9.81C Vancouver
ADS

Jan 14, 2021 8:24 PM -

ਰੀਨਾ ਵਿਰਕ ਦੇ ਕਤਲ ਤੋਂ 24 ਸਾਲ ਬਾਅਦ, ਬੋਰਡ ਵੱਲੋਂ ਕੈਲੀ ਐਲਰਡ ਨੂੰ ਪੈਰੋਲ 'ਤੇ ਰੱਖਣਾ ਜਾਰੀ

Share On
24-years-after-reena-virks-murder-parole-board-continues-kelly-ellards-release
Kelly Ellard and her father, Lawrence, leave the Vancouver courthouse on March 30, 2000. The now 38-year-old woman convicted of murdering teenager Reena Virk near Victoria in 1997 will be allowed to continue her day parole. THE CANADIAN PRESS/ Adrian Wyld

'ਪੈਰੋਲ ਬੋਰਡ ਆਫ ਕੈਨੇਡਾ' ਦਾ ਕਹਿਣਾ ਹੈ ਕਿ ਵਿਕਟੋਰੀਆ 'ਚ ਸਾਲ 1997 'ਚ ਟੀਨੇਜਰ ਰੀਨਾ ਵਿਰਕ ਦੇ ਕਤਲ 'ਚ ਦੋਸ਼ੀ ਪਾਈ ਗਈ, 38 ਸਾਲਾ ਔਰਤ ਨੂੰ ਆਪਣੀ 'ਡੇਅ ਪੈਰੋਲ' ਜਾਰੀ ਰੱਖਣ ਦੀ ਇਜਾਜ਼ਤ ਜਾਰੀ ਰੱਖੀ ਜਾ ਰਹੀ ਹੈ।

ਕੈਲੀ ਐਲਰਡ ਨਾਮ ਦੀ ਇਹ ਔਰਤ ਹੁਣ ਕੈਰੀ ਸਿਮ ਦੇ ਨਾਮ ਤੋਂ ਰਹਿੰਦੀ ਹੈ ਅਤੇ 2 ਬੱਚਿਆਂ ਦੀ ਮਾਂ ਹੈ।

ਬੋਰਡ ਅਨੁਸਾਰ ਇਹ ਔਰਤ ਕਮਿਊਨਿਟੀ 'ਚ 'ਪਾਜ਼ਿਟਿਵ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਵਾਲਾ ਰੁਖ' ਦਰਸ਼ਾ ਰਹੀ ਹੈ।

ਸਿਮ ਦੀ ਕੇਸ ਮੈਨੇਜਮੈਂਟ ਟੀਮ ਰਿਪੋਰਟ ਦਾ ਕਹਿਣਾ ਹੈ ਕਿ ਸਿਮ ਨੇ ਰੀਨਾ ਵਿਰਕ ਦੇ ਕਤਲ ਲਈ ਪਛਤਾਵਾ ਜ਼ਾਹਿਰ ਕੀਤਾ ਹੈ ਅਤੇ ਉਹ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਮੰਨਦੀ ਹੈ ਕਿ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਰਹਿਣ ਵਾਲਾ ਜੀਵਨ ਬਤੀਤ ਕਰਦੇ ਹੋਏ ਪੀੜਤ ਅਤੇ ਉਸ ਦੇ ਪਰਿਵਾਰ ਲਈ ਸਨਮਾਨ ਜ਼ਾਹਿਰ ਕੀਤਾ ਜਾ ਸਕਦਾ ਹੈ।

ਸਿਮ ਹਰ ਹਫ਼ਤੇ 5 ਦਿਨ ਇੱਕ ਰੈਜ਼ੀਡੈਂਸ਼ੀਅਲ ਫੈਸਿਲਿਟੀ ਤੋਂ ਦੂਰ ਰਹਿ ਸਕਦੀ ਹੈ।

ਪੈਰੋਲ ਬੋਰਡ ਨੇ ਇਹ ਪ੍ਰੀਕਿਰਿਆ ਹੋਰ 6 ਮਹੀਨੇ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਹੈ।

Latest news

calgary-police-seize-cache-of-weapons-arrest-3-20-charges-laid
Punjabi

ਕੈਲਗਰੀ 'ਚ ਘਰ 'ਤੇ ਪੁਲਿਸ ਦਾ ਛਾਪਾ, ਭਾਰੀ ਮਾਤਰਾ 'ਚ ਹਥਿਆਰ ਬਰਾਮਦ, 3 ਗ੍ਰਿਫ਼ਤਾਰ

ਕੈਲਗਰੀ ਦੇ ਨੌਰਥ ਈਸਟ ਇਲਾਕੇ ਵਿੱਚ ਪੁਲਿਸ ਨੇ ਇੱਕ ਘਰ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੁੱਲ 20 ਦੋਸ਼ ਤੈਅ ਕੀਤੇ ਹਨ। ਪੁਲਿਸ ਮੁਤਾਬਕ 10 ਸਤੰਬਰ ਨੂੰ ਕੋਵਿੰਗਟਨ ਰਾਈਜ਼ ਐਨ.ਈ. ਦੇ 100 ਬਲਾਕ ਵਿੱਚ ਸਥਿਤ ਇੱਕ ਘਰ ਵਿਚ ਛਾਪਾ ਮਾਰਿਆ ਗਿਆ ਸੀ।
pedestrian-killed-after-being-struck-by-ford-pickup-in-hope
Punjabi

ਬੀ. ਸੀ. ਦੇ ਹੋਪ 'ਚ ਫੋਰਡ ਪਿਕਅੱਪ ਟਰੱਕ ਦੀ ਟੱਕਰ ਨਾਲ ਪੈਦਲ ਯਾਤਰੀ ਦੀ ਮੌਤ

ਬੀ. ਸੀ. ਦੇ ਹੋਪ ਇਲਾਕੇ ਵਿਚ ਹਾਈਵੇਅ-3 'ਤੇ ਬੁੱਧਵਾਰ ਰਾਤ ਫੋਰਡ ਪਿਕਅੱਪ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਇੱਕ ਪੈਦਲ ਯਾਤਰੀ ਦੀ ਮੌਤ ਹੋ ਗਈ। ਹੋਪ ਆਰ.ਸੀ.ਐਮ.ਪੀ. ਮੁਤਾਬਕ ਪੁਲਿਸ ਨੂੰ ਰਾਤ ਲਗਭਗ 8:38 ਵਜੇ ਇਸ ਹਾਦਸੇ ਦੀ ਇਤਲਾਹ ਮਿਲੀ ਅਤੇ ਜਦੋਂ ਤੱਕ ਟੀਮ ਮੌਕੇ 'ਤੇ ਪਹੁੰਚੀ ਉਦੋਂ ਤੱਕ ਪੀੜਤ ਦੀ ਮੌਤ ਹੋ ਚੁੱਕੀ ਸੀ।
canada-lifts-deportation-pause-for-four-middle-eastern-countries
Punjabi

ਕੈਨੇਡਾ ਨੇ 4 ਮਿਡਲ ਈਸਟ ਦੇਸ਼ਾਂ ਲਈ ਡਿਪੋਰਟੇਸ਼ਨ 'ਤੇ ਲੱਗੀ ਆਰਜ਼ੀ ਰੋਕ ਹਟਾਈ

ਕੈਨੇਡਾ ਨੇ ਮਿਡਲ ਈਸਟ ਦੇ ਕਈ ਦੇਸ਼ਾਂ ਦੇ ਲੋਕਾਂ ਲਈ ਦੇਸ਼-ਨਿਕਾਲੇ 'ਤੇ ਲਗਾਈ ਆਰਜ਼ੀ ਪਾਬੰਦੀ ਨੂੰ ਹਟਾ ਦਿੱਤਾ ਹੈ, ਜਿਸ ਨਾਲ ਹੁਣ ਉੱਥੋਂ ਦੇ ਗੈਰ-ਕਾਨੂੰਨੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਤੁਰੰਤ ਪ੍ਰਭਾਵ ਨਾਲ ਦੁਬਾਰਾ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਈਰਾਨ ਖਿਲਾਫ ਅਮਰੀਕਾ-ਇਜ਼ਰਾਈਲ ਦੀ ਜੰਗ ਕਾਰਨ ਪੈਦਾ ਹੋਈਆਂ ਸਥਿਤੀਆਂ ਨੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕੀਤਾ ਸੀ, ਜਿਸ ਨੂੰ ਦੇਖਦੇ ਹੋਏ ਕੈਨੇਡਾ ਨੇ ਕੁਵੈਤ, ਬਹਿਰੀਨ,ਯੂ.ਏ.ਈ. ਅਤੇ ਕਤਰ ਦੇ ਨਾਗਰਿਕਾਂ ਲਈ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਨੂੰ ਆਰਜ਼ੀ ਤੌਰ 'ਤੇ ਰੋਕਣ ਦਾ ਫੈਸਲਾ ਕੀਤਾ ਸੀ।
trumps-possible-u-s-diesel-export-ban-could-drive-up-global-prices
Punjabi

ਟਰੰਪ ਦੇ ਡੀਜ਼ਲ ਐਕਸਪੋਰਟ ਬੈਨ ਨਾਲ ਦੁਨੀਆ ਭਰ ’ਚ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਸਮੇਤ ਦੁਨੀਆ ਭਰ ਦੇ ਖਪਤਕਾਰਾਂ ਨੂੰ ਟਰੰਪ ਦੇ ਅਮਰੀਕੀ ਡੀਜ਼ਲ ਨਿਰਯਾਤ ਦੇ ਸੰਭਾਵਿਤ ਬੈਨ ਦੀ ਮਹਿੰਗੀ ਕੀਮਤ ਚੁਕਾਉਣੀ ਪੈ ਸਕਦੀ ਹੈ। ਡੌਨਲਡ ਟਰੰਪ ਨੇ ਹਾਲ ਹੀ ਵਿਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਅਮਰੀਕੀਆਂ ਲਈ ਕੀਮਤਾਂ ਘਟਾਉਣ ਲਈ ਉਹ ਦੇਸ਼ ਦੇ ਡੀਜ਼ਲ ਨੂੰ ਬਾਹਰ ਭੇਜਣ ਤੋਂ ਰੋਕ ਸਕਦੇ ਹਨ।
former-bc-conservative-leader-john-rustad-will-not-seek-re-election
Punjabi

ਬੀ.ਸੀ. ਕੰਜ਼ਰਵੇਟਿਵ ਵੱਲੋਂ ਪਵਨੀਤ ਸਿੰਘ ਨੂੰ ਐਲਾਨਿਆ ਉਮੀਦਵਾਰ ,ਜੌਨ ਰਸਟੈਡ ਨਹੀਂ ਲੜਨਗੇ ਚੋਣ

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਚੋਣ ਨਹੀਂ ਲੜਨਗੇ। ਉਨ੍ਹਾਂ ਦੀ ਰਾਈਡਿੰਗ ਤੋਂ ਪਾਰਟੀ ਨਵਾਂ ਉਮੀਦਵਾਰ ਉਤਾਰੇਗੀ। ਉਥੇ ਹੀ, ਇਸ ਸਿਆਸੀ ਘਟਨਾਕ੍ਰਮ ਦੇ ਨਾਲ ਹੀ ਬੀ.ਸੀ. ਕੰਜ਼ਰਵੇਟਿਵਜ਼ ਨੇ Kelowna-Lake Country-Coldstream ਵਿਧਾਨ ਸਭਾ ਹਲਕੇ ਤੋਂ ਕਾਰੋਬਾਰੀ ਅਤੇ ਸਿਆਸੀ ਆਗੂ ਪਵਨੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link