10.59C Vancouver
ADS

Mar 22, 2024 12:04 PM - The Canadian Press

ਕੈਨੇਡਾ ਸਰਕਾਰ ਵਲੋਂ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਨੂੰ ਦਿੱਤੀ ਜਾ ਸਕਦੀ ਹੈ ਹਰੀ ਝੰਡੀ

Share On
a-national-school-food-framework-is-on-chrystia-freelands-desk-will-ottawa-say-yes
The federal government consulted with provinces, territories, municipalities, Indigenous groups and other stakeholders to come up with the framework over the past year.(Photo: The Canadian Press)

ਕੈਨੇਡਾ ਸਰਕਾਰ ਵਲੋਂ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਬਜਟ ਤੋਂ ਪਹਿਲਾਂ ਇਸ ਦਾ ਪ੍ਰਸਤਾਵ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਕੋਲ ਪਹੁੰਚ ਚੁੱਕਾ ਹੈ।

ਫ੍ਰੀਲੈਂਡ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਾਬਕਾ ਆਰਥਿਕ ਸਲਾਹਕਾਰ ਟਾਈਲਰ ਮੈਰੀਡੀਥ ਦਾ ਕਹਿਣਾ ਹੈ ਕਿ ਖਾਣ-ਪੀਣ ਦੀਆਂ ਕੀਮਤਾਂ ਕੈਨੇਡਾ ਭਰ ਦੀਆਂ ਸਰਕਾਰਾਂ ਲਈ ਸਿਆਸੀ ਸਿਰਦਰਦੀ ਦਾ ਕਾਰਨ ਬਣ ਰਹੀਆਂ ਹਨ, ਅਜਿਹੇ ਵਿਚ ਉਮੀਦ ਹੈ ਕਿ ਫੈਡਰਲ ਸਰਕਾਰ ਵਲੋਂ ਇਸ ਨੂੰ ਬਜਟ ਵਿਚ ਫੰਡ ਦਿੱਤਾ ਜਾਵੇਗਾ।

ਗੌਰਤਲਬ ਹੈ ਕਿ ਲਿਬਰਲ ਸਰਕਾਰ ਨੇ ਲੰਬੇ ਸਮੇਂ ਤੋਂ ਇਸ ਦਿਸ਼ਾ ਵਿਚ ਅੱਗੇ ਵਧਣ ਦਾ ਵਾਅਦਾ ਕੀਤਾ ਹੈ। ਪੀ. ਐੱਮ. ਟਰੂਡੋ ਨੇ 2021 ਵਿਚ ਆਪਣੀ ਚੋਣ ਮੁਹਿੰਮ ਦੌਰਾਨ ਇਸ ’ਤੇ ਪ੍ਰਚਾਰ ਵੀ ਕੀਤਾ ਸੀ ਅਤੇ ਵਾਅਦਾ ਕੀਤਾ ਸੀ ਕਿ ਅਜਿਹੇ ਪ੍ਰੋਗਰਾਮ ਲਈ ਪੰਜ ਸਾਲਾਂ ਵਿਚ $1 ਬਿਲੀਅਨ ਦੀ ਫੰਡਿੰਗ ਦਿੱਤੀ ਜਾਵੇਗੀ।

ਫੈਡਰਲ ਸਰਕਾਰ ਨੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਦੇ ਸਬੰਧ ਵਿਚ ਪਿਛਲੇ ਇੱਕ ਸਾਲ ਵਿਚ ਪ੍ਰਾਂਤਾਂ, ਪ੍ਰਦੇਸ਼ਾਂ, ਨਗਰਪਾਲਿਕਾਵਾਂ, ਆਦਿਵਾਸੀ ਸਮੂਹ ਅਤੇ ਹੋਰ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕੀਤਾ ਹੈ। ਫ੍ਰੀਲੈਂਡ ਦੇ ਬੁਲਾਰੇ ਦਾ ਕਹਿਣਾ ਹੈ ਕਿ 16 ਅਪ੍ਰੈਲ ਨੂੰ ਆਉਣ ਵਾਲਾ 2024 ਦਾ ਬਜਟ ਜੀਵਨ ਨੂੰ ਕਿਫਾਇਤੀ ਬਣਾਉਣ, ਵਧੇਰੇ ਘਰਾਂ ਦੇ ਨਿਰਮਾਣ ਅਤੇ ਨੌਕਰੀਆਂ ਪੈਦਾ ਕਰਨ ’ਤੇ ਕੇਂਦਰਿਤ ਹੋਵੇਗਾ।

Latest news

historic-energy-deal-reached-between-quebec-and-newfoundland-and-labrador
Punjabi

ਕਿਊਬੈਕ ਅਤੇ ਨਿਊਫਾਊਂਡਲੈਂਡ ਦੇ ਪ੍ਰੀਮੀਅਰ ਵਿਚਾਲੇ ਹੋਵੇਗਾ ਐਨਰਜੀ ਸ਼ੇਅਰ ਐਗਰੀਮੈਂਟ : ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਕਿਊਬੈਕ ਅਤੇ ਨਿਊਫਾਊਂਡਲੈਂਡ-ਲੈਬਰਾਡੋਰ ਦੇ ਪ੍ਰੀਮੀਅਰ ਵਿਚਾਲੇ ਇਤਿਹਾਸਕ ਐਨਰਜੀ ਸ਼ੇਅਰ ਐਗਰੀਮੈਂਟ ਹੋਣ ਦਾ ਐਲਾਨ ਕੀਤਾ ਹੈ, ਜਿਸ ਨਾਲ ਦੋਹਾਂ ਸੂਬਿਆਂ ਵਿਚਕਾਰ ਚਰਚਿਲ ਰਿਵਰ ਦੇ ਪਣ-ਬਿਜਲੀ ਪ੍ਰੋਜੈਕਟ ਨੂੰ ਲੈ ਕੇ ਚੱਲ ਰਿਹਾ ਦਹਾਕਿਆਂ ਪੁਰਾਣਾ ਵਿਵਾਦ ਹੁਣ ਖ਼ਤਮ ਹੋਣ ਦੀ ਉਮੀਦ ਹੈ।
edmonton-teen-girl-dies-after-weekend-shooting
Punjabi

ਐਡਮਿੰਟਨ ਵਿੱਚ ਗੋਲੀਬਾਰੀ ਦੌਰਾਨ 16 ਸਾਲਾ ਲੜਕੀ ਦੀ ਮੌਤ

ਨੌਰਥਈਸਟ ਐਡਮਿੰਟਨ ਦੇ 139 ਐਵੇਨਿਊ ਅਤੇ 32 ਸਟ੍ਰੀਟ ਇਲਾਕੇ ਵਿੱਚ ਐਤਵਾਰ ਗੋਲੀ ਚੱਲੀ, ਜਿਸ ਕਾਰਨ ਨਾਬਾਲਗ ਲੜਕੀ ਦੀ ਮੌਤ ਹੋ ਗਈ ਅਤੇ ਪੁਲਿਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੂੰ ਸਵੇਰੇ ਲਗਭਗ 7 ਵਜੇ ਇਲਾਕੇ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿੱਥੇ ਪਹੁੰਚਣ 'ਤੇ ਉਨ੍ਹਾਂ ਨੂੰ 16 ਸਾਲਾ ਲੜਕੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ।
applications-for-canadian-citizenship-certificates-surge-driven-by-thousands-of-americans
Punjabi

ਕੈਨੇਡੀਅਨ ਨਾਗਰਿਕਤਾ ਸਰਟੀਫਿਕੇਟ ਲਈ ਅਰਜ਼ੀਆਂ ਵਧੀਆਂ, ਅਮਰੀਕੀ ਨਾਗਰਿਕਾਂ ਦੀ ਵੱਡੀ ਹਿੱਸੇਦਾਰੀ

ਕੈਨੇਡਾ ਦੇ ਨਾਗਰਿਕਤਾ ਸਰਟੀਫਿਕੇਟ ਲਈ ਦੁਨੀਆ ਭਰ ਵਿਚੋਂ ਅਪੀਲਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਜਿਸ ਨੂੰ ਵਧਾਉਣ ਵਿਚ ਸਭ ਤੋਂ ਵੱਡੀ ਭੂਮਿਕਾ ਅਮਰੀਕੀ ਦੇ ਹਜ਼ਾਰਾਂ ਨਾਗਰਿਕਾਂ ਦੀ ਹੈ। ਦਰਅਸਲ, ਸਰਕਾਰ ਵੱਲੋਂ ਬੀਤੇ ਸਾਲ ਦੇ ਅਖੀਰ ਵਿਚ ਲਾਗੂ ਕੀਤੇ ਗਏ ਬਿੱਲ C-3 ਕਾਨੂੰਨ ਨੇ ਉਨ੍ਹਾਂ ਲੋਕਾਂ ਲਈ ਨਾਗਰਿਕਤਾ ਦੇ ਰਸਤੇ ਖੋਲ੍ਹੇ ਹਨ ਜਿਨ੍ਹਾਂ ਦੇ ਪੁਰਖੇ ਕੈਨੇਡੀਅਨ ਸਨ, ਭਾਵੇਂ ਉਹ ਕਈ ਪੀੜ੍ਹੀਆਂ ਪਹਿਲਾਂ ਕੈਨੇਡਾ ਛੱਡ ਚੁੱਕੇ ਸਨ।
canadas-proposed-under-16-social-media-ban-likely-to-face-charter-challenge
Punjabi

ਕੈਨੇਡਾ 'ਚ ਨਾਬਾਲਗਾਂ ਲਈ ਸੋਸ਼ਲ ਮੀਡੀਆ 'ਤੇ ਬੈਨ ਲਗਾਉਣ ਦੇ ਪ੍ਰਸਤਾਵ ਨੂੰ ਅਦਾਲਤ 'ਚ ਚੁਣੌਤੀ

ਕੈਨੇਡਾ ਸਰਕਾਰ ਵਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਬੈਨ ਲਗਾਉਣ ਦੇ ਪ੍ਰਸਤਾਵਿਤ ਕਾਨੂੰਨ ਨੂੰ ਅਦਾਲਤ ਵਿਚ ਸੰਵਿਧਾਨਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਰਾਂ ਨੇ ਇਹ ਸੰਭਾਵਨਾ ਜਤਾਈ ਹੈ। ਇਸ ਦਾ ਆਧਾਰ ਇਹ ਹੈ ਕਿ ਸ਼ੁੱਕਰਵਾਰ ਨੂੰ ਫਰਾਂਸ ਦੀ ਸੁਪਰੀਮ ਕੋਰਟ ਵੱਲੋਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਦੇ ਕਾਨੂੰਨ ਨੂੰ ਰੱਦ ਕੀਤਾ ਗਿਆ ਹੈ, ਅਦਾਲਤ ਮੁਤਾਬਕ ਇਹ ਪਾਬੰਦੀ ਬਹੁਤ ਜ਼ਿਆਦਾ ਵਿਆਪਕ ਸੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਕਰਦੀ ਸੀ।
40-year-old-man-charged-in-surrey-sexual-assault-investigation
Punjabi

ਸਰੀ ਵਿਚ ਜਿਨਸੀ ਸ਼ੋਸ਼ਣ ਦੀ ਜਾਂਚ ਵਿੱਚ 40 ਸਾਲਾ ਵਿਅਕਤੀ 'ਤੇ ਲੱਗੇ ਦੋਸ਼

ਸਰੀ ਵਿਚ ਇੱਕ ਨਾਬਾਲਗ ਲੜਕੀ 'ਤੇ ਹੋਏ ਜਿਨਸੀ ਹਮਲੇ ਦੇ ਸਬੰਧ ਵਿਚ 40 ਸਾਲਾ Jagendar Kurana ਖ਼ਿਲਾਫ਼ ਕ੍ਰਿਮੀਨਲ ਕੋਡ ਤਹਿਤ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਘਟਨਾ 9 ਅਗਸਤ ਨੂੰ ਸ਼ਹਿਰ ਦੇ ਬੀਅਰ ਕਰੀਕ ਪਾਰਕ ਵਿਚ ਵਾਪਰੀ ਸੀ, ਜਿੱਥੇ ਮੌਕੇ 'ਤੇ ਪਹੁੰਚੇ ਫਰੰਟਲਾਈਨ ਅਫਸਰ ਨੂੰ ਪੀੜਤ ਲੜਕੀ ਨੇ ਦੱਸਿਆ ਸੀ ਕਿ ਇੱਕ ਵਿਅਕਤੀ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ ਅਤੇ ਫਿਰ ਉੱਥੋਂ ਫ਼ਰਾਰ ਹੋ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link