20.74C Vancouver
ADS

Aug 7, 2020 12:28 AM -

ਬੀ.ਸੀ. 'ਚ ਲਗਾਤਾਰ ਦੂਜੇ ਦਿਨ ਕੋਵਿਡ-19 ਦੇ 47 ਮਾਮਲੇ ਹੋਏ ਰਿਪੋਰਟ

Share On
47-covid-19-cases-reported-for-second-successive-day-in-b-c
(File) -  British Columbia's public health officer, Dr. Bonnie Henry giving her views during a press conference. - B.C. government

ਅੱਜ ਬੀ.ਸੀ. 'ਚ ਲਗਾਤਾਰ ਦੂਜੇ ਦਿਨ ਕੋਰੋਨਾ ਵਾਇਰਸ ਦੇ 47 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਹਾਲਾਂਕਿ ਰਾਹਤ ਦੀ ਖਬਰ ਰਹੀ ਕਿ ਕਿਸੇ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 3,881 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਇੱਕ ਨਿਊਜ਼ ਬ੍ਰੀਫਿੰਗ ਜ਼ਰੀਏ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 195 ਹੈ। ਬੀ.ਸੀ. 'ਚ 371 ਵਾਇਰਸ ਸੰਬੰਧੀ ਐਕਟਿਵ ਮਾਮਲੇ ਦੱਸੇ ਜਾ ਰਹੇ ਹਨ।

ਸੂਬੇ ਦੇ ਕੁੱਲ 3,315 ਵਾਇਰਸ ਪੀੜਤ ਰਿਕਵਰ ਕਰ ਚੁੱਕੇ ਹਨ।

ਸੂਬੇ ਦੀ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੁਸ਼ਕਿਲ ਦੇ ਸਮੇਂ 'ਚ ਸਾਰਿਆਂ ਨਾਲ ਸਹਿਯੋਗ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੂਬੇ 'ਚ 1,500 ਤੋਂ ਵੱਧ ਲੋਕ ਇਕੱਲੇ 'ਚ ਰਹਿ ਰਹੇ ਹਨ, ਅਤੇ ਜੇਕਰ ਕਿਸੇ ਦੀ ਜਾਣ-ਪਛਾਣ ਦਾ ਕੋਈ ਵਿਅਕਤੀ ਸੈਲਫ-ਆਈਸੋਲੇਟ ਕਰ ਰਿਹਾ ਹੈ, ਤਾਂ ਇਹ ਸਹੀ ਸਮਾਂ ਹੈ ਕਿ ਉਨ੍ਹਾਂ ਦਾ ਹੌਂਸਲਾ ਵਧਾਇਆ ਜਾਵੇ।

ਸੂਬੇ 'ਚ ਕਿਸੇ ਨਵੇਂ ਆਊਟਬ੍ਰੇਕ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਲਾਇੰਸ ਬੇਅ ਬੀਚ ਪਾਰਕ ਦੇ ਇਲਾਕੇ 'ਚ ਜਾਣ ਵਾਲੇ ਲੋਕਾਂ ਨੂੰ ਆਪਣੇ ਕੋਵਿਡ-19 ਦੇ ਲੱਛਣਾਂ ਦਾ ਧਿਆਨ ਰੱਖਣ ਨੂੰ ਕਿਹਾ ਗਿਆ ਹੈ।

ਜੁਲਾਈ ਦੇ ਮਹੀਨੇ 'ਚ 26, 27, 29, 30 ਅਤੇ 31 ਤਰੀਕ ਨੂੰ ਜਿਹੜੇ ਲੋਕਾਂ ਨੇ ਇਸ ਬੀਚ ਤੱਕ ਪਹੁੰਚ ਕੀਤੀ ਹੋਵੇ, ਉਨ੍ਹਾਂ ਨੂੰ ਲੱਛਣਾਂ ਦਾ ਧਿਆਨ ਕਰਨ ਨੂੰ ਕਿਹਾ ਜਾ ਰਿਹਾ ਹੈ।

Latest news

bus-rollover-near-beaverlodge-sends-several-passengers-to-hospital
Punjabi

ਨੌਰਥ ਵੈਸਟ ਐਲਬਰਟਾ ਵਿੱਚ ਕੋਚ ਬੱਸ ਪਲਟੀ, ਜ਼ਖ਼ਮੀਆਂ ਨੂੰ ਕਰਵਾਇਆ ਗਿਆ ਦਾਖਲ

ਨੌਰਥ ਵੈਸਟ ਐਲਬਰਟਾ ਵਿੱਚ ਅੱਜ ਸਵੇਰੇ ਇੱਕ ਕੋਚ ਬੱਸ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਬੱਸ ਦੇ ਪਲਟਣ ਕਾਰਨ ਹਾਈਵੇਅ ਬੰਦ ਕਰਨਾ ਪਿਆ। ਇਹ ਘਟਨਾ ਗ੍ਰੈਂਡੇ ਪ੍ਰੇਰੀ ਦੇ ਨੌਰਥ ਵੈਸਟ ਵਿੱਚ ਹਾਈਵੇਅ 672 ‘ਤੇ ਵਾਪਰੀ। ਇਸ ਘਟਨਾ ਤੋਂ ਬਾਅਦ ਹਾਈਵੇਅ 672 ਨੂੰ ਰੇਂਜ ਰੋਡ 90 ਅਤੇ ਰੇਂਜ ਰੋਡ 92 ਦੇ ਵਿਚਕਾਰ ਬੰਦ ਕਰ ਦਿੱਤਾ ਗਿਆ।
punjab-cm-bhagwant-mann-meets-nitin-gadkari-shivraj-singh-chouhan-in-delhi
Punjabi

ਮੁੱਖ ਮੰਤਰੀ ਮਾਨ ਨੇ ਦਿੱਲੀ 'ਚ ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਦਿੱਲੀ ਦੌਰੇ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਚ ਨੈਸ਼ਨਲ ਹਾਈਵੇਅ ਅਥਾਰਿਟੀ ਔਫ ਇੰਡੀਆ (NHAI) ਦੇ ਪ੍ਰਾਜੈਕਟਾਂ ‘ਤੇ ਚਰਚਾ ਕੀਤੀ ਗਈ ਹੈ।
edmonton-court-hears-evidence-of-prior-dog-attack-at-trial-over-death-of-11-year-old-boy
Punjabi

ਐਡਮਿੰਟਨ ਅਦਾਲਤ ਵਿੱਚ 11 ਸਾਲਾ ਬੱਚੇ ਦੀ ਮੌਤ ਮਾਮਲੇ ਵਿੱਚ ਗਵਾਹਾਂ ਨੂੰ ਕੀਤਾ ਗਿਆ ਪੇਸ਼

ਐਡਮਿੰਟਨ ਵਿੱਚ 2024 ਵਿਚ ਕੁੱਤਿਆਂ ਦੇ ਹਮਲੇ ਵਿਚ ਮਾਰੇ ਗਏ 11 ਸਾਲਾ Kache Grist ਦੇ ਮਾਮਲੇ ਵਿੱਚ ਮੰਗਲਵਾਰ ਨੂੰ ਅਦਾਲਤ ਵਿੱਚ ਗਵਾਹਾਂ ਨੂੰ ਪੇਸ਼ ਕੀਤਾ ਗਿਆ। ਕੁੱਤਿਆਂ ਦੀ ਮਾਲਕਣ Crystal MacDonald 'ਤੇ ਅਪਰਾਧਿਕ ਲਾਪਰਵਾਹੀ ਦੇ ਦੋਸ਼ ਲੱਗੇ ਹਨ।ਅਦਾਲਤ ਵਿੱਚ ਗਵਾਹੀ ਦਿੰਦੇ ਹੋਏ Shawn Hesseਨੇ ਦੱਸਿਆ ਕਿ ਜੁਲਾਈ 2023 ਵਿੱਚ ਇਨ੍ਹਾਂ ਜਾਨਵਰਾਂ ਨੇ ਉਸ ਦੇ ਕੁੱਤੇ ਨੂੰ ਮਾਰ ਦਿੱਤਾ ਸੀ।
poilievre-calls-for-immigration-ministers-removal-over-expiring-visa-concerns
Punjabi

ਪੀਅਰ ਪੌਲੀਐਵ ਨੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੂੰ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਲਿਬਰਲ ਸਰਕਾਰ 'ਤੇ ਹਮਲਾ ਬੋਲਿਆ ਹੈ ਅਤੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਾਰਕ ਕਾਰਨੀ ਅਤੇ ਸਬੰਧਤ ਮੰਤਰੀ ਕੋਲ ਉਨ੍ਹਾਂ 2 ਮਿਲੀਅਨ ਲੋਕਾਂ ਨੂੰ ਸੰਭਾਲਣ ਦੀ ਕੋਈ ਯੋਜਨਾ ਨਹੀਂ, ਜਿਨ੍ਹਾਂ ਦੇ ਵੀਜ਼ਾ ਖ਼ਤਮ ਹੋ ਰਹੇ ਹਨ ਅਤੇ ਨਾ ਇਮੀਗ੍ਰੇਸ਼ਨ ਮੰਤਰੀ ਕੋਲ ਅਜਿਹਾ ਕੋਈ ਸਿਸਟਮ ਮੌਜੂਦ ਹੈ ਜਿਸ ਨਾਲ ਇਹ ਪਤਾ ਲਗਾਇਆ ਜਾ ਸਕੇ ਕਿ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਕੌਣ ਦੇਸ਼ ਛੱਡ ਕੇ ਗਿਆ ਹੈ ਅਤੇ ਕੌਣ ਅਜੇ ਵੀ ਇੱਥੇ ਰਹਿ ਰਿਹਾ ਹੈ।
surrey-man-charged-with-multiple-firearm-offences-after-traffic-stop-in-city-centre
Punjabi

ਸਰੀ ਪੁਲਿਸ ਨੇ 24 ਸਾਲਾ ਪੰਜਾਬੀ ਨੌਜਵਾਨ ਨੂੰ ਲੋਡਿਡ ਗੰਨ ਸਣੇ ਕੀਤਾ ਗ੍ਰਿਫ਼ਤਾਰ

ਸਰੀ ਦੇ ਸਿਟੀ ਸੈਂਟਰ ਇਲਾਕੇ ਵਿਚ ਪੁਲਿਸ ਨੇ ਇੱਕ 24 ਸਾਲਾ ਪੰਜਾਬੀ ਨੌਜਵਾਨ ਨੂੰ ਲੋਡਿਡ ਗੰਨ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਸੋਮਵਾਰ ਸ਼ਾਮ ਨੂੰ ਇੱਕ ਟ੍ਰੈਫਿਕ ਚੈਕਿੰਗ ਦੌਰਾਨ ਕੀਤੀ ਗਈ। ਸਰੀ ਪੁਲਿਸ ਸਰਵਿਸ ਅਨੁਸਾਰ, ਰਾਤ ਲਗਭਗ 8 ਵਜੇ ਦੇ ਕਰੀਬ 146 ਸਟ੍ਰੀਟ ਅਤੇ 108 ਐਵੇਨਿਊ ਦੇ ਇਲਾਕੇ ਵਿਚ ਅਧਿਕਾਰੀਆਂ ਨੇ ਇੱਕ ਗੱਡੀ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਰੋਕਿਆ ਸੀ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚ ਸਵਾਰ ਇੱਕ ਨੌਜਵਾਨ ਕੋਲੋਂ ਲੋਡਿਡ ਹਥਿਆਰ ਬਰਾਮਦ ਹੋਇਆ, ਜਿਸ ਤੋਂ ਬਾਅਦ ਉਸ ਨੂੰ ਮੌਕੇ 'ਤੇ ਹਿਰਾਸਤ ਵਿਚ ਲੈ ਲਿਆ ਗਿਆ, ਜਿਸ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link