22.76C Vancouver
ADS

Jun 17, 2020 1:43 AM -

ਕੈਨੇਡਾ 'ਚ ਕੋਵਿਡ-19 ਦੇ 320 ਮਾਮਲੇ ਹੋਏ ਰਿਪੋਰਟ 

Share On
320-covid-19-cases-reported-in-canada
People wear face masks as they wait to enter the Museum of Fine Arts in Montreal, Saturday, June 6, 2020, as the COVID-19 pandemic continues in Canada and around the world. A new poll suggests Canadians are increasingly wearing protective face masks as they emerge from months of isolating at home to curb the spread of COVID-19.THE CANADIAN PRESS/Graham Hughes

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਲਈ ਪਾਜ਼ਿਟਿਵ ਪਾਏ ਗਏ ਲੋਕਾਂ ਦਾ ਅੰਕੜਾ 99,000 ਦੇ ਪਾਰ ਪਹੁੰਚ ਗਿਆ ਹੈ, ਅਤੇ ਅੱਜ ਕੈਨੇਡਾ 'ਚ 320 ਵਾਇਰਸ ਸੰਬੰਧੀ ਮਾਮਲੇ ਰਿਪੋਰਟ ਹੋਏ ਹਨ। ਹੁਣ ਕੈਨੇਡਾ 'ਚ ਵਾਇਰਸ ਸੰਬੰਧੀ 99,147 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 8,175 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਅੱਜ ਕੈਨੇਡਾ 'ਚ 38 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ। ਕੈਨੇਡਾ ਦੇ 61,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।


ਬੀ.ਸੀ. 'ਚ ਲਗਾਤਾਰ ਚੱਠੇ ਦਿਨ ਕਿਸੇ ਵਾਇਰਸ ਪੀੜਤ ਦੀ ਮੌਤ ਤੋਂ ਬਚਾਅ

ਬੀ.ਸੀ. 'ਚ ਕੋਰੋਨਾ ਵਾਇਰਸ ਦੇ 11 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਰਾਹਤ ਦੀ ਖਬਰ ਰਹੀ ਕਿ ਲਗਾਤਾਰ ਚੌਥੇ ਦਿਨ ਕਿਸੇ ਵਾਇਰਸ ਪੀੜਤ ਦੇ ਦਮ ਤੋੜਨ ਤੋਂ ਬਚਾਅ ਰਿਹਾ ਹੈ। ਇਹ ਮਾਮਲੇ ਸੋਮਵਾਰ ਤੋਂ ਮੰਗਲਵਾਰ ਦੇ ਦਰਮਿਆਨ ਦੇ ਹਨ। ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 2,756 ਹੋ ਗਈ ਹੈ। ਅੱਜ ਦੀਆਂ ਜਾਣਕਾਰੀਆਂ ਇੱਕ ਪ੍ਰੈਸ ਬ੍ਰੀਫਿੰਗ ਜ਼ਰੀਏ ਜਾਰੀ ਕੀਤੀਆਂ ਗਈਆਂ ਹਨ। ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਜਾਣਕਾਰੀ ਦਿੱਤੀ ਕਿ ਸੂਬੇ ਦੇ ਕਿਸੇ ਹੋਰ ਵਾਇਰਸ ਪੀੜਤ ਦੀ ਮੌਤ ਨਹੀਂ ਹੋਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 168 ਹੈ। ਅੱਜ ਸਾਂਝੀਆਂ ਕੀਤੀਆਂ ਜਾਣਕਾਰੀਆਂ ਅਨੁਸਾਰ ਸੂਬੇ 'ਚ ਵਾਇਰਸ ਸੰਬੰਧੀ 172 ਐਕਟਿਵ ਮਾਮਲੇ ਦੱਸੇ ਗਏ ਹਨ। ਹਾਲਾਂਕਿ 2,416 ਲੋਕ ਇਸ ਵਾਇਰਸ ਤੋਂ ਰਿਕਵਰ ਕਰ ਚੁੱਕੇ ਹਨ।


ਔਂਟੈਰੀਓ 'ਚ 184 ਮਾਮਲੇ ਹੋਏ ਰਿਪੋਰਟ

ਔਂਟੈਰੀਓ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 32,000 ਤੋਂ ਵਧੇਰੇ ਹੋ ਚੁੱਕੀ ਹੈ। ਸੂਬੇ 'ਚ 32,554 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਔਂਟੈਰੀਓ 'ਚ ਇਸ ਵਾਇਰਸ ਸੰਬੰਧੀ 184 ਹੋਰ ਮਾਮਲੇ ਉਜਾਗਰ ਹੋਣ ਬਾਰੇ ਦੱਸਿਆ ਗਿਆ ਹੈ। ਸੂਬੇ 'ਚ ਕਈ ਦਿਨ ਤੋਂ ਲਗਾਤਾਰ, ਵਾਇਰਸ ਸੰਬੰਧੀ ਮਾਮਲਿਆਂ ਦੀ ਗਿਣਤੀ 200 ਤੋਂ ਘੱਟ ਰਿਪੋਰਟ ਹੁੰਦੀ ਰਹੀ ਹੈ। ਇਸ ਤੋਂ ਅਲਾਵਾ ਸੂਬੇ 'ਚ 11 ਹੋਰ ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਚਲੀ ਗਈ ਹੈ। ਹੁਣ ਤੱਕ ਔਂਟੈਰੀਓ ਦੇ 2,538 ਵਾਇਰਸ ਪੀੜਤ ਦਮ ਤੋੜ ਚੁੱਕੇ ਹਨ। ਹਾਲਾਂਕਿ ਸੂਬੇ ਦੇ 262 ਹੋਰ ਮਾਮਲੇ ਸੁਲਝ ਗਏ ਦੱਸੇ ਜਾ ਰਹੇ ਹਨ।


ਕਿਊਬੈਕ 'ਚ 22 ਮਾਰਚ ਤੋਂ ਬਾਅਦ ਪਹਿਲੀ ਵਾਰ 100 ਤੋਂ ਘੱਟ ਮਾਮਲੇ ਹੋਏ ਰਿਪੋਰਟ

ਕਿਊਬੈਕ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 54,000 ਤੋਂ ਵਧੇਰੇ ਹੋ ਚੁੱਕੀ ਹੈ। ਸੂਬੇ 'ਚ ਵਾਇਰਸ ਪੀੜਤਾਂ ਦੀ ਕੁੱਲ ਗਿਣਤੀ 54,146 ਹੋ ਗਈ ਹੈ। ਕਿਊਬੈਕ 'ਚ ਪਿਛਲੇ ਕੁਝ ਦਿਨਾਂ 'ਚ ਕੋਵਿਡ-19 ਦੇ ਅੰਕੜਿਆਂ 'ਚ ਲਗਾਤਾਰ ਕੁਝ ਗਿਰਾਵਟ ਵੇਖਣ ਨੂੰ ਮਿਲੀ ਹੈ। ਕਿਊਬੈਕ 'ਚ 92 ਨਵੇਂ ਮਾਮਲੇ ਰਿਪੋਰਟ ਹੋਏ ਹਨ। ਇਹ 22 ਮਾਰਚ ਤੋਂ ਹੁਣ ਤੱਕ ਦਾ ਪਹਿਲਾ ਮੌਕਾ ਹੈ, ਜਦ ਸੂਬੇ ਵਿੱਚ ਵਾਇਰਸ ਪੀੜਤਾਂ ਦਾ ਅੰਕੜਾ 100 ਤੋਂ ਘਟ ਰਿਹਾ ਹੈ। ਕਿਊਬੈਕ 'ਚ 27 ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਨਾਲ ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 5,269 ਹੋ ਗਈ ਹੈ।


ਐਲਬਰਟਾ 'ਚ ਕਿਸੇ ਪੀੜਤ ਦੀ ਮੌਤ ਤੋਂ ਬਚਾਅ

ਐਲਬਰਟਾ ਦੇ ਵਿੱਚ ਕੋਵਿਡ-19 ਦੇ 35 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹੁਣ ਸੂਬੇ 'ਚ ਵਾਇਰਸ ਸੰਬੰਧੀ ਪੀੜਤਾਂ ਦੀ ਗਿਣਤੀ 7,482 ਤੱਕ ਪਹੁੰਚ ਗਈ ਹੈ। ਹਾਲਾਂਕਿ ਕਿਸੇ ਹੋਰ ਵਾਇਰਸ ਪੀੜਤ ਦੀ ਮੌਤ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ, ਅਤੇ ਹੁਣ ਸੂਬੇ 'ਚ ਜਾਨ ਗਵਾ ਚੁੱਕੇ ਵਾਇਰਸ ਪੀੜਤਾਂ ਦੀ ਗਿਣਤੀ 151 ਹੈ। ਸੂਬੇ ਦੇ 20 ਹੋਰ ਮਾਮਲੇ ਸੁਲਝ ਗਏ ਵੀ ਦੱਸੇ ਗਏ ਹਨ। ਯਾਦ ਰਹੇ ਐਲਬਰਟਾ ਦੇ ਵਿੱਚ ਸਟੇਟ ਆਫ ਹੈਲਥ ਐਮਰਜੈਂਸੀ ਨੂੰ ਖਤਮ ਕੀਤੇ ਜਾਣ ਸੰਬੰਧੀ ਕੱਲ ਹੀ ਐਲਾਨ ਕੀਤਾ ਜਾ ਚੁੱਕਿਆ ਹੈ।


ਬਾਕੀ ਸੂਬਿਆਂ ਦਾ ਹਾਲ

ਇਸ ਤੋਂ ਅਲਾਵਾ ਸਸਕੈਚਵਿਨ ਵਿੱਚ 684, ਮੈਨੀਟੋਬਾ 'ਚ 304, ਨਿਊ ਬਰੰਸਵਿਕ 'ਚ 163, ਨੋਵਾ ਸਕੌਸ਼ੀਆ 'ਚ 1,061, ਪੀ.ਈ.ਆਈ. 'ਚ 27, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 261 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 8,213 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 61,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।


Latest news

towns-orders-removal-of-alberta-separation-billboard-after-public-complaints
Punjabi

ਸਿਆਸੀ ਸੁਨੇਹੇ ਵਾਲਾ ਬਿਲਬੋਰਡ ਹਟਾਉਣ ਲਈ ਟੇਬਰ ਪ੍ਰਸ਼ਾਸਨ ਦੇ ਹੁਕਮ

ਐਲਬਰਟਾ ਦੇ ਕਸਬੇ ਟੇਬਰ ਵਿਚ ਲੱਗੇ ਇਲੈਕਟ੍ਰਾਨਿਕ ਬਿਲਬੋਰਡ ਨੂੰ ਹਟਾਉਣ ਦੇ ਸਖਤ ਹੁਕਮ ਜਾਰੀ ਹੋਏ ਹਨ, ਜੋ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਹਿਮਾਇਤ ਕਰ ਰਿਹਾ ਸੀ। ਜਨਤਾ ਵੱਲੋਂ ਕਈ ਸ਼ਿਕਾਇਤਾਂ ਮਿਲਣ ਮਗਰੋਂ ਟਾਊਨ ਔਫ ਟੇਬਰ ਨੇ ਇਸ ਨੂੰ ਤੁਰੰਤ ਹਟਾਉਣ ਲਈ ਸਖਤੀ ਵਰਤੀ। ਇਸ ਡਿਜੀਟਲ ਬਿਲਬੋਰਡ ਉੱਤੇ Send Ottawa a message! Choose Alberta ਲਿਖਿਆ ਹੋਇਆ ਸੀ।
teens-body-recovered-from-b-c-lake-after-weekend-boat-capsize
Punjabi

ਬੀ.ਸੀ. ਦੀ ਲੇਕ ਵਿੱਚ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ

ਬੀ.ਸੀ. ਦੇ ਕੈਰੀਬੂ ਖੇਤਰ ਦੀ ਸਟੋਨੀ ਲੇਕ ਵਿਚ ਕਿਸ਼ਤੀ ਪਲਟਣ ਕਾਰਨ ਲਾਪਤਾ ਹੋਏ ਪ੍ਰਿੰਸ ਜਾਰਜ ਦੇ 17 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਹਾਦਸੇ ਤੋਂ ਬਾਅਦ ਹੀ ਨੌਜਵਾਨ ਨੂੰ ਮ੍ਰਿਤਕ ਮੰਨਿਆ ਜਾ ਰਿਹਾ ਸੀ ਅਤੇ ਉਸ ਦੀ ਭਾਲ ਲਈ ਵੱਡੇ ਪੱਧਰ 'ਤੇ ਸਰਚ ਓਪ੍ਰੇਸ਼ਨ ਚਲਾਇਆ ਗਿਆ ਸੀ। ਪੁਲਿਸ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ Quesnel ਸ਼ਹਿਰ ਤੋਂ ਲਗਭਗ 100 ਕਿਲੋਮੀਟਰ ਦੂਰ ਸਥਿਤ ਸਟੋਨੀ ਲੇਕ ਵਿਚ ਵਾਪਰੀ ਸੀ।
former-surrey-mayor-calls-for-independent-investigation-into-sps-chiefs-dismissal
Punjabi

ਸਰੀ ਦੇ ਸਾਬਕਾ ਮੇਅਰ ਡੱਗ ਮੈਕੈਲਮ ਨੇ ਐਸ.ਪੀ.ਐਸ. ਮੁਖੀ ਦੀ ਬਰਖ਼ਾਸਤਗੀ ਮਾਮਲੇ ਵਿੱਚ ਸੁਤੰਤਰ ਜਾਂਚ ਦੀ ਕੀਤੀ ਮੰਗ

ਸਰੀ ਦੇ ਸਾਬਕਾ ਮੇਅਰ ਡੱਗ ਮੈਕੈਲਮ ਨੇ ਐਸ.ਪੀ.ਐਸ. ਚੀਫ਼ ਨੌਰਮ ਲਿਪਿੰਸਕੀ ਨੂੰ ਅਹੁਦੇ ਤੋਂ ਹਟਾਏ ਜਾਣ ਅਤੇ ਸਰੀ ਪੁਲਿਸ ਬੋਰਡ ਦੇ ਦੋ ਡਾਇਰੈਕਟਰਜ਼ ਦੇ ਅਸਤੀਫ਼ਿਆਂ ਦੇ ਮਾਮਲੇ ਵਿਚ ਇੱਕ ਸੁਤੰਤਰ ਪੁਲਿਸ ਜਾਂਚ ਦੀ ਮੰਗ ਕੀਤੀ ਹੈ। ਮੈਕੈਲਮ ਨੇ ਕਿਹਾ ਕਿ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈ ਭਾਵੇਂ ਉਹ ਕੋਈ ਕੌਂਸਲਰ ਹੋਵੇ ਜਾਂ ਮੇਅਰ ਅਤੇ ਜੇਕਰ ਨਿਯਮ ਟੁੱਟੇ ਹਨ ਤਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ।
carney-congratulates-modi-on-becoming-indias-longest-serving-continuously-serving-prime-minister
Punjabi

ਪੀ.ਐਮ. ਕਾਰਨੀ ਨੇ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਨਿਰੰਤਰ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਬਣਨ ’ਤੇ ਦਿੱਤੀ ਵਧਾਈ

ਪੀ.ਐਮ.ਮਾਰਕ ਕਾਰਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਲੰਬੇ ਸਮੇਂ ਤੱਕ ਨਿਰੰਤਰ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਬਣਨ 'ਤੇ ਮੁਬਾਰਕਬਾਦ ਦਿੱਤੀ ਹੈ। ਪੀ. ਐੱਮ. ਕਾਰਨੀ ਨੇ ਇਸ ਮੌਕੇ ਭਵਿੱਖ ਦੇ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਵੇਂ-ਜਿਵੇਂ ਕੈਨੇਡਾ ਅਤੇ ਭਾਰਤ ਆਪਣੀ ਸਾਂਝੇਦਾਰੀ ਨੂੰ ਇੱਕ ਨਵੇਂ ਰੂਪ ਵਿਚ ਅੱਗੇ ਵਧਾ ਰਹੇ ਹਨ,ਉਹ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਵਧੇਰੇ ਖੁਸ਼ਹਾਲੀ ਅਤੇ ਆਰਥਿਕ ਤਰੱਕੀ ਲਿਆਉਣ ਲਈ ਮਿਲ ਕੇ ਕੰਮ ਜਾਰੀ ਰੱਖਣ ਦੇ ਇੱਛੁਕ ਹਨ।
majithias-anticipatory-bail-plea-adjourned-to-june-11-in-majitha-police-station-case
Punjabi

ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ ਫ਼ੈਸਲਾ 11 ਜੂਨ ਤੱਕ ਟਲਿਆ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਬੀਤੇ ਕੱਲ੍ਹ 9 ਜੂਨ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਮਜੀਠਾ ਥਾਣਾ ਵਿੱਚ ਹੋਏ ਹੰਗਾਮੇ ਦੇ ਮਾਮਲੇ ਵਿੱਚ ਗ੍ਰਿਫਤਾਰੀ ‘ਤੇ ਰੋਕ ਲਾਉਣ ਅਤੇ ਅਗਾਊਂ ਜ਼ਮਾਨਤ ਦੀ ਅਰਜੀ ਦਾਇਰ ਕੀਤੀ ਗਈ ਸੀ। ਇਸ ਅਰਜ਼ੀ ‘ਤੇ ਅੱਜ ਸੁਣਵਾਈ ਹੋਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link