Oct 26, 2026 4:37 PM - Connect Newsroom - Ramandeep Kaur

ਸਰੀ ਪੁਲਿਸ ਸਰਵਿਸ ਵੱਲੋਂ ਇੱਕ 25 ਸਾਲਾ ਨੌਜਵਾਨ ਜਸਦੀਪ ਸਿੰਘ ਹੇਅਰ ਦੇ ਲਾਪਤਾ ਹੋਣ ਤੋਂ ਬਾਅਦ ਜਨਤਾ ਤੋਂ ਉਸ ਦੀ ਭਾਲ ਵਿਚ ਮਦਦ ਦੀ ਅਪੀਲ ਕੀਤੀ ਗਈ ਹੈ। ਪੁਲਿਸ ਮੁਤਾਬਕ ਜਸਦੀਪ ਸਿੰਘ ਨੂੰ ਆਖਰੀ ਵਾਰ 21 ਅਕਤੂਬਰ ਨੂੰ ਸਰੀ ਦੇ 26 ਐਵੇਨਿਊ ਦੇ 17000 ਬਲੌਕ ਵਿਚ ਦੇਖਿਆ ਗਿਆ ਸੀ।
ਉਸ ਦਿਨ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਅਤੇ ਨਾ ਹੀ ਉਸ ਨੇ ਪਰਿਵਾਰ ਨਾਲ ਕੋਈ ਸੰਪਰਕ ਕੀਤਾ ਹੈ, ਜਿਸ ਕਾਰਨ ਪੁਲਿਸ ਅਤੇ ਉਸ ਦਾ ਪਰਿਵਾਰ ਉਸ ਦੀ ਸਲਾਮਤੀ ਨੂੰ ਲੈ ਕੇ ਕਾਫ਼ੀ ਚਿੰਤਤ ਹਨ।
ਜਸਦੀਪ ਦੀ ਖਾਸ ਪਛਾਣ ਇਹ ਹੈ ਕਿ ਉਸ ਦੀ ਖੱਬੀ ਬਾਂਹ 'ਤੇ ਇੱਕ ਸ਼ੇਰ ਅਤੇ ਐਰੋ ਦਾ ਟੈਟੂ ਬਣਿਆ ਹੋਇਆ ਹੈ। ਔਫੀਸਰ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਜਸਦੀਪ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ 9-1-1 'ਤੇ ਜਾਂ ਸਰੀ ਪੁਲਿਸ ਸਰਵਿਸ ਨਾਲ 604-599-0502 'ਤੇ ਸੰਪਰਕ ਕਰ ਸਕਦਾ ਹੈ।




