Sep 14, 2026 5:45 PM - Connect Newsroom - Ramandeep Kaur with files from The Canadian Press

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
ਬੀ.ਸੀ.ਰੀਅਲ ਅਸਟੇਟ ਐਸੋਸੀਏਸ਼ਨ ਦੇ ਮੁੱਖ ਅਰਥਸ਼ਾਸਤਰੀ ਬਰੈਂਡਨ ਓਗਮੰਡਸਨ ਨੇ ਕਿਹਾ ਕਿ ਮਾਰਕੀਟ ਵਿਚ ਹੌਲੀ-ਹੌਲੀ ਸੁਧਾਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਉਨ੍ਹਾਂ ਮੰਨਿਆ ਕਿ ਨਵੇਂ ਟੈਰਿਫਸ ਅਤੇ ਹਾਲ ਹੀ ਵਿਚ ਲੰਬੇ ਸਮੇਂ ਦੀਆਂ ਵਿਆਜ ਦਰਾਂ ਵਿਚ ਹੋਇਆ ਵਾਧਾ ਕੁਝ ਹੱਦ ਤੱਕ ਹਾਊਸਿੰਗ ਮਾਰਕੀਟ ਲਈ ਰਿਸਕ ਹਨ। ਰਿਪੋਰਟ ਅਨੁਸਾਰ, ਪਿਛਲੇ ਮਹੀਨੇ average home listing price $925,000 ਤੋਂ ਘੱਟ ਰਿਹਾ।
ਐਸੋਸੀਏਸ਼ਨ ਨੇ ਇਸ ਦੇ ਨਾਲ ਹੀ ਦੱਸਿਆ ਕਿ ਇਸ ਸਾਲ ਹੁਣ ਤੱਕ ਕੁੱਲ 46,069 ਰਿਹਾਇਸ਼ੀ ਯੂਨਿਟ ਦੀ ਵਿਕਰੀ ਹੋ ਚੁੱਕੀ ਹੈ ਪਰ ਇਹ ਅਜੇ ਵੀ ਸਾਲ-ਦਰ-ਸਾਲ 5.5 ਫੀਸਦੀ ਘੱਟ ਹੈ।




