Jan 25, 2023 10:54 PM - Connect News

ਬੀ.ਸੀ. 'ਚ ਵਿਲੀਅਮਸ ਲੇਕ ਫਰਸਟ ਨੇਸ਼ਨ ਵੱਲੋਂ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਸਾਈਟ ਦੇ ਨੇੜੇ ਜਮੀਨ 'ਚ ਕੀਤੀ ਭਾਲ ਦੇ ਦੂਜੇ ਗੇੜ ਤੋਂ ਬਾਅਦ ਅੱਜ ਨਤੀਜੇ ਸਾਂਝੇ ਕੀਤੇ ਗਏ ਹਨ।
ਵਿਲੀਅਮਸ ਲੇਕ ਫਰਸਟ ਨੇਸ਼ਨ ਚੀਫ਼ ਵਿਲੀ ਸੈਲਰਸ ਅਤੇ ਸੇਂਟ ਜੋਸਫ'ਸ ਮਿਸ਼ਨ ਇੰਵੈਟੀਗੇਸ਼ਨ ਦੀ ਲੀਡ ਇਨਵੈਸਟੀਗੇਟਰ ਵਿਟਨੀ ਸਪੀਅਰਿੰਗ ਨੇ ਜਾਂਚ ਦੇ ਨਤੀਜੇ ਸਾਂਝੇ ਕੀਤੇ।
ਜਾਣਕਾਰੀ ਦਿੱਤੀ ਗਈ ਕਿ ਜਾਂਚ ਦੌਰਾਨ 66 ਹੋਰ ਰਿਫਲੈਕਸ਼ਨਸ ਵਿਖਾਈ ਦਿੱਤੇ ਹਨ ਜੋ ਮਨੁੱਖੀ ਅਵਸ਼ੇਸ਼ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜਾਂਚ 'ਚ ਸਪਸ਼ਟ ਹੋਇਆ ਹੈ ਕਿ ਘੱਟੋ-ਘੱਟ 28 ਬੱਚਿਆਂ ਨੇ ਮਿਸ਼ਨ 'ਚ ਜਾਨ ਗਵਾ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ ਇਹ ਵੀ ਪੁਖਤਾ ਹੋ ਗਿਆ ਹੈ ਕਿ ਇਸ 'ਚ ਬਹੁਤੇ ਬੱਚੇ ਮਿਸ਼ਨ 'ਚ ਹੀ ਅਨਮਾਰਕਡ ਗਰੇਵਸ 'ਚ ਦਫਨਾਏ ਗਏ ਸਨ।
ਵਿਟਨੀ ਸਪੀਅਰਿੰਗ ਨੇ ਦੱਸਿਆ ਕਿ ਇਹ ਵੀ ਸਬੂਤ ਮਿਲੇ ਹਨ ਕਿ ਮਿਸ਼ਨ 'ਚ ਬੱਚਿਆਂ ਨਾਲ ਵਾਪਰੇ ਜਿਨਸੀ ਹਮਲਿਆਂ ਦੇ ਨਤੀਜੇ ਵਜੋਂ ਜਨਮ ਲੈਣ ਵਾਲੇ ਬੱਚਿਆਂ ਨੂੰ ਇੰਸੈਨਰੇਸ਼ਨ ਰਾਹੀਂ ਮਿਸ਼ਨ ਦੀ ਸਾਈਟ ਅਤੇ ਇੱਥੋਂ ਹਟ ਕੇ ਡਿਸਪੋਜ਼ ਕੀਤਾ ਗਿਆ ਸੀ।
ਸਾਲ 2021 'ਚ ਇਸੇ ਭਾਲ ਦੇ ਪਹਿਲੇ ਗੇੜ 'ਚ ਜਮੀਨ 'ਚ 93 ਰਿਫਲੈਕਸ਼ਨਸ ਮਿਲੇ ਸਨ। ਇਹ ਭਾਲ ਗਰਾਉਂਡ ਪੈਨੀਟਰੇਟਿੰਗ ਰਡਾਰ ਆਸਰੇ ਕੀਤੀ ਗਈ ਸੀ।
ਪਹਿਲਾਂ ਮਿਲੇ ਰਿਫਲੈਕਸ਼ਨਸ ਬਾਰੇ ਦੱਸਿਆ ਗਿਆ ਸੀ ਕਿ ਇਹ ਸੇਂਟ ਜੋਸਫ'ਸ ਮਿਸ਼ਨ ਨੂੰ ਅਟੈਂਡ ਕਰਨ ਵਾਲੇ ਬੱਚਿਆਂ ਦੇ ਅਵਸ਼ੇਸ਼ ਹੋ ਸਕਦੇ ਹਨ।
ਅੱਜ ਵਿਟਨੀ ਸਪੀਅਰਿੰਗ ਨੇ ਦੱਸਿਆ ਕਿ ਵਿਲੀਅਮਸ ਲੇਕ ਫਰਸਟ ਨੇਸ਼ਨ ਨੇ ਪਹਿਲੇ ਪੜ੍ਹਾਅ ਦੀ ਜਾਂਚ ਤੋਂ ਬਾਅਦ ਕਈ ਪ੍ਰਕਾਰ ਦੇ ਆਰਕਾਈਵਲ ਰਿਕਾਰਡਸ ਵੀ ਜਾਂਚੇ ਹਨ।
ਉਨ੍ਹਾਂ ਦੱਸਿਆ ਕਿ ਦੂਜੇ ਪੜ੍ਹਾਅ ਦੀ ਜਾਂਚ 'ਚ ਸਰਵਾਈਵਰਸ ਨਾਲ ਕੀਤੀਆਂ ਇੰਟਰਵਿਊਸ ਇੱਕ ਅਹਿਮ ਹਿੱਸਾ ਰਹੀਆਂ ਹਨ।
ਇਹ ਸਕੂਲ 1981 'ਚ ਬੰਦ ਹੋਣ ਤੋਂ ਪਹਿਲਾਂ 90 ਸਾਲ ਤੱਕ ਆਪਰੇਟ ਕਰਦਾ ਰਿਹਾ ਸੀ।
ਗਰਾਉਂਡ ਦੀ ਦੂਜੀ ਭਾਲ ਬੀਤੇ ਸਾਲ ਕੀਤੀ ਗਈ ਸੀ।




