11.91C Vancouver
ADS

Aug 10, 2026 3:00 PM - Connect Newsroom - Ramandeep Kaur with files from The Canadian Press

ਔਟਵਾ ਨੇ ਘਰੇਲੂ ਸਟੀਲ ਦੀ ਢੁਆਈ ਲਈ $100 ਮਿਲੀਅਨ ਦੀ ਰਿਬੇਟ ਯੋਜਨਾ ਕੀਤੀ ਸ਼ੁਰੂ

Share On
ottawa-launches-100m-steel-freight-rebate-to-support-domestic-producers
Steel products are loaded for transport at a Canadian facility. (Photo: The Canadian Press)

ਕੈਨੇਡਾ ਸਰਕਾਰ ਨੇ ਘਰੇਲੂ ਉਤਪਾਦਕ ਨੂੰ ਦੇਸ਼ ਭਰ ਵਿਚ ਸਟੀਲ ਦੀ ਸ਼ਿਪਮੈਂਟ ਲਈ freight cost ਘਟਾਉਣ ਵਿਚ ਮਦਦ ਦੇਣ ਦਾ ਫੈਸਲਾ ਕੀਤਾ ਹੈ। ਆਵਾਜਾਈ ਮੰਤਰੀ ਸਟੀਵਨ ਮੈਕਕਿਨਨ ਨੇ ਅੱਜ ਇਸ ਸਬੰਧ ਵਿਚ $100-ਮਿਲੀਅਨ ਦੇ ਰਿਬੇਟ ਪਲੈਨ ਦਾ ਐਲਾਨ ਕੀਤਾ। ਇਹ ਕਦਮ ਟੈਰਿਫ ਨਾਲ ਪ੍ਰਭਾਵਿਤ domestic producers ਦੀ ਮਦਦ ਲਈ ਉਠਾਇਆ ਜਾ ਰਿਹਾ ਹੈ।

ਮੰਤਰੀ ਮੁਤਾਬਕ, ਇਸ ਯੋਜਨਾ ਦਾ ਉਦੇਸ਼ ਰੇਲ ਜਾਂ ਸਮੁੰਦਰ ਜ਼ਰੀਏ ਕੈਨੇਡਾ ਭਰ ਵਿਚ ਸਟੀਲ ਸ਼ਿਪਿੰਗ ਕਰਨ ਦੀ freight ਲਾਗਤ ਨੂੰ ਘੱਟੋ-ਘੱਟ ਅੱਧੀ ਘਟਾਉਣਾ ਹੈ ਤਾਂ ਜੋ manufacturing ਵਿਚ ਸਟੀਲ ਦੀ ਵਰਤੋਂ ਕਰਨ ਵਾਲੀਆਂ ਕੈਨੇਡੀਅਨ ਕੰਪਨੀਆਂ ਨੂੰ ਅਮਰੀਕਾ ਜਾਂ ਕਿਸੇ ਹੋਰ ਵਿਦੇਸ਼ੀ ਸਪਲਾਇਰ ਦੀ ਬਜਾਏ domestic suppliers ਤੋਂ ਹੀ ਮਾਲ ਖਰੀਦਣ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਮੈਕਕਿਨਨ ਨੇ ਕਿਹਾ ਕਿ ਕੰਪਨੀਆਂ ਅੱਜ ਤੋਂ ਹੀ ਰਿਬੇਟ ਲਈ ਅਰਜ਼ੀ ਦੇ ਸਕਦੀਆਂ ਹਨ ਅਤੇ ਇਹ ਪ੍ਰੋਗਰਾਮ ਅਗਲੀ ਗਰਮੀਆਂ ਤੱਕ ਜਾਂ ਫੰਡਿੰਗ ਦੇ ਪੂਰੀ ਤਰ੍ਹਾਂ ਖ਼ਤਮ ਹੋਣ ਤੱਕ ਚੱਲੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਰਿਬੇਟ ਸਿਰਫ ਕੈਨੇਡਾ ਵਿਚ ਬਣੇ ਅਤੇ ਦੇਸ਼ ਵਿਚ ਹੀ ਸਪਲਾਈ ਕੀਤੇ ਜਾਣ ਵਾਲੇ ਸਟੀਲ ਉਤਪਾਦ ਲਈ ਹੋਵੇਗੀ। ਮੈਕਕਿਨਨ ਨੇ ਇਹ ਵੀ ਸੰਕੇਤ ਦਿੱਤਾ ਕਿ ਫੈਡਰਲ ਸਰਕਾਰ ਜੰਗਲਾਤ ਖੇਤਰ ਲਈ ਵੀ ਇਸੇ ਤਰ੍ਹਾਂ ਦੀ ਸਪੋਰਟ 'ਤੇ ਵਿਚਾਰ ਕਰ ਰਹੀ ਹੈ।

Latest news

bc-green-leader-emily-lowan-to-run-in-saanich-north-after-rob-botterell-retires
Punjabi

ਰੌਬ ਬੋਟਰੈਲ ਦੀ ਸਿਆਸਤ ਤੋਂ ਰਿਟਾਇਰਮੈਂਟ, ਐਮਿਲੀ ਲੋਵਨ ਸਾਨਿਚ ਨੌਰਥ ਤੋਂ ਲੜੇਗੀ ਚੋਣ

ਬੀਸੀ ਗ੍ਰੀਨ ਪਾਰਟੀ ਦੇ ਹਾਲੀਆ ਵਿਧਾਇਕ ਰੌਬ ਬੋਟਰੈਲ ਨੇ ਸਿਆਸਤ ਤੋਂ ਰਿਟਾਇਰ ਹੋਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਸੀਟ ਸਾਨਿਚ ਨੌਰਥ ਐਂਡ ਦ ਆਈਲੈਂਡਜ਼ ਤੋਂ ਹੁਣ ਖੁਦ ਬੀਸੀ ਗ੍ਰੀਨ ਪਾਰਟੀ ਦੀ ਲੀਡਰ ਐਮਿਲੀ ਲੋਵਨ ਚੋਣ ਮੈਦਾਨ ਵਿਚ ਉਤਰੇਗੀ। ਬੋਟਰੈਲ ਨੇ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਖੇ ਲੋਵਨ ਨਾਲ ਮਿਲ ਕੇ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਸੇਵਾਮੁਕਤੀ ਦੀ ਪੁਸ਼ਟੀ ਕੀਤੀ।
ontario-launches-canadas-first-medical-drone-pilot-program
Punjabi

ਓਨਟਾਰੀਓ ’ਚ ਕੈਨੇਡਾ ਦਾ ਪਹਿਲਾ ਮੈਡੀਕਲ ਡਰੋਨ ਪਾਇਲਟ ਪ੍ਰੋਗਰਾਮ ਸ਼ੁਰੂ

ਕੈਨੇਡਾ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਮੈਡੀਕਲ ਡਰੋਨ ਪਾਇਲਟ ਪ੍ਰੋਗਰਾਮ ਓਨਟਾਰੀਓ ਦੇ ਪੀਲ ਰੀਜਨਲ ਵਿਚ ਪੈਰਾਮੈਡਿਕ ਸਰਵਿਸ ਵੱਲੋਂ ਸ਼ੁਰੂ ਕੀਤਾ ਗਿਆ ਹੈ, ਜੋ ਐਮਰਜੈਂਸੀ ਦੀ ਸਥਿਤੀ ਵਿਚ ਐਂਬੂਲੈਂਸ ਪਹੁੰਚਣ ਤੋਂ ਪਹਿਲਾਂ ਹੀ ਮਰੀਜ਼ਾਂ ਤੱਕ ਜਾਨ-ਬਚਾਊ ਸਮੱਗਰੀ ਪਹੁੰਚਾਏਗਾ। ਪੀਲ ਰੀਜਨਲ ਪੈਰਾਮੈਡਿਕ ਸਰਵਿਸ ਨੇ ਫਿਲਹਾਲ ਇਸ ਨੂੰ ਬੋਲਟਨ ਖੇਤਰ ਵਿਚ ਸ਼ੁਰੂ ਕੀਤਾ ਹੈ, ਜਿਥੇ ਇਸ ਪ੍ਰੋਜੈਕਟ ਤਹਿਤ ਜਦੋਂ ਕੋਈ ਵਿਅਕਤੀ 911 'ਤੇ ਕਾਲ ਕਰੇਗਾ ਤਾਂ ਐਂਬੂਲੈਂਸ ਦੇ ਨਾਲ-ਨਾਲ ਇੱਕ ਡ੍ਰੋਨ ਵੀ ਮੌਕੇ 'ਤੇ ਰਵਾਨਾ ਕੀਤਾ ਜਾ ਸਕਦਾ ਹੈ।
one-charged-second-suspect-sought-in-granville-street-face-slashing
Punjabi

ਗ੍ਰੈਨਵਿਲ ਸਟ੍ਰੀਟ ਫੇਸ-ਸਲੈਸ਼ਿੰਗ ਮਾਮਲੇ ’ਚ ਇੱਕ ਗ੍ਰਿਫ਼ਤਾਰ, ਦੂਜੇ ਸ਼ੱਕੀ ਦੀ ਕੀਤਾ ਜਾ ਰਹੀ ਭਾਲ

ਵੈਨਕੂਵਰ ਦੇ ਡਾਊਨਟਾਊਨ ਵਿਚ ਪਿਛਲੇ ਮਹੀਨੇ ਇੱਕ 19 ਸਾਲਾ ਨੌਜਵਾਨ ਦੇ ਚਿਹਰੇ 'ਤੇ ਬਲੇਡ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਅਤੇ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਉਸ ਦਾ ਦੂਜਾ ਸਾਥੀ ਫਰਾਰ ਹੈ। ਪੁਲਿਸ ਮੁਤਾਬਕ, ਘਟਨਾ 8 ਅਗਸਤ ਨੂੰ ਤੜਕੇ ਲਗਭਗ 3:20 ਵਜੇ ਗ੍ਰੈਨਵਿਲ ਸਟ੍ਰੀਟ ਦੇ 900-ਬਲਾਕ ਵਿਚ ਵਾਪਰੀ ਸੀ, ਪੀੜਤ ਆਪਣੇ ਦੋਸਤਾਂ ਨਾਲ ਘੁੰਮ ਰਿਹਾ ਸੀ।
canadas-population-growth-hits-slowest-pace-since-wwii
Punjabi

ਕੈਨੇਡਾ ਦੀ ਆਬਾਦੀ ਵਾਧੇ ਦੀ ਰਫ਼ਤਾਰ ਵਿਸ਼ਵ ਯੁੱਧ II ਤੋਂ ਬਾਅਦ ਹੋਈ ਸਭ ਤੋਂ ਹੌਲੀ

ਕੈਨੇਡਾ ਦੀ ਆਬਾਦੀ ਵਿਚ ਜੁਲਾਈ 2025 ਤੋਂ ਜੁਲਾਈ 2026 ਵਿਚਕਾਰ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਵਿਸ਼ਵ ਯੁੱਧ II ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਹੌਲੀ ਰਫ਼ਤਾਰ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ, ਆਬਾਦੀ ਵਧਣ ਦੀ ਇਹ ਦਰ ਉਸ ਸਮੇਂ ਨਾਲੋਂ ਵੀ ਘੱਟ ਹੈ ਜਦੋਂ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਵਿਚ ਸਰਹੱਦੀ ਪਾਬੰਦੀਆਂ ਲਗਾਈਆਂ ਗਈਆਂ ਸਨ।
b-c-election-advance-voting-set-for-october-16-21
Punjabi

ਬੀ.ਸੀ. ਚੋਣਾਂ: 16 ਤੋਂ 21 ਅਕਤੂਬਰ ਤੱਕ ਹੋਵੇਗੀ ਐਡਵਾਂਸ ਵੋਟਿੰਗ

ਬੀ.ਸੀ. ਵਿਚ ਚੋਣਾਂ ਨੂੰ ਲੈ ਕੇ ਪੂਰੀ ਹਲਚਲ ਹੈ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਇਲੈਕਸ਼ਨਜ਼ ਬੀ.ਸੀ. ਨੇ ਐਡਵਾਂਸ ਵੋਟਿੰਗ 16 ਅਕਤੂਬਰ ਤੋਂ 21 ਅਕਤੂਬਰ ਤੱਕ ਕਰਵਾਏ ਜਾਣ ਦਾ ਐਲਾਨ ਕੀਤਾ ਹੈ, ਜਿਸ ਲਈ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਵੋਟ ਪਾਈ ਜਾ ਸਕੇਗੀ। ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਕੋਲ ਮੈਦਾਨ ਵਿਚ ਉਤਰਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਤਿੰਨ ਅਕਤੂਬਰ ਤੱਕ ਦਾ ਆਖ਼ਰੀ ਮੌਕਾ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link