Aug 19, 2022 4:26 PM - ANI

ਸ਼ੁੱਕਰਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ 'ਤੇ ਸੀ. ਬੀ. ਆਈ. ਦੇ ਛਾਪੇ ਨੂੰ ਲੈ ਕੇ 'ਆਪ' ਨੇਤਾ ਸੰਜੇ ਸਿੰਘ ਨੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆਂ। ਉਨ੍ਹਾਂ ਕਿਹਾ, "ਕੇਂਦਰ 'ਆਪ' ਨੂੰ ਦੂਜੇ ਸੂਬਿਆਂ ਵਿਚ ਆਪਣਾ ਪ੍ਰਭਾਵ ਵਧਾਉਣ ਤੋਂ ਰੋਕਣ ਨਹੀਂ ਰੋਕ ਸਕੇਗਾ। 2024 ਦੀਆਂ ਲੋਕ ਸਭਾ ਚੋਣਾਂ 'ਕੇਜਰੀਵਾਲ ਬਨਾਮ ਮੋਦੀ' ਹੋਣਗੀਆਂ।"
ਸੰਜੇ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, "ਇਹ ਕਾਰਵਾਈ ਸਾਬਤ ਕਰਦੀ ਹੈ ਕਿ 2024 ਵਿਚ ਅਗਲੀਆਂ ਲੋਕ ਸਭਾ ਚੋਣਾਂ 'ਆਪ' ਬਨਾਮ ਭਾਜਪਾ, ਮੋਦੀ ਬਨਾਮ ਕੇਜਰੀਵਾਲ ਹੋਣਗੀਆਂ। ਅਸੀਂ ਲੜਾਂਗੇ। ਮੈਂ ਫਿਰ ਕਹਿ ਰਿਹਾ ਹਾਂ ਕਿ ਤੁਸੀਂ ਕੇਜਰੀਵਾਲ ਨੂੰ ਜਾਂ ਸਾਡੇ ਸਿੱਖਿਆ ਜਾਂ ਸਿਹਤ ਮਾਡਲ ਨੂੰ ਨਹੀਂ ਰੋਕ ਸਕਦੇ। ਤੁਸੀਂ ਸਾਡੇ ਸਿਹਤ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਗ੍ਰਿਫਤਾਰ ਕਰ ਸਕਦੇ ਹੋ ਪਰ ਦਿੱਲੀ ਦਾ ਕੋਈ ਕੰਮ ਨਹੀਂ ਰੋਕ ਸਕੋਗੇ।"
ਉਨ੍ਹਾਂ ਕਿਹਾ, "ਜੇ ਤੁਸੀਂ ਕੇਜਰੀਵਾਲ ਅਤੇ 'ਆਪ' ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਜਿਹਾ ਕਰਨ ਲਈ ਆਜ਼ਾਦ ਹੋ ਪਰ ਪੂਰਾ ਦੇਸ਼ ਦੇਖ ਰਿਹਾ ਹੈ। ਭਾਰਤ ਨੂੰ ਦੁਨੀਆ ਵਿਚ ਨੰਬਰ 1 ਬਣਾਉਣ ਦਾ ਮਿਸ਼ਨ ਇਨ੍ਹਾਂ ਕਾਰਵਾਈਆਂ ਨਾਲ ਨਹੀਂ ਰੁਕੇਗਾ।"
ਸੰਜੇ ਸਿੰਘ ਨੇ ਅਮਰੀਕੀ ਅਖ਼ਬਾਰ ਵਿਚ ਪਹਿਲੇ ਪੰਨੇ 'ਤੇ ਛਪੀ ਦਿੱਲੀ ਦੇ ਸਿੱਖਿਆ ਮਾਡਲ ਦੀ ਪ੍ਰਸ਼ੰਸਾ ਕਰਨ ਵਾਲੀ ਖ਼ਬਰ ਨੂੰ "ਪੇਡ ਨਿਊਜ਼" ਕਹਿਣ ਲਈ ਵੀ ਭਾਜਪਾ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਹ ਉਹੀ ਅਖ਼ਬਾਰ ਹੈ ਜਿਸ ਨੇ ਕੋਵਿਡ ਲਹਿਰ ਦੌਰਾਨ ਮੋਦੀ ਸਰਕਾਰ ਦੇ "ਕੁਪ੍ਰਬੰਧਨ" ਬਾਰੇ ਛਾਪਿਆ ਸੀ।




