Jun 26, 2026 5:31 PM - Connect Newsroom - Jasmine Singh

ਵੈਨਕੂਵਰ ਆਈਲੈਂਡ ਦੇ ਸ਼ਹਿਰ ਨੈਨਾਇਮੋ ਵਿਚ ਪੋਰਟ ਪਲੇਸ ਮਾਲ ਨੇੜੇ ਬੱਸ ਸਟੌਪ 'ਤੇ ਛੁਰੇਬਾਜ਼ੀ ਦੀ ਵਾਰਦਾਤ ਸਾਹਮਣੇ ਆਈ ਹੈ। ਘਟਨਾ ਵੀਰਵਾਰ ਰਾਤ ਲਗਭਗ 8:30 ਵਜੇ ਵਾਪਰੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ, ਜਿਥੇ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਜ਼ਖਮੀ ਮਿਲਿਆ, ਜਿਸ ਦੀ ਬਾਂਹ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ।
ਪੀੜਤ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਘਟਨਾ ਦੇ ਸਮੇਂ ਖੇਤਰ ਵਿਚ ਕਈ ਲੋਕ ਮੌਜੂਦ ਸਨ। ਨੈਨਾਇਮੋ ਆਰ.ਸੀ.ਐਮ.ਪੀ. ਮੁਤਾਬਕ, ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਜਾਂਚ ਲਗਾਤਾਰ ਜਾਰੀ ਹੈ।ਇੰਸਪੈਕਟਰ ਡੋਨੋਵਨ ਟੈਟ ਨੇ ਕਿਹਾ ਕਿ ਅਸੀਂ ਅਸੀਂ ਜ਼ਿੰਮੇਵਾਰ ਵਿਅਕਤੀ ਦੀ ਪਛਾਣ ਕਰਨ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਸਾਰੇ ਲੋੜੀਂਦੇ ਸਾਧਨ ਲਗਾ ਰਹੇ ਹਾਂ।
ਇਨਵੈਸਟੀਗੇਟਰਸ ਵਲੋਂ ਜਾਂਚ ਵਿਚ ਮਦਦ ਲਈ ਕਿਸੇ ਕੋਲੋਂ ਵੀ ਘਟਨਾ ਦੀ ਡੈਸ਼ ਕੈਮ ਫੁਟੇਜ, ਸੈਲਫ਼ੋਨ ਜਾਂ ਸੀਸੀਟੀਵੀ ਵੀਡੀਓ ਸਾਂਝੀ ਕਰਨ ਦੀ ਮੰਗ ਕੀਤੀ ਗਈ ਹੈ।




