12.07C Vancouver
ADS

Jun 28, 2022 1:48 AM - ANI

ਮਹਾਰਾਸ਼ਟਰ ਦੇ ਸਿਆਸੀ ਸੰਕਟ ਵਿਚਾਲੇ ਠਾਕਰੇ ਦਾ ਦਾਅਵਾ 15 ਤੋਂ 20 ਵਿਧਾਇਕ ਆਉਣਾ ਚਾਹੁੰਦੇ ਨੇ ਵਾਪਸ

Share On
15-to-20-mlas-want-to-come-back-aditya-thackerays-claim-amid-political-crisis
Maharashtra Minister and Shiv Sena leader Aaditya Thackeray (Photo : ANI)

ਮਹਾਰਾਸ਼ਟਰ ਦੇ ਸਿਆਸੀ ਸੰਕਟ ਵਿਚਕਾਰ ਬਾਗ਼ੀ ਵਿਧਾਇਕਾਂ 'ਤੇ ਤਿੱਖਾ ਹਮਲਾ ਕਰਦੇ ਹੋਏ ਸ਼ਿਵ ਸੈਨਾ ਦੇ ਆਗੂ ਆਦਿੱਤਿਆ ਠਾਕਰੇ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਏਕਨਾਥ ਸ਼ਿੰਦੇ ਦੇ ਬਾਗੀ ਕੈਂਪ ਨਾਲ ਜੁੜੇ 15 ਤੋਂ 20 ਵਿਧਾਇਕ ਸ਼ਿਵ ਸੈਨਾ ਦੇ ਸੰਪਰਕ ਵਿਚ ਹਨ ਅਤੇ ਵਾਪਸ ਆਉਣਾ ਚਾਹੁੰਦੇ ਹਨ।

ਠਾਕਰੇ ਨੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੇ ਪਾਰਟੀ ਨੂੰ ਉਨ੍ਹਾਂ ਨੂੰ ਗੁਹਾਟੀ ਤੋਂ ਮੁੰਬਈ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਬਾਗੀ ਵਿਧਾਇਕ ਲੱਖਾਂ-ਕਰੋੜਾਂ ਵਿਚ ਵਿਕੇ ਹਨ। ਆਦਿੱਤਿਆ ਠਾਕਰੇ ਨੇ ਕਿਹਾ, "ਜਦੋਂ ਮੁੱਖ ਮੰਤਰੀ ਹਸਪਤਾਲ ਵਿਚ ਦਾਖ਼ਲ ਸਨ ਤਾਂ ਬਾਗ਼ੀ ਵਿਧਾਇਕਾਂ ਨੇ ਆਪਣੇ-ਆਪ ਨੂੰ ਵੇਚ ਦਿੱਤਾ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ, ਕੀ ਕੋਈ ਇਨਸਾਨੀਅਤ ਬਚੀ ਹੈ? ਅਸੀਂ ਉਨ੍ਹਾਂ 'ਤੇ ਭਰੋਸਾ ਕੀਤਾ ਸੀ।"

ਠਾਕਰੇ ਨੇ ਬਗ਼ਾਵਤ ਵਿਚ ਉਤਰੇ ਬਾਗੀਆਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਅਸਤੀਫ਼ਾ ਦੇਣ ਅਤੇ ਉਨ੍ਹਾਂ ਦੇ ਸਾਹਮਣੇ ਖੜ੍ਹੇ ਹੋਣ ਦੀ ਹਿੰਮਤ ਰੱਖੋ। ਉਨ੍ਹਾਂ ਕਿਹਾ ਕਿ ਬਾਗੀ ਧੜੇ ਦੇ ਲੀਡਰ ਏਕਨਾਥ ਸ਼ਿੰਦੇ ਨੂੰ ਮਈ ਵਿਚ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਡਰਾਮਾ ਕੀਤਾ।

Latest news

canada-wins-bronze-at-womens-3x3-basketball-world-cup
Punjabi

ਬਾਸਕਿਟਬਾਲ ਦੇ 3X3 ਵਰਲਡ ਕੱਪ 'ਚ ਕੈਨੇਡਾ ਨੇ ਜਿੱਤਿਆ ਬਰੌਂਜ਼ ਮੈਡਲ

ਕੈਨੇਡਾ ਦੀ ਔਰਤਾਂ ਦੀ ਟੀਮ ਨੇ ਬਾਸਕਿਟਬਾਲ ਦੇ ਫੀਬਾ 3X3 ਵਰਲਡ ਕੱਪ 'ਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ।
income-tax-cut-for-middle-class-to-take-effect-tomorrow-mark-carney
Punjabi

ਮਿਡਲ ਕਲਾਸ ਲਈ ਇਨਕਮ ਟੈਕਸ ਵਿਚ ਕਟੌਤੀ ਭਲਕੇ ਤੋਂ ਹੋਵੇਗੀ ਲਾਗੂ: ਮਾਰਕ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਿਡਲ ਕਲਾਸ ਲਈ ਇਨਕਮ ਟੈਕਸ ਵਿਚ ਕਟੌਤੀ ਭਲਕੇ ਤੋਂ ਲਾਗੂ ਹੋਣ ਦਾ ਐਲਾਨ ਕੀਤਾ ਹੈ। ਸਰਕਾਰ ਵਲੋਂ ਸਭ ਤੋਂ ਘੱਟ ਨਿੱਜੀ ਆਮਦਨ ਟੈਕਸ ਦਰ ਨੂੰ 15 ਤੋਂ ਘਟਾ ਕੇ 14 ਫੀਸਦੀ ਕੀਤਾ ਗਿਆ ਹੈ। ਕਾਰਨੀ ਸਰਕਾਰ ਦੇ ਅਨੁਮਾਨ ਮੁਤਾਬਕ, 22 ਮਿਲੀਅਨ ਕੈਨੇਡੀਅਨਾਂ ਨੂੰ ਇਸ ਦਾ ਫਾਇਦਾ ਹੋਵੇਗਾ।
attorney-generals-statement-on-inquiry-into-event-safety
Punjabi

ਅਟਾਰਨੀ ਜਨਰਲ ਨੇ ਲਾਪੂ ਲਾਪੂ ਡੇਅ ਫੈਸਟੀਵਲ ਦੀ ਘਟਨਾ ਸਬੰਧੀ ਰਿਪੋਰਟ ਸਰਕਾਰ ਨੂੰ ਸੌਂਪੀ

ਬੀ. ਸੀ.ਸਰਕਾਰ ਵਲੋਂ ਲਾਪੂ ਲਾਪੂ ਡੇਅ ਫੈਸਟੀਵਲ ਦੀ ਘਟਨਾ ਮਗਰੋਂ ਸੁਰੱਖਿਆ ਉਪਾਵਾਂ ਬਾਰੇ ਸਿਫਾਰਸ਼ਾਂ ਦੇਣ ਲਈ ਨਿਯੁਕਤ ਕੀਤੇ ਗਏ ਜਸਟਿਸ ਕ੍ਰਿਸਟੋਫਰ ਹਿੰਕਸਨ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਸੂਬੇ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਅੱਜ ਇਸ ਦੀ ਘੋਸ਼ਣਾ ਕੀਤੀ, ਸੂਬਾ ਸਰਕਾਰ ਵਲੋਂ ਜਸਟਿਸ ਹਿੰਕਸਨ ਤੋਂ 30 ਜੂਨ ਤੱਕ ਰਿਪੋਰਟ ਆਉਣ ਦੀ ਉਮੀਦ ਜਤਾਈ ਗਈ ਸੀ।
canada-sprint-canoeist-katie-vincent-sets-world-record-at-national-trials
Punjabi

ਕੈਨੇਡਾ: ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਬਣਾਇਆ ਵਿਸ਼ਵ ਰਿਕਾਰਡ

ਕਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਸੀ-1 500 ਮੀਟਰ ਈਵੈਂਟ ਵਿੱਚ ਵਿਸ਼ਵ ਰਿਕਾਰਡ ਸਥਾਪਿਤ ਕਰ ਦਿੱਤਾ ਹੈ।
man-arrested-in-connection-with-slashing
Punjabi

ਵ੍ਹਾਈਟ ਰੌਕ 'ਚ ਛੁਰੇਬਾਜ਼ੀ ਦੀ ਘਟਨਾ 'ਚ ਇੱਕ ਵਿਅਕਤੀ ਗ੍ਰਿਫਤਾਰ

ਵ੍ਹਾਈਟ ਰਾਕ ਆਰਸੀਐਮਪੀ ਨੇ ਬੀਤੀ ਰਾਤ ਚਾਕੂ ਮਾਰਨ ਦੀ ਘਟਨਾ ਦੇ ਸਬੰਧ ਵਿਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਆਰਸੀਐਮਪੀ ਮੁਤਾਬਕ, ਉਨ੍ਹਾਂ ਨੂੰ ਰਾਤ ਕਰੀਬ 9.50 ਵਜੇ ਆਕਸਫੋਰਡ ਸਟ੍ਰੀਟ ਦੇ 1100 ਬਲਾਕ ਵਿਚ ਚਾਕੂ ਨਾਲ ਲੜਾਈ ਦੀ ਰਿਪੋਰਟ ਮਿਲੀ, ਮੌਕੇ 'ਤੇ ਪਹੁੰਚਣ 'ਤੇ ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਗੱਡੀ ਨੂੰ ਭੱਜਣ ਦੀ ਕੋਸ਼ਿਸ਼ ਕਰਦੇ ਦੇਖਿਆ, ਜਿਸ ਤੋਂ ਬਾਅਦ ਉਸ ਨੂੰ ਰੋਕਣ ਦੀ ਕਾਰਵਾਈ ਕੀਤੀ ਗਈ ਅਤੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਵ੍ਹਾਈਟ ਰਾਕ ਆਰਸੀਐਮਪੀ ਦੇ ਸੈੱਲ ਵਿਚ ਲਿਜਾਇਆ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link