15.03C Vancouver
ADS

Jul 21, 2020 10:41 PM -

ਬੀ.ਸੀ. 'ਚ ਕੋਵਿਡ-19 ਦੇ 30 ਹੋਰ ਮਾਮਲੇ ਹੋਏ ਰਿਪੋਰਟ

Share On
30-new-covid-19-cases-reported-in-b-c
(File) -  British Columbia's public health officer, Dr. Bonnie Henry giving her views during a press conference. - B.C. government

ਮੰਗਲਵਾਰ ਨੂੰ ਬੀ.ਸੀ. 'ਚ ਕੋਰੋਨਾ ਵਾਇਰਸ ਦੇ 30 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਹਾਲਾਂਕਿ ਚੰਗੀ ਖਬਰ ਰਹੀ ਕਿ ਕਿਸੇ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ।

ਇਹ ਮਾਮਲੇ ਸੋਮਵਾਰ ਤੋਂ ਮੰਗਲਵਾਰ ਦੇ ਦਰਮਿਆਨ ਦੇ ਹਨ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 3,328 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਇੱਕ ਨਿਊਜ਼ ਰਿਲੀਜ਼ ਜ਼ਰੀਏ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 189 ਹੈ।

ਬੀ.ਸੀ. 'ਚ 266 ਵਾਇਰਸ ਸੰਬੰਧੀ ਐਕਟਿਵ ਮਾਮਲੇ ਦੱਸੇ ਜਾ ਰਹੇ ਹਨ।

ਹੁਣ ਤੱਕ ਵਾਇਰਸ ਲਈ ਪਾਜ਼ਿਟਿਵ ਪਾਏ ਗਏ 2,873 ਮਾਮਲੇ ਸੁਲਝ ਜਾਣ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।

ਕੁੱਲ 15 ਲੋਕ ਹਸਪਤਾਲ 'ਚ ਦਾਖਿਲ ਹਨ, ਜਿੰਨਾ ਵਿੱਚੋਂ 3 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਯਾਦ ਰਹੇ ਬੀਤੇ ਕੱਲ ਬੀ.ਸੀ. 'ਚ 72 ਘੰਟਿਆਂ ਦਾ ਅੰਕੜਾ ਜਾਰੀ ਕੀਤਾ ਗਿਆ ਸੀ, ਜਿਸ ਦੌਰਾਨ 102 ਮਾਮਲੇ ਰਿਪੋਰਟ ਹੋਏ ਸਨ।

ਬੀ.ਸੀ. 'ਚ ਕਈ ਹਫ਼ਤਿਆਂ ਤੱਕ ਵਾਇਰਸ ਸੰਬੰਧੀ ਮਾਮਲਿਆਂ 'ਚ ਕੁਝ ਗਿਰਾਵਟ ਦਰਜ ਕੀਤੇ ਜਾਣ ਤੋਂ ਬਾਅਦ, ਇੱਕ ਵਾਰ ਫਿਰ ਤੋਂ ਵਾਇਰਸ ਨਾਲ ਜੁੜੇ ਮਾਮਲੇ ਵਧਣ ਲੱਗੇ ਹਨ।

ਡਾ. ਬੌਨੀ ਹੈਨਰੀ ਵੀ ਇਸ ਮਾਮਲੇ 'ਚ ਸੋਮਵਾਰ ਦੀ ਗੱਲਬਾਤ ਦੌਰਾਨ ਚਿੰਤਾ ਜ਼ਾਹਿਰ ਕਰ ਚੁੱਕੇ ਹਨ।

Latest news

carney-says-new-oil-pipeline-would-require-emissions-plan-indigenous-consultation
Punjabi

ਨਵੀਂ ਤੇਲ ਪਾਈਪਲਾਈਨ ਲਈ ਕਾਰਬਨ ਯੋਜਨਾ ਅਤੇ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰਾ ਲਾਜ਼ਮੀ: ਕਾਰਨੀ

ਬੀ.ਸੀ. ਦੇ ਵੈਸਟ ਕੋਸਟ ਤੱਕ ਐਲਬਰਟਾ ਤੋਂ ਨਵੀਂ ਤੇਲ ਪਾਈਪਲਾਈਨ ਬਣਾਉਣ ਦੇ ਪ੍ਰਸਤਾਵ 'ਤੇ ਚੱਲ ਰਹੇ ਸਿਆਸੀ ਟਕਰਾਅ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟੀਕਰਨ ਦਿੱਤਾ ਹੈ, ਉਨ੍ਹਾਂ ਅੱਜ ਗ੍ਰੇਟਰ ਵੈਨਕੂਵਰ ਬੋਰਡ ਆਫ਼ ਟ੍ਰੇਡ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਹਫ਼ਤੇ ਫੈਡਰਲ ਅਤੇ ਐਲਬਰਟਾ ਵਿਚਕਾਰ ਹੋਏ ਸਮਝੌਤੇ ਤਹਿਤ ਪੇਸ਼ ਕੀਤਾ ਗਿਆ ਇਹ ਪਾਈਪਲਾਈਨ ਪ੍ਰੋਜੈਕਟ ਉਦੋਂ ਹੀ ਅੱਗੇ ਵਧੇਗਾ ਜੇ ਇਸ ਦਾ ਸਪੱਸ਼ਟ ਕਾਰਬਨ ਕੈਪਚਰ ਪ੍ਰੋਜੈਕਟ ਹੋਵੇਗਾ।
alberta-ticket-wins-12-5m-share-of-lotto-max-jackpot
Punjabi

ਐਲਬਰਟਾ ਵਿੱਚ ਇਕ ਵਿਅਕਤੀ ਨੇ ਜਿੱਤੀ $12.5 ਮਿਲੀਅਨ ਦੀ ਲੋਟੋ ਮੈਕਸ ਟਿਕਟ

ਐਲਬਰਟਾ ਵਿੱਚ ਕਿਸੇ ਵਿਅਕਤੀ ਨੇ $12.5 ਮਿਲੀਅਨ ਦੀ ਲੋਟੋ ਮੈਕਸ ਟਿਕਟ ਜਿੱਤ ਲਈ ਹੈ ਪਰ ਉਸ ਨੇ ਅਜੇ ਤੱਕ ਇਸ ਲਈ ਕਲੇਮ ਨਹੀਂ ਕੀਤਾ। ਵੈਸਟਰਨ ਕੈਨੇਡਾ ਲਾਟਰੀ ਕਾਰਪੋਰੇਸ਼ਨ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਇਹ ਟਿਕਟ ਐਲਬਰਟਾ ਸੂਬੇ ਦੇ ਅੰਦਰ ਹੀ ਖਰੀਦੀ ਗਈ ਸੀ, ਪਰ ਐਡਮਿੰਟਨ ਅਤੇ ਕੈਲਗਰੀ ਸ਼ਹਿਰਾਂ ਤੋਂ ਬਾਹਰ ਕਿਸੇ ਇਲਾਕੇ ਵਿੱਚੋਂ ਲਈ ਗਈ ਸੀ।
rising-fifa-world-cup-ticket-and-hotel-prices-in-vancouver-raising-concerns-for-fans
Punjabi

ਵੈਨਕੂਵਰ ' ਫੀਫਾ ਵਰਲਡ ਕੱਪ ਮੈਚਾਂ ਦੀਆਂ ਮਹਿੰਗੀਆਂ ਟਿਕਟਾਂ ਅਤੇ ਹੋਟਲ ਕਿਰਾਏ ਫੈਨਜ਼ ਲਈ ਬਣੇ ਚਿੰਤਾ ਦਾ ਕਾਰਨ

ਵੈਨਕੂਵਰ ਵਿਚ ਹੋਣ ਵਾਲੇ ਫੀਫਾ ਵਰਲਡ ਕੈਪ ਦੇ ਮੈਚਾਂ ਦੀਆਂ ਮਹਿੰਗੀਆਂ ਟਿਕਟਾਂ ਅਤੇ ਹੋਟਲਾਂ ਦੇ ਅਸਮਾਨ ਛੂਹ ਰਹੇ ਕਿਰਾਇਆਂ ਕਾਰਨ ਕਈ ਫੈਨਜ਼ ਦੇ ਸੁਪਨੇ ਟੁੱਟ ਰਹੇ ਹਨ। ਰਿਪੋਰਟਸ ਮੁਤਾਬਕ, ਇੱਕ ਟਿਕਟ ਦੀ ਕੀਮਤ ਲਗਭਗ $2,000 ਤੱਕ ਪਹੁੰਚ ਚੁੱਕੀ ਹੈ। ਨਾਲ ਹੀ ਵੈਨਕੂਵਰ ਵਿਚ ਰਿਹਾਇਸ਼ ਦੀ ਸਮੱਸਿਆ ਵੀ ਬਣੀ ਹੋਈ ਹੈ।
shooting-at-surrey-home-under-investigation-police-say-extortion-link-suspected
Punjabi

ਸਰੀ ਵਿੱਚ ਘਰ ‘ਤੇ ਗੋਲੀਬਾਰੀ ਦੀ ਜਾਂਚ ਜਾਰੀ, ਪੁਲਿਸ ਨੇ ਜਬਰੀ ਵਸੂਲੀ ਨਾਲ ਸੰਬੰਧ ਹੋਣ ਦਾ ਜਤਾਇਆ ਸ਼ੱਕ

ਸਰੀ ਦੇ ਨਿਊਟਨ ਵਿਚ ਅੱਜ ਤੜਕੇ ਇੱਕ ਘਰ ਨੂੰ ਗੋਲੀਆਂ ਨਾਲ ਟਾਰਗੇਟ ਕੀਤਾ ਗਿਆ, ਪੁਲਿਸ ਨੇ ਇਸ ਨੂੰ ਐਕਸਟੋਸ਼ਨ ਨਾਲ ਸਬੰਧਤ ਮਾਮਲਾ ਕਰਾਰ ਦਿੱਤਾ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਸਵੇਰੇ ਕਰੀਬ 4:40 ਵਜੇ ਔਫੀਸਰ ਨੂੰ 57 ਐਵੇਨਿਊ ਅਤੇ 148 ਸਟ੍ਰੀਟ ਦੇ ਨੇੜੇ ਸ਼ੂਟਿੰਗ ਦੀ ਰਿਪੋਰਟ ਮਿਲੀ।
nenshi-questions-ucp-committee-meeting-on-alberta-petition-process-amid-separatism-debate
Punjabi

ਨੈਨਸ਼ੀ ਨੇ ਐਲਬਰਟਾ ਪਟੀਸ਼ਨ ਪ੍ਰਕਿਰਿਆ ‘ਤੇ ਯੂਸੀਪੀ ਕਮੇਟੀ ਮੀਟਿੰਗ ਨੂੰ ਲੈ ਕੇ ਜਤਾਈ ਚਿੰਤਾ

ਐਲਬਰਟਾ ਦੇ ਵਿਰੋਧੀ ਧਿਰ ਐਨ.ਡੀ.ਪੀ. ਦੇ ਨੇਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਆਪਣੇ ਨਿੱਜੀ ਹਿੱਤਾਂ ਲਈ ਕੈਨੇਡਾ ਨਾਲ ਰਹਿਣ ਦੇ ਪੱਖ ਦੀ ਇੱਕ ਪਟੀਸ਼ਨ ਦੇ ਸਵਾਲ ਨੂੰ ਗਲਤ ਤਰੀਕੇ ਵਰਤ ਸਕਦੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link