Aug 20, 2021 7:31 PM -

ਬੀ.ਸੀ. 'ਚ ਵਾਈਲਡਫਾਇਰਸ ਸੰਬੰਧੀ ਅਪਡੇਟ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਇਸ ਵੇਲੇ 254 ਵਾਈਲਡਫਾਇਰਸ ਬਲ ਰਹੀਆਂ ਹਨ।
1 ਅਪ੍ਰੈਲ ਤੋਂ ਹੁਣ ਤਕ ਸੂਬੇ 'ਚ ਕੁੱਲ 1,530 ਵਾਈਲਡਫਾਇਰਸ ਦਸਤਕ ਦੇ ਚੁੱਕੀਆਂ ਹਨ।
ਇਸ 'ਚ 858,292 ਹੈਕਟੇਅਰ ਇਲਾਕੇ ਨੂੰ ਨੁਕਸਾਨ ਪਹੁੰਚਿਆ ਹੈ।
ਇਹਨਾਂ ਅੱਗਾਂ 'ਤੇ ਕਾਬੂ ਪਾਉਣ ਲਈ ਸੂਬੇ 'ਚ 3,728 ਫਾਇਰਫਾਈਟਰ ਅਤੇ ਹੋਰ ਟੀਮਾਂ ਮੁਸ਼ੱਕਤ ਕਰ ਰਹੀਆਂ ਹਨ।
ਇਸ 'ਚ ਸੂਬੇ ਦੇ ਬਾਹਰ ਦੇ ਕਰਿਊਸ ਵੀ ਸ਼ਾਮਿਲ ਹਨ।
ਸੂਬੇ ਤੋਂ ਬਾਹਰ ਦੇ ਫਾਇਰਫਾਈਟਰਸ ਅਤੇ ਟੀਮਾਂ ਦੀ ਗਿਣਤੀ 520 ਦੱਸੀ ਗਈ ਹੈ।
ਵਾਈਲਡਫਾਇਰਸ 'ਤੇ ਕਾਬੂ ਪਾਉਣ ਲਈ 206 ਹੈਲੀਕਾਪਟਰ ਅਤੇ ਹਵਾਈ ਜਹਾਜ ਵਰਤੇ ਜਾ ਰਹੇ ਹਨ।
ਬੀ.ਸੀ. 'ਚ 75 ਇਵੈਕੂਏਸ਼ਨ ਆਰਡਰ ਅਤੇ 118 ਇਵੈਕੂਏਸ਼ਨ ਐਲਰਟ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਵੈਕੂਏਸ਼ਨ ਆਰਡਰਸ ਕਾਰਨ 4,951 ਪ੍ਰਾਪਰਟੀਆਂ ਅਤੇ ਇਵੈਕੂਏਸ਼ਨ ਐਲਰਟ ਤੋਂ 19,653 ਪ੍ਰਾਪਰਟੀਆਂ ਪ੍ਰਭਾਵਿਤ ਹੋ ਰਹੀਆਂ ਹਨ।




