15.67C Vancouver
ADS

Jul 16, 2025 7:20 PM - Connect Newsroom

ਐਬਟਸਫੋਰਡ ਦੇ ਇੱਕ 48 ਸਾਲਾ ਸਰਵੇਅਰ ਦੀ ਵਾਹਨ ਦੀ ਲਪੇਟ ਵਿਚ ਆਉਣ ਨਾਲ ਮੌਤ

Share On
48-year-old-abbotsford-surveyor-dies-after-being-hit-by-vehicle
The incident occurred on Tuesday just after 1 pm, while the victim was working on Sylvester Road near Dale Road in Hatzic, just east of Mission. (Photo - The Canadian Press)

ਐਬਟਸਫੋਰਡ ਦੇ ਇੱਕ 48 ਸਾਲਾ ਸਰਵੇਅਰ ਦੀ ਬੀਤੇ ਕੱਲ੍ਹ ਕੰਮ ਦੌਰਾਨ ਇੱਕ ਵਾਹਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਨੂੰ ਦੁਪਹਿਰ 1 ਵਜੇ ਦੇ ਕਰੀਬ ਵਾਪਰੀ, ਜਦੋਂ ਪੀੜਤ ਮਿਸਨ ਦੇ ਈਸਟ ਵਿਚ ਪੈਂਦੇ ਹੈਟਜ਼ਿਕ ਇਲਾਕੇ ਦੇ ਡੇਲ ਰੋਡ ਨੇੜੇ ਸਿਲਵੈਸਟਰ ਰੋਡ 'ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਇੱਕ ਡੰਪ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ।

ਮਿਸ਼ਨ ਆਰਸੀਐਮਪੀ ਮੁਤਾਬਕ, ਸਰਵੇਅਰ ਸੜਕ ਕਿਨਾਰੇ ਕੰਮ ਕਰ ਰਿਹਾ ਸੀ ਅਤੇ ਉਸ ਦੇ ਕੋਲ ਹੀ ਟ੍ਰੈਫਿਕ ਕੰਟਰੋਲ ਕਰਮਚਾਰੀ ਤਾਇਨਾਤ ਸਨ। ਟੱਕਰ ਤੋਂ ਬਾਅਦ ਡਰਾਈਵਰ ਨੇ ਤੁਰੰਤ ਗੱਡੀ ਰੋਕ ਦਿੱਤੀ ਅਤੇ ਮੌਕੇ 'ਤੇ ਹੀ ਰਿਹਾ।

ਪੁਲਿਸ ਨੇ ਕਿਹਾ ਕਿ ਹਾਦਸਾ ਦੀ ਵਜ੍ਹਾ ਜਾਂਚ ਦਾ ਵਿਸ਼ਾ ਹੈ ਅਤੇ impairment ਇਸ ਵਿਚ ਬਿਲਕੁਲ ਵੀ ਕੋਈ ਕਾਰਨ ਨਹੀਂ ਸੀ। ਪੁਲਿਸ ਵਲੋਂ ਮ੍ਰਿਤਕ ਦਾ ਨਾਮ ਫਿਲਹਾਲ ਜਾਰੀ ਨਹੀਂ ਕੀਤਾ ਗਿਆ ਹੈ।

Latest news

b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
canada-deports-111-foreign-nationals-linked-to-extortion-and-organized-crime
Punjabi

ਕੈਨੇਡਾ ਵਿੱਚ ਐਕਸਟੋਸ਼ਨ ਤੇ ਸੰਗਠਿਤ ਅਪਰਾਧ ਨਾਲ ਜੁੜੇ 111 ਵਿਦੇਸ਼ੀ ਨਾਗਰਿਕ ਡਿਪੋਰਟ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਐਕਸਟੋਸ਼ਨ ਅਤੇ ਸੰਗਠਿਤ ਅਪਰਾਧ ਨੈੱਟਵਰਕ ਨਾਲ ਜੁੜੇ 100 ਤੋਂ ਵੱਧ ਮੁਲਜ਼ਮਾਂ ਨੂੰ ਦੇਸ਼ ਤੋਂ ਡਿਪੋਰਟ ਕਰਨ ਦਾ ਐਲਾਨ ਕੀਤਾ ਹੈ। ਏਜੰਸੀ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਇਸ ਕਾਰਵਾਈ ਦੌਰਾਨ 3 ਸਤੰਬਰ ਤੱਕ ਕੈਨੇਡਾ ਦੇ ਵੱਖ-ਵੱਖ ਖੇਤਰਾਂ ਵਿਚ 188 ਰੀਮੂਵਲ ਔਰਡਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 111 ਵਿਦੇਸ਼ੀ ਨਾਗਰਿਕਾਂ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਦਿੱਤਾ ਗਿਆ ਹੈ।
surrey-municipal-election-nominations-close-with-seven-mayoral-candidates
Punjabi

ਸਰੀ ਨਗਰ ਪਾਲਿਕਾ ਚੋਣਾਂ: ਮੇਅਰ ਅਹੁਦੇ ਲਈ ਸੱਤ ਉਮੀਦਵਾਰ ਮੈਦਾਨ ਵਿੱਚ

ਸਰੀ ਵਿਚ ਹੋਣ ਜਾ ਰਹੀਆਂ ਨਗਰ ਪਾਲਿਕਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਖ਼ਤਮ ਹੋ ਗਈ ਹੈ ਅਤੇ ਇੱਕ ਮੇਅਰ ਤੇ 8 ਕੌਂਸਲਰ ਅਤੇ 6 ਸਕੂਲ ਟਰੱਸਟੀ ਸਮੇਤ 15 ਸੀਟਾਂ ਲਈ ਤਕਰੀਬਨ 100 ਉਮੀਦਵਾਰ ਮੈਦਾਨ ਵਿਚ ਹਨ। ਮੇਅਰ ਅਹੁਦੇ ਲਈ ਇਸ ਵਾਰ ਸੱਤ ਉਮੀਦਵਾਰ ਆਹਮੋ-ਸਾਹਮਣੇ ਹਨ, ਜਿਨ੍ਹਾਂ ਵਿਚ ਲਿੰਡਾ ਐਨਿਸ, ਬ੍ਰੈਂਡਾ ਲੌਕ, ਡੱਗ ਮੈਕਕੈਲਮ, ਹੋਂਵੀਰ ਸਿੰਘ ਰੰਧਾਵਾ, ਮਾਈਕ ਸਟਾਰਚਕ, ਟ੍ਰੌਏ ਵੈਨ-ਵਲੀਟ ਅਤੇ ਈਗਲ ਐਮਨਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਸਿਟੀ ਕੌਂਸਲ ਦੀਆਂ ਅੱਠ ਸੀਟਾਂ ਲਈ 65 ਅਤੇ ਸਕੂਲ ਬੋਰਡ ਦੀਆਂ ਛੇ ਸੀਟਾਂ ਲਈ 23 ਉਮੀਦਵਾਰ ਚੋਣ ਲੜ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link