10.63C Vancouver
ADS

Aug 26, 2026 5:22 PM - Connect Newsroom - Ramandeep Kaur with files from The Canadian Press

ਨੇਪਾਲ-ਚੀਨ ਸਰਹੱਦੀ ਹੜ੍ਹਾਂ 'ਚ 24 ਕੈਨੇਡੀਅਨ ਲਾਪਤਾ

Share On
24-canadians-missing-as-floods-and-landslides-hit-nepal-tibet-border-region
The disaster has affected communities and tourist routes in the Himalayan border region. Authorities are continuing efforts to locate missing people and assess the damage. (Photo: The Canadian Press)

ਕੈਨੇਡਾ ਦੇ 24 ਨਾਗਰਿਕ ਨੇਪਾਲ ਅਤੇ ਚੀਨ ਦੇ ਸਰਹੱਦੀ ਖੇਤਰ ਵਿਚ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਵਿਚਕਾਰ ਲਾਪਤਾ ਹੋ ਗਏ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ, ਸਿਰਫ਼ ਨੇਪਾਲ ਵਾਲੇ ਪਾਸੇ ਹੀ 95 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦੋਂ ਕਿ ਚੀਨ ਦੇ ਸਰਕਾਰੀ ਮੀਡੀਆ ਨੇ ਤਿੱਬਤ ਦੇ Gyirong County ਵਿਚ ਤਿੰਨ ਮੌਤਾਂ ਅਤੇ 265 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ।

ਨੇਪਾਲ ਟੂਰਿਜ਼ਮ ਬੋਰਡ ਦੇ ਬੁਲਾਰੇ ਸੁਨੀਲ ਸ਼ਰਮਾ ਮੁਤਾਬਕ, ਕੁੱਲ 403 ਲਾਪਤਾ ਸੈਲਾਨੀਆਂ ਵਿਚੋਂ ਸਭ ਤੋਂ ਵੱਧ 133 ਭਾਰਤੀ ਨਾਗਰਿਕ ਹਨ, ਜੋ ਤਿੱਬਤ ਵਿਚ ਮਾਊਂਟ ਕੈਲਾਸ਼ ਦੀ ਯਾਤਰਾ 'ਤੇ ਸਨ। ਇਸ ਤੋਂ ਇਲਾਵਾ 47 ਅਮਰੀਕੀ, 34 ਆਸਟ੍ਰੇਲੀਆਈ, 33 ਬ੍ਰਿਟਿਸ਼ ਅਤੇ 24 ਕੈਨੇਡੀਅਨ ਵੀ ਲਾਪਤਾ ਹਨ।

ਇਹ ਤਬਾਹੀ ਹਿਮਾਲੀਅਨ ਖੇਤਰ ਦੀ ਇੱਕ ਨਦੀ ਵਿਚ ਚੱਟਾਨਾਂ ਅਤੇ ਚਿੱਕੜ ਦਾ ਇੱਕ ਬਹੁਤ ਵੱਡਾ ਹਿੱਸਾ ਡਿੱਗਣ ਨਾਲ ਆਏ ਹੜ੍ਹ ਕਰਕੇ ਹੋਈ ਹੈ, ਜਿਸ ਨੇ ਨੁਵਾਕੋਟ ਜ਼ਿਲ੍ਹੇ ਸਮੇਤ ਕਈ ਇਲਾਕਿਆਂ ਵਿਚ ਇਮਾਰਤਾਂ, ਸੜਕਾਂ ਅਤੇ ਵਾਹਨਾਂ ਨੂੰ ਮਲਬੇ ਹੇਠ ਦੱਬ ਦਿੱਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਮੁਤਾਬਕ, ਕੌਂਸਲਰ ਅਧਿਕਾਰੀ ਪ੍ਰਭਾਵਿਤ ਖੇਤਰਾਂ ਵਿਚ ਮੌਜੂਦ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿਚ ਹੈ।

Latest news

man-accused-of-threatening-pm-mark-carney-faces-lengthy-prison-sentence
Punjabi

PM ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਹੋ ਸਕਦੀ ਹੈ ਲੰਬੀ ਜੇਲ੍ਹ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਜਾਨ ਨੂੰ ਖ਼ਤਰਾ ਪੈਦਾ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੱਕ ਵਿਅਕਤੀ ਨੂੰ ਲੰਬੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ, ਵਕੀਲਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਧਮਕੀ ਦੇਣ ਤੋਂ ਇਲਾਵਾ ਉਸ 'ਤੇ ਲੱਗੇ ਜਬਰੀ ਵਸੂਲੀ ਅਤੇ ਹੋਰ ਗੰਭੀਰ ਦੋਸ਼ਾਂ ਕਾਰਨ ਉਸ ਨੂੰ ਹੋਰ ਵੀ ਲੰਬੇ ਸਮੇਂ ਲਈ ਜੇਲ੍ਹ ਜਾਣਾ ਪੈ ਸਕਦਾ ਹੈ।31 ਸਾਲਾ Jamie Da Costa ਬੁੱਧਵਾਰ ਨੂੰ ਸੀਸੀਟੀਵੀ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ, ਜਦਕਿ ਉਸਦਾ ਵਕੀਲ ਅਦਾਲਤ ਵਿੱਚ ਮੌਜੂਦ ਸੀ।
bc-conservatives-pledge-to-scrap-pst-on-capital-equipment-for-businesses
Punjabi

ਕਾਰੋਬਾਰੀਆਂ ਲਈ ਵੱਡਾ ਐਲਾਨ, ਕੈਪੀਟਲ ਇਕੁਇਪਮੈਂਟ ’ਤੇ PST ਖ਼ਤਮ ਕਰੇਗੀ BC ਕੰਜ਼ਰਵੇਟਿਵ ਪਾਰਟੀ

ਸਰੀ ਵਿਚ ਅੱਜ ਚੋਣ ਕੰਪੇਨ ਦੌਰਾਨ ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਰਨ ਡੋਰਕਸਨ ਨੇ ਸੂਬੇ ਦੇ ਕਾਰੋਬਾਰੀਆਂ ਲਈ ਮਸ਼ੀਨਰੀ ਵਰਗੇ ਕੈਪੀਟਲ ਇਕੁਇਪਮੈਂਟ 'ਤੇ Provincial Sales Tax ਨੂੰ ਖ਼ਤਮ ਕਰਨ ਦਾ ਐਲਾਨ ਕੀਤਾ। ਉਨ੍ਹਾਂ ਸਰਕਾਰੀ ਕਾਗਜ਼ੀ ਕਾਰਵਾਈ ਤੇ ਗੁੰਝਲਦਾਰ ਨਿਯਮਾਂ ਨੂੰ ਘਟਾਉਣ ਲਈ ਇੱਕ Red Tape Reduction Minister ਨਿਯੁਕਤ ਕਰਨ ਦਾ ਵੀ ਵਾਅਦਾ ਕੀਤਾ।
eby-announces-major-support-measures-for-trade-war-hit-businesses
Punjabi

ਟਰੇਡ ਵਾਰ ਦੀ ਮਾਰ ਝੱਲ ਰਹੇ ਕਾਰੋਬਾਰਾਂ ਲਈ ਈਬੀ ਨੇ ਕੀਤਾ ਵੱਡਾ ਐਲਾਨ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਟਰੇਡ ਵਾਰ ਤੋਂ ਪ੍ਰਭਾਵਿਤ ਛੋਟੇ ਕਾਰੋਬਾਰੀਆਂ ਨੂੰ ਵਿਆਜ-ਮੁਕਤ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਪਹਿਲੀ ਨੌਕਰੀ ਦੇਣ ਵਾਲੇ ਕਾਰੋਬਾਰਾਂ ਲਈ ਨਵੇਂ ਟੈਕਸ ਕ੍ਰੈਡਿਟ ਦੀ ਸ਼ੁਰੂਆਤ ਕਰਨ ਤੇ ਅਮਰੀਕਾ ਤੋਂ ਇਲਾਵਾ ਹੋਰ ਬਾਜ਼ਾਰਾਂ ਵਿਚ ਐਕਸਪੋਰਟ ਕਰਨ ਵਾਲੀਆਂ ਕੰਪਨੀਆਂ ਲਈ ਸਹਾਇਤਾ ਵਧਾਉਣ ਦਾ ਵੀ ਵਾਅਦਾ ਕੀਤਾ।
six-off-the-final-ball-toronto-sixers-clinch-canada-super-sixty-title
Punjabi

ਆਖਰੀ ਗੇਂਦ ’ਤੇ ਛੱਕਾ, ਟੋਰੌਂਟੋ ਸਿਕਸਰਸ ਨੇ ਜਿੱਤਿਆ ਕੈਨੇਡਾ ਸੁਪਰ ਸਿਕਸਟੀ ਦਾ ਖਿਤਾਬ

ਕੈਨੇਡਾ ਸੁਪਰ ਸਿਕਸਟੀ (60) ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਕੱਲ੍ਹ ਰਾਤ ਬੀ.ਸੀ. ਪਲੇਸ ਸਟੇਡੀਅਮ ਵਿਖੇ ਖੇਡਿਆ ਗਿਆ। ਲੀਗ ਦੇ ਦੂਜੇ ਸੀਜਨ 'ਚ ਟੋਰੌਂਟੋ ਸਿਕਸਰਸ ਨੇ ਆਖਰੀ ਗੇਂਦ 'ਤੇ ਛੱਕਾ ਜੜ ਕੇ ਵੈਨਕੂਵਰ ਐਂਕਰਸ ਖਿਲਾਫ ਬਾਜੀ ਮਾਰੀ ਅਤੇ ਖਿਤਾਬ ਆਪਣੇ ਨਾਮ ਕੀਤਾ। ਇਸ ਆਖਰੀ ਮੁਕਾਬਲੇ ਦੌਰਾਨ ਜਿੱਥੇ ਮੈਦਾਨ 'ਤੇ ਰੋਚਕ ਮੁਕਾਬਲਾ ਵੇਖਣ ਨੂੰ ਮਿਲਿਆ ਉੱਥੇ ਹੀ ਮੈਦਾਨ ਦੇ ਬਾਹਰ ਕੌਮੈਂਟਰੀ ਬੌਕਸ 'ਚ ਵੀ ਇਤਿਹਾਸਿਕ ਦ੍ਰਿਸ਼ ਵੇਖਣ ਨੂੰ ਮਿਲੇ।
action-in-sangrur-after-cbi-raid-sho-suspended-2-leaders-detained-and-released
Punjabi

CBI ਰੇਡ ਤੋਂ ਬਾਅਦ ਸੰਗਰੂਰ ’ਚ ਕਾਰਵਾਈ, SHO ਮੁਅੱਤਲ; 2 ਆਗੂ ਹਿਰਾਸਤ ਮਗਰੋਂ ਰਿਹਾਅ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋਂ ਸਥਿਤ ਘਰ ’ਤੇ CBI ਵੱਲੋਂ ਮਾਰੇ ਛਾਪੇ ਦੌਰਾਨ ਪਿੰਡ ਵਾਸੀਆਂ ਵੱਲੋਂ ਫੁੱਲਾਂ ਨਾਲ ਸਵਾਗਤ ਕਰਨ ਅਤੇ ਮਠਿਆਈ ਵੰਡਣ ਦੀ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਸੰਗਰੂਰ ਪੁਲਿਸ ਨੇ ਇੱਕ SHO ਨੂੰ ਮੁਅੱਤਲ ਕਰ ਦਿੱਤਾ ਅਤੇ ਸੰਗਰੂਰ ਸ਼ਹਿਰ ਦੇ ਦੋ ਆਗੂਆਂ ਨੂੰ ਹਿਰਾਸਤ ਵਿੱਚ ਲਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link