14.51C Vancouver
ADS

Jul 10, 2021 12:49 AM -

ਬੀ.ਸੀ. 'ਚ ਕੋਵਿਡ-19 ਦੇ 45 ਮਾਮਲੇ ਹੋਏ ਰਿਪੋਰਟ; ਐਕਟਿਵ ਮਾਮਲਿਆਂ 'ਚ ਲਗਾਤਾਰ ਤੀਜੇ ਦਿਨ ਦਰਜ ਹੋਇਆ ਵਾਧਾ

Share On
45-new-covid-19-cases-and-no-new-deaths-reported-in-b-c
Provincial Health Officer, Dr. Bonnie Henry during a news conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 45 ਮਾਮਲੇ ਰਿਪੋਰਟ ਹੋਏ ਹਨ।

ਸੂਬੇ 'ਚ ਕਿਸੇ ਵਾਇਰਸ ਪੀੜਤ ਦੀ ਮੌਤ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 148,031 ਤਕ ਪਹੁੰਚ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,760 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ ਮੰਗਲਵਾਰ ਨੂੰ 602 ਰਿਪੋਰਟ ਹੋਣ ਤੋਂ ਬਾਅਦ ਹੁਣ 3 ਦਿਨਾਂ 'ਚ ਵਧਦੇ ਹੋਏ 661 ਤਕ ਪਹੁੰਚ ਗਈ ਹੈ।

ਕੁੱਲ 73 ਵਾਇਰਸ ਪੀੜਤ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 19 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ ਵੈਕਸੀਨੇਸ਼ਨ ਦੀਆਂ ਦੂਜਿਆਂ ਖੁਰਾਕਾਂ ਤੇਜ਼ੀ ਨਾਲ ਹੋ ਰਹੀਆਂ ਪ੍ਰਦਾਨ

ਬੀ.ਸੀ. 'ਚ ਵੈਕਸੀਨ ਦੀਆਂ ਕੁੱਲ 5,565,983 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।

ਬੀ.ਸੀ. 'ਚ ਵੈਕਸੀਨ ਦੀਆਂ ਖੁਰਾਕਾਂ ਪ੍ਰਦਾਨ ਕਰਨ ਦਾ ਅੰਕੜਾ ਬੀਤੇ ਹਫ਼ਤੇ ਹੀ 5 ਮਿਲੀਅਨ ਦੇ ਪਾਰ ਪਹੁੰਚ ਗਿਆ ਸੀ।

ਸੂਬੇ ਦੇ 78% ਤੋਂ ਵਧੇਰੇ ਐਡਲਟ ਲੋਕਾਂ ਨੂੰ ਵੈਕਸੀਨ ਦੀ ਘਟੋ-ਘੱਟ ਇੱਕ ਖੁਰਾਕ ਹਾਸਿਲ ਹੋ ਚੁੱਕੀ ਹੈ।

ਵੈਕਸੀਨ ਦੀਆਂ ਖੁਰਾਕਾਂ 'ਚ ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨਕਾ ਦੀਆਂ ਖੁਰਾਕਾਂ ਸ਼ਾਮਿਲ ਹਨ।

ਇਸ ਦੌਰਾਨ 1,915,919 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।

Latest news

targeted-shooting-in-surreys-whalley-area-leaves-one-person-injured
Punjabi

ਸਰੀ ਦੇ ਵ੍ਹੇਲੀ ਇਲਾਕੇ ਵਿੱਚ ਟਾਰਗੇਟਿਡ ਸ਼ੂਟਿੰਗ, ਇੱਕ ਵਿਅਕਤੀ ਜ਼ਖਮੀ

ਸਰੀ ਦੇ ਵ੍ਹੇਲੀ ਇਲਾਕੇ ਵਿਚ ਇੱਕ ਟਾਰਗੇਟਿਡ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ, ਜਿਸ ਵਿਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਇਹ ਘਟਨਾ ਸ਼ੁੱਕਰਵਾਰ ਰਾਤ ਲਗਭਗ ਪੌਣੇ 12 ਵਜੇ 88 ਐਵੇਨਿਊ ਅਤੇ 127 ਸਟ੍ਰੀਟ ਨੇੜੇ ਇੱਕ ਘਰ ਦੇ ਬਾਹਰ ਵਾਪਰੀ। ਸਰੀ ਪੁਲਿਸ ਸਰਵਿਸ ਦੇ ਅਧਿਕਾਰੀ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਪੀੜਤ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿਚ ਮਿਲਿਆ, ਜਦੋਂ ਕਿ ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋ ਚੁੱਕਾ ਸੀ।
ottawa-launches-100m-steel-freight-rebate-to-support-domestic-producers
Punjabi

ਔਟਵਾ ਨੇ ਘਰੇਲੂ ਸਟੀਲ ਦੀ ਢੁਆਈ ਲਈ $100 ਮਿਲੀਅਨ ਦੀ ਰਿਬੇਟ ਯੋਜਨਾ ਕੀਤੀ ਸ਼ੁਰੂ

ਕੈਨੇਡਾ ਸਰਕਾਰ ਨੇ ਘਰੇਲੂ ਉਤਪਾਦਕ ਨੂੰ ਦੇਸ਼ ਭਰ ਵਿਚ ਸਟੀਲ ਦੀ ਸ਼ਿਪਮੈਂਟ ਲਈ freight cost ਘਟਾਉਣ ਵਿਚ ਮਦਦ ਦੇਣ ਦਾ ਫੈਸਲਾ ਕੀਤਾ ਹੈ। ਆਵਾਜਾਈ ਮੰਤਰੀ ਸਟੀਵਨ ਮੈਕਕਿਨਨ ਨੇ ਅੱਜ ਇਸ ਸਬੰਧ ਵਿਚ $100-ਮਿਲੀਅਨ ਦੇ ਰਿਬੇਟ ਪਲੈਨ ਦਾ ਐਲਾਨ ਕੀਤਾ। ਇਹ ਕਦਮ ਟੈਰਿਫ ਨਾਲ ਪ੍ਰਭਾਵਿਤ domestic producers ਦੀ ਮਦਦ ਲਈ ਉਠਾਇਆ ਜਾ ਰਿਹਾ ਹੈ।
netanyahu-rejects-gaza-plan-says-israeli-forces-will-not-withdraw-until-hamas-is-disarmed
Punjabi

15-ਨੁਕਾਤੀ ਯੋਜਨਾ ਨੂੰ ਬੈਂਜਾਮਿਨ ਨੇਤਨਯਾਹੂ ਨੇ ਕੀਤਾ ਰੱਦ

ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਗਾਜ਼ਾ ਲਈ ਬਣਾਈ ਗਈ 15-ਨੁਕਾਤੀ ਯੋਜਨਾ ਨੂੰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਮਾਸ ਦੇ ਪੂਰੀ ਤਰ੍ਹਾਂ ਨਿਹੱਥੇ ਹੋਣ ਤੱਕ ਇਜ਼ਰਾਇਲੀ ਫੌਜ ਦੀ ਵਾਪਸੀ ਨਹੀਂ ਹੋਵੇਗੀ। ਨੇਤਨਯਾਹੂ ਨੇ ਐਤਵਾਰ ਨੂੰ ਕੈਬਨਿਟ ਮੀਟਿੰਗ ਦੌਰਾਨ ਕਿਹਾ ਕਿ ਇਜ਼ਰਾਈਲ ਇਸ ਦਸਤਾਵੇਜ਼ ਨੂੰ ਸਵੀਕਾਰ ਨਹੀਂ ਕਰਦਾ।
air-canada-extends-suspension-of-dubai-tel-aviv-flights-into-january-2027
Punjabi

ਏਅਰ ਕੈਨੇਡਾ ਨੇ ਦੁਬਈ ਅਤੇ ਤੇਲ ਅਵੀਵ ਲਈ ਉਡਾਣਾਂ ਦੀ ਮੁਅੱਤਲੀ ਜਨਵਰੀ 2027 ਤੱਕ ਵਧਾਈ

ਏਅਰ ਕੈਨੇਡਾ ਨੇ ਮਿਡਲ ਈਸਟ ਵਿਚ ਚੱਲ ਰਹੀ ਅਨਿਸ਼ਚਿਤਤਾ ਕਾਰਨ ਦੁਬਈ ਅਤੇ ਤੇਲ ਅਵੀਵ ਲਈ ਆਪਣੀਆਂ ਉਡਾਣਾਂ ਦੀ ਮੁਅੱਤਲੀ ਨੂੰ ਜਨਵਰੀ 2027 ਤੱਕ ਵਧਾ ਦਿੱਤਾ ਹੈ। ਪਹਿਲਾਂ ਏਅਰਲਾਈਨ ਵੱਲੋਂ ਆਪਣੇ ਸਰਦੀਆਂ ਦੀ ਸਮਾਂ-ਸਾਰਣੀ ਦੇ ਹਿੱਸੇ ਵਜੋਂ ਦੁਬਈ ਲਈ ਫਲਾਈਟਸ ਮੁੜ ਸ਼ੁਰੂ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ।
31-year-old-mississauga-man-found-dead-after-boat-overturns-on-stewart-lake
Punjabi

ਸਟੀਵਰਟ ਲੇਕ ਵਿੱਚ ਕਿਸ਼ਤੀ ਪਲਟਣ ਤੋਂ ਬਾਅਦ ਮਿਸੀਸਾਗਾ ਦੇ 31 ਸਾਲਾ ਨੌਜਵਾਨ ਦੀ ਮੌਤ

ਓਨਟਾਰੀਓ ਦੇ ਕੇਂਦਰੀ ਇਲਾਕੇ ਦੀ ਸਟੀਵਰਟ ਲੇਕ ਵਿਚ ਮਿਸੀਸਾਗਾ ਦੇ ਇੱਕ 31 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਪੁਲਿਸ ਮੁਤਾਬਕ, ਨੌਜਵਾਨ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਸੀ।ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਕਰੂ ਨੂੰ ਸ਼ਨੀਵਾਰ ਰਾਤ ਲਗਭਗ 8 ਵਜੇ ਜਾਰਜੀਅਨ ਬੇ ਟਾਊਨਸ਼ਿਪ ਨੇੜੇ ਸਟੀਵਰਟ ਲੇਕ ਵਿਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link