15.87C Vancouver
ADS

May 4, 2022 8:24 PM - The Canadian Press

ਸਸਕਾਤੂਨ 'ਚ ਸਰੀ ਦੇ 5 ਲੜਕੇ-ਲੜਕੀਆਂ ਗ੍ਰਿਫਤਾਰ, ਲੱਗੇ 28 ਦੋਸ਼

Share On
5-surrey-residents-arrested-in-saskatoon
Police in Saskatoon say five Surrey residents, all aged 19 or younger, are facing a total of 28 charges in that Saskatchewan city. (Photo - Saskatoon police service/Twitter)

ਸਸਕੈਚਵਿਨ 'ਚ 5 ਸਰੀ ਨਿਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਗ੍ਰਿਫਤਾਰ ਕੀਤੇ ਲੋਕਾਂ ਦੀ ਉਮਰ 14 ਤੋਂ 19 ਸਾਲ ਵਿਚਾਲੇ ਦੀ ਦੱਸੀ ਗਈ ਹੈ।

ਸਸਕਾਤੂਨ ਦੇ ਸ਼ਹਿਰ 'ਚ ਗ੍ਰਿਫਤਾਰ ਕੀਤੇ 5 ਲੋਕਾਂ 'ਤੇ ਕੁੱਲ 28 ਦੋਸ਼ ਲੱਗੇ ਹਨ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਵਾਹਨਾਂ ਦੀ ਰੇਸ ਸੰਬੰਧੀ ਰਿਪੋਰਟ ਮਿਲੀ ਸੀ।

ਪੁਲਿਸ ਅਨੁਸਾਰ ਜਦ ਅਫ਼ਸਰ ਮੌਕੇ 'ਤੇ ਪਹੁੰਚੇ ਤਾਂ ਇੱਕ ਆਦਮੀ ਨੇ ਦੱਸਿਆ ਕਿ ਇੱਕ ਸ਼ੱਕੀ ਕੋਲ ਬੰਦੂਕ ਸੀ ਅਤੇ ਉਸ ਨੂੰ ਧਮਕਾਇਆ ਗਿਆ ਸੀ।

ਇਨ੍ਹਾਂ ਬੀ.ਸੀ. ਵਾਸੀਆਂ ਨੂੰ ਇੱਕ ਬੀ.ਸੀ. ਰੈਜਿਸਟਰਡ ਮਿਨੀਵੈਨ ਕੋਲ ਵੇਖਿਆ ਗਿਆ।

ਕਥਿਤ ਤੌਰ 'ਤੇ ਤਲਾਸ਼ੀ ਦੌਰਾਨ ਇੱਕ ਚਾਕੂ, ਬੇਅਰ ਮੇਸ, ਕੁਲਹਾੜੀ, ਇੱਕ ਬੀ.ਬੀ. ਗੰਨ, 2 ਬੇਸਬਾਲ ਬੈਟ ਅਤੇ ਸ਼ਰਾਬ ਦੀਆਂ ਬੋਤਲਾਂ ਮਿਲੀਆਂ।

ਮਾਮਲੇ 'ਚ ਗ੍ਰਿਫਤਾਰ ਕੀਤੇ 3 ਲੜਕਿਆਂ ਦੀ ਉਮਰ 19, 18 ਅਤੇ 15 ਸਾਲ ਦੱਸੀ ਗਈ ਹੈ।

ਇਸ ਤੋਂ ਇਲਾਵਾ 2 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨਾ ਦੀ ਉਮਰ 15 ਅਤੇ 14 ਸਾਲ ਦੱਸੀ ਗਈ ਹੈ।

Latest news

rcmp-marine-unit-rescues-11-people-after-canoe-overturns-in-burrard-inlet
Punjabi

ਬੀ.ਸੀ. ਵਿਚ ਪਲਟੀ ਕਿਸ਼ਤੀ, ਆਰ.ਸੀ.ਐਮ.ਪੀ. ਨੇ 11 ਲੋਕਾਂ ਨੂੰ ਸੁਰੱਖਿਅਤ ਬਚਾਇਆ

ਬੀ.ਸੀ. ਵਿਚ ਇੱਕ ਹੋਰ ਕਿਸ਼ਤੀ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ, ਘਟਨਾ 5 ਜੁਲਾਈ ਨੂੰ ਵਾਪਰੀ, ਉਸ ਦੁਪਹਿਰ ਲਗਭਗ 3:30 ਵਜੇ ਆਰ.ਸੀ.ਐਮ.ਪੀ. ਦੀ Tactical Marine Operations Group ਦੇ ਅਧਿਕਾਰੀ ਬੁਰਾਰਡ ਇਨਲੇਟ ਵਿਚ ਸਮੁੰਦਰੀ ਗਸ਼ਤ 'ਤੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਵੈਸਟ ਵੈਨਕੂਵਰ ਦੇ ਐਂਬਲਸਾਈਡ ਬੀਚ ਨੇੜੇ ਇੱਕ Canoe ਪਲਟਣ ਦੀ ਐਮਰਜੈਂਸੀ ਸੂਚਨਾ ਮਿਲੀ।
report-says-alberta-has-widest-gender-pay-gap-in-canada
Punjabi

ਐਲਬਰਟਾ ਵਿੱਚ ਮਹਿਲਾਵਾਂ ਅਤੇ ਪੁਰਸ਼ਾਂ ਵਿਚਕਾਰ ਤਨਖ਼ਾਹ ਦਾ ਫ਼ਰਕ ਦੇਸ਼ ਵਿੱਚ ਸਭ ਤੋਂ ਵੱਧ

ਐਲਬਰਟਾ ਵਿੱਚ ਮਰਦਾਂ ਵਲੋਂ ਕਮਾਏ ਹਰ ਇੱਕ ਡਾਲਰ ਦੇ ਮੁਕਾਬਲੇ ਔਰਤਾਂ ਸਲਾਨਾ ਸਿਰਫ਼ 64 ਸੈਂਟ ਹੀ ਕਮਾਉਂਦੀਆਂ ਹਨ।ਇਸ ਦਾ ਖੁਲਾਸਾ Canadian Centre for Policy Alternatives ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਵਿਚ ਕੀਤਾ ਗਿਆ ਹੈ।ਇਸ ਦੇ ਉਲਟ, ਜੇਕਰ ਪੂਰੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਰਾਸ਼ਟਰੀ ਪੱਧਰ 'ਤੇ ਇਹ ਔਸਤ 72 ਸੈਂਟ ਹੈ।
family-distracted-store-staff-while-children-swiped-jewelry-calgary-police
Punjabi

ਕੈਲਗਰੀ ਦੇ ਮਾਰਕੀਟ ਮਾਲ 'ਚ ਗਹਿਣਿਆਂ ਦੀ ਕਥਿਤ ਚੋਰੀ ਮਾਮਲੇ ਵਿੱਚ ਇੱਕੋ ਪਰਿਵਾਰ ਦੇ ਕਈ ਮੈਂਬਰਾਂ 'ਤੇ ਲੱਗੇ ਦੋਸ਼

ਕੈਲਗਰੀ ਪੁਲਿਸ ਵੱਲੋਂ ਮਾਰਕੀਟ ਮਾਲ ਸਥਿਤ ਇੱਕ ਗਹਿਣਿਆਂ ਦੀ ਦੁਕਾਨ ਤੋਂ ਲਗਭਗ 4,000 ਡਾਲਰ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਵਿੱਚ ਇੱਕੋ ਪਰਿਵਾਰ ਦੇ ਕਈ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 17 ਜੂਨ ਨੂੰ ਨੌਰਥ ਵੈਸਟ ਦੇ ਮਾਰਕੀਟ ਮਾਲ ਵਿੱਚ ਸਥਿਤ ਇੱਕ ਜਿਊਲਰੀ ਸਟੋਰ ਤੋਂ ਚੋਰੀ ਦੀ ਸ਼ਿਕਾਇਤ ਮਿਲੀ ਸੀ।
u-s-tourist-in-critical-condition-after-cyclist-strikes-couple-in-downtown-vancouver-crosswalk
Punjabi

ਡਾਊਨਟਾਊਨ ਵੈਨਕੂਵਰ 'ਚ ਸਾਈਕਲ ਸਵਾਰ ਦੀ ਟੱਕਰ ਨਾਲ ਅਮਰੀਕੀ ਸੈਲਾਨੀ ਦੀ ਹੋਈ ਮੌਤ

ਵੈਨਕੂਵਰ ਵਿਚ ਪਿਛਲੇ ਮਹੀਨੇ ਇੱਕ ਸਾਈਕਲ ਸਵਾਰ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਗੰਭੀਰ ਰੂਪ ਵਿਚ ਜ਼ਖਮੀ ਹੋਏ ਇੱਕ ਅਮਰੀਕੀ ਸੈਲਾਨੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਅਮਰੀਕਾ ਤੋਂ ਵੈਨਕੂਵਰ ਘੁੰਮਣ ਆਏ ਇਹ 72 ਸਾਲਾ ਬਜ਼ੁਰਗ ਵਿਅਕਤੀ ਵੈਸਟ ਕੋਰਡੋਵਾ ਅਤੇ ਰਿਚਰਡਸ ਸਟ੍ਰੀਟ ਦੇ ਇੰਟਰ ਸੈਕਸ਼ਨ ਦੇ ਨੇੜੇ 29 ਜੂਨ ਨੂੰ ਹਾਦਸੇ ਦਾ ਸ਼ਿਕਾਰ ਹੋਏ ਸਨ।
wso-welcomes-operation-hard-ball-arrests-says-questions-remain-about-alleged-role-of-indian-authorities
Punjabi

ਡਬਲਿਊ.ਐਸ.ਓ. ਨੇ 'ਓਪਰੇਸ਼ਨ ਹਾਰਡ ਬਾਲ' ਦਾ ਕੀਤਾ ਸਵਾਗਤ, ਭਾਰਤੀ ਅਧਿਕਾਰੀਆਂ ਦੀ ਭੂਮਿਕਾ ਬਾਰੇ ਦੁਹਰਾਏ ਸਵਾਲ

ਕੈਨੇਡਾ ਦੇ ਸਿੱਖ ਸੰਗਠਨ ਡਬਲਿਊ.ਐਸ.ਓ. ਨੇ ਯੂਨਾਈਟੇਡ ਸਟੇਟ, ਕੈਨੇਡਾ ਅਤੇ ਯੂਰਪ ਦੇ ਅਧਿਕਾਰੀਆਂ ਵਲੋਂ ਲਾਰੈਂਸ ਬਿਸ਼ਨੋਈ ਨੈੱਟਵਰਕ ਅਤੇ ਹੋਰ ਇੰਡੀਆ ਬੇਸਡ ਓਰਗਨਾਈਡ ਕ੍ਰਾਈਮ ਗਰੁੱਪ ਖਿਲਾਫ ਓਪਰੇਸ਼ਨ ਹਾਰਡ ਬਾਲ ਦਾ ਸਵਾਗਤ ਕੀਤਾ ਹੈ। ਹਾਲਾਂਕਿ, ਵਰਲਡ ਸਿੱਖ ਓਰਗਨਾਈਜ਼ੇਸ਼ਨ ਔਫ ਕੈਨੇਡਾ ਨੇ ਸਟੇਟਮੈਂਟ ਵਿਚ ਕਿਹਾ ਕਿ ਕੈਨੇਡਾ ਵਿਚ ਇਸ ਨੈੱਟਵਰਕ ਦੀਆਂ ਕ੍ਰਿਮੀਨਲ ਗਤੀਵਿਧੀਆਂ ਵਿਚ ਭਾਰਤ ਸਰਕਾਰ ਦੀ ਭੂਮਿਕਾ ਨੂੰ ਲੈ ਕੇ ਸਵਾਲ ਅਜੇ ਵੀ ਬਰਕਰਾਰ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link