Dec 27, 2024 2:12 PM - The Canadian Press

ਸਰੀ ਵਿਚ ਕ੍ਰਿਸਮਸ ਦੀ ਸਵੇਰ ਸੜਕ ਹਾਦਸੇ ਵਿਚ ਇੱਕ ਔਰਤ ਦੀ ਮੌਤ ਹੋ ਗਈ। ਸਰੀ ਪੁਲਿਸ ਸਰਵਿਸ ਵਲੋਂ ਜਾਰੀ ਕੀਤੀ ਗਈ ਇੱਕ ਰੀਲੀਜ਼ ਅਨੁਸਾਰ, ਕ੍ਰਿਸਮਸ ਵਾਲੇ ਦਿਨ ਸਵੇਰ 11:15 ਵਜੇ ਦੇ ਕਰੀਬ ਹਾਈਵੇਅ 15 ਅਤੇ ਹਾਈਵੇਅ 10 ਦੇ ਚੌਰਾਹੇ 'ਤੇ ਇੱਕ ਪਿਕਅੱਪ ਟਰੱਕ ਅਤੇ ਇੱਕ ਟੈਕਸੀ ਦੀ ਟੱਕਰ ਹੋਈ। ਇਸ ਹਾਦਸੇ ਦੇ ਨਤੀਜੇ ਵਜੋਂ ਟੈਕਸੀ ਵਿਚ ਸਵਾਰ ਮਹਿਲਾ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਡਰਾਈਵਰ ਮੌਕੇ 'ਤੇ ਹੀ ਰਹੇ ਅਤੇ ਜਾਂਚ ਵਿਚ ਸਹਿਯੋਗ ਕਰ ਰਹੇ ਸਨ। ਸਰੀ ਪੁਲਿਸ ਸਰਵਿਸ ਨੇ ਦੱਸਿਆ ਕਿ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕ੍ਰਿਮੀਨਲ ਕੋਲੀਸਨ ਇਨਵੈਸਟੀਗੇਸ਼ਨ ਟੀਮ, ਏਕੀਕ੍ਰਿਤ ਟੱਕਰ ਵਿਸ਼ਲੇਸ਼ਣ ਅਤੇ ਪੁਨਰ ਨਿਰਮਾਣ ਸੇਵਾ ਕਰ ਰਹੇ ਹਨ।
ਸਟਾਫ ਸਾਰਜੈਂਟ ਲਿੰਡਸੇ ਹਾਟਨ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਮਹਿਲਾ ਸੀ। ਪੁਲਿਸ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਹਾਦਸੇ ਲਈ ਕਿਸ ਵਾਹਨ ਦੀ ਗਲਤੀ ਸੀ। ਇਨਵੈਸਟੀਗੇਟਰਸ ਵਲੋਂ ਇਸ ਸਬੰਧ ਵਿਚ ਲੋਕਾਂ ਕੋਲੋਂ ਡੈਸ਼ਕੈਮ ਫੁਟੇਜ ਦੀ ਮੰਗ ਕੀਤੀ ਗਈ ਹੈ।




