਾ ਵੀਰਵਾਰ ਰਾਤ ਤਕਰੀਬਨ 10 ਵਜੇ ਈਥਲ ਸਟ੍ਰੀਟ ਨੇੜੇ ਵਾਪਰੀ, ਜਿੱਥੇ ਇੱਕ ਕਾਰ ਅਤੇ ਮੋਟਰ ਬਾਈਕ ਵਿਚਕਾਰ ਟੱਕਰ ਤੋਂ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
canada-announces-880m-fund-to-help-youth-gain-skilled-trades-experience
Punjabi

ਨੌਜਵਾਨਾਂ ਲਈ $880 ਮਿਲੀਅਨ ਦਾ ਫੰਡ ਐਲਾਨ, ਹੁਨਰ-ਅਧਾਰਿਤ ਕਿੱਤਿਆਂ ’ਚ ਮਿਲੇਗੀ ਪੇਡ ਜੌਬ ਟ੍ਰੇਨਿੰਗ

ਕੈਨੇਡਾ ਦੀ ਲਿਬਰਲ ਸਰਕਾਰ ਨੇ ਨੌਜਵਾਨਾਂ ਨੂੰ ਹੁਨਰ-ਅਧਾਰਿਤ ਕਿੱਤੇ ਵਿਚ ਅਹਿਮ ਤਜਰਬਾ ਦਿਵਾਉਣ ਲਈ $880-ਮਿਲੀਅਨ ਦੇ ਇੱਕ ਵੱਡੇ ਫੰਡ ਦਾ ਐਲਾਨ ਕੀਤਾ ਹੈ। ਫੈਡਰਲ ਜੌਬ ਮੰਤਰੀ ਪੈਟੀ ਹਾਜਦੂ ਨੇ ਕਿਹਾ ਕਿ ਆਉਂਦੇ ਸਾਲ ਦੀ ਸ਼ੁਰੂਆਤ ਤੋਂ ਨੌਜਵਾਨ ਕੈਨੇਡੀਅਨ ਕੋਈ ਵੀ ਸਿਖਲਾਈ ਸ਼ੁਰੂ ਕਰਨ ਤੋਂ ਪਹਿਲਾਂ ਹੱਥੀਂ ਹੁਨਰ ਸਿੱਖਣ ਅਤੇ ਤਜ਼ਰਬਾ ਹਾਸਲ ਕਰਨ ਲਈ 4 ਮਹੀਨਿਆਂ ਤੱਕ ਦੇ ਪੇਡ ਜੌਬ ਪਲੇਸਮੈਂਟ ਦਾ ਲਾਭ ਲੈ ਸਕਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link