14.15C Vancouver
ADS

Mar 18, 2026 6:52 PM - Connect Newsroom - Jasmine Singh

ਬੀ.ਸੀ. ਹਾਈਵੇਅ ਪੈਟਰੋਲ ਨੇ ਐਬਟਸਫੋਰਡ ਦੇ ਨੌਜਵਾਨ ਦਾ ਡਰਾਈਵਿੰਗ ਲਾਈਸੈਂਸ 12 ਮਹੀਨਿਆਂ ਲਈ ਕੀਤਾ ਸਸਪੈਂਡ

Share On
abbotsford-teen-suspended-after-crash-at-180-km-h-prompts-police-warning
Police say the incident occurred July 21, 2025, near Popkum, where a BMW sedan was recorded travelling about 180 km/h in a 100 km/h zone. (Photo: X BC Highway Patrol)

ਬੀ.ਸੀ. ਹਾਈਵੇਅ ਪੈਟਰੋਲ ਨੇ ਐਬਟਸਫੋਰਡ ਦੇ ਇੱਕ 16 ਸਾਲਾ ਕਲਾਸ 7 ਲਰਨਰ ਡਰਾਈਵਰ ਦਾ ਲਾਇਸੈਂਸ 12 ਮਹੀਨਿਆਂ ਲਈ ਸਸਪੈਂਡ ਕੀਤਾ ਹੈ। ਪੁਲਿਸ ਮੁਤਾਬਕ, 21 ਜੁਲਾਈ 2025 ਨੂੰ ਪੌਪਕਮ ਨੇੜੇ ਟਰਾਂਸ ਕੈਨੇਡਾ ਹਾਈਵੇਅ 'ਤੇ ਇਸ ਨੌਜਵਾਨ ਵਲੋਂ ਆਪਣੇ ਮਤਰੇਈ ਮਾਂ ਦੀ ਬੀ.ਐਮ.ਡਬਲਿਊ ਕਾਰ 100 ਦੀ ਲਿਮਟ ਵਾਲੇ ਜ਼ੋਨ ਵਿਚ 180 ਕਿਲੋਮੀਟਰ ਪ੍ਰਤੀ ਘੰਟ ਦੀ ਰਫ਼ਤਾਰ ਨਾਲ ਦੌੜਾਈ ਗਈ ਸੀ। ਜਦੋਂ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਗੱਡੀ ਰੋਕਣ ਦੀ ਬਜਾਏ ਭਜਾ ਲਈ ਅਤੇ ਹਾਈਵੇਅ ਤੋਂ ਬਾਹਰ ਨਿਕਲਦੇ ਸਮੇਂ ਗੱਡੀ ਇੱਕ ਡੰਪ ਟਰੱਕ ਵਿਚ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਵਿਚ ਸਵਾਰ ਸਾਰੇ ਟੀਨੇਜ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ।

ਬੀ. ਸੀ. ਹਾਈਵੇ ਪੈਟਰੋਲ ਨੇ ਇਸ ਦੀ ਸੈਲਫੋਨ ਵੀਡੀਓ ਜਾਰੀ ਕੀਤੀ ਹੈ, ਜੋ ਗੱਡੀ ਦੇ ਅੰਦਰੋਂ ਬਣਾਈ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਬੀ.ਐਮ.ਡਬਲਿਊ ਨੂੰ 7 ਦਿਨਾਂ ਲਈ ਇੰਪਾਊਂਡ ਕਰ ਲਿਆ ਗਿਆ ਸੀ ਅਤੇ ਗੱਡੀ ਦੇ ਜੁਰਮਾਨੇ ਤੇ ਮੁਰੰਮਤ ਦਾ ਸਾਰਾ ਖਰਚਾ ਉਸ ਦੀ ਮਤਰੇਈ ਮਾਂ ਨੂੰ ਝੱਲਣਾ ਪਿਆ ਹੈ। ਇਸ ਤੋਂ ਇਲਾਵਾ ਨੌਜਵਾਨ ਨੂੰ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਸਮੇਤ ਕਈ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Latest news

carney-says-new-oil-pipeline-would-require-emissions-plan-indigenous-consultation
Punjabi

ਨਵੀਂ ਤੇਲ ਪਾਈਪਲਾਈਨ ਲਈ ਕਾਰਬਨ ਯੋਜਨਾ ਅਤੇ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰਾ ਲਾਜ਼ਮੀ: ਕਾਰਨੀ

ਬੀ.ਸੀ. ਦੇ ਵੈਸਟ ਕੋਸਟ ਤੱਕ ਐਲਬਰਟਾ ਤੋਂ ਨਵੀਂ ਤੇਲ ਪਾਈਪਲਾਈਨ ਬਣਾਉਣ ਦੇ ਪ੍ਰਸਤਾਵ 'ਤੇ ਚੱਲ ਰਹੇ ਸਿਆਸੀ ਟਕਰਾਅ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟੀਕਰਨ ਦਿੱਤਾ ਹੈ, ਉਨ੍ਹਾਂ ਅੱਜ ਗ੍ਰੇਟਰ ਵੈਨਕੂਵਰ ਬੋਰਡ ਆਫ਼ ਟ੍ਰੇਡ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਹਫ਼ਤੇ ਫੈਡਰਲ ਅਤੇ ਐਲਬਰਟਾ ਵਿਚਕਾਰ ਹੋਏ ਸਮਝੌਤੇ ਤਹਿਤ ਪੇਸ਼ ਕੀਤਾ ਗਿਆ ਇਹ ਪਾਈਪਲਾਈਨ ਪ੍ਰੋਜੈਕਟ ਉਦੋਂ ਹੀ ਅੱਗੇ ਵਧੇਗਾ ਜੇ ਇਸ ਦਾ ਸਪੱਸ਼ਟ ਕਾਰਬਨ ਕੈਪਚਰ ਪ੍ਰੋਜੈਕਟ ਹੋਵੇਗਾ।
alberta-ticket-wins-12-5m-share-of-lotto-max-jackpot
Punjabi

ਐਲਬਰਟਾ ਵਿੱਚ ਇਕ ਵਿਅਕਤੀ ਨੇ ਜਿੱਤੀ $12.5 ਮਿਲੀਅਨ ਦੀ ਲੋਟੋ ਮੈਕਸ ਟਿਕਟ

ਐਲਬਰਟਾ ਵਿੱਚ ਕਿਸੇ ਵਿਅਕਤੀ ਨੇ $12.5 ਮਿਲੀਅਨ ਦੀ ਲੋਟੋ ਮੈਕਸ ਟਿਕਟ ਜਿੱਤ ਲਈ ਹੈ ਪਰ ਉਸ ਨੇ ਅਜੇ ਤੱਕ ਇਸ ਲਈ ਕਲੇਮ ਨਹੀਂ ਕੀਤਾ। ਵੈਸਟਰਨ ਕੈਨੇਡਾ ਲਾਟਰੀ ਕਾਰਪੋਰੇਸ਼ਨ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਇਹ ਟਿਕਟ ਐਲਬਰਟਾ ਸੂਬੇ ਦੇ ਅੰਦਰ ਹੀ ਖਰੀਦੀ ਗਈ ਸੀ, ਪਰ ਐਡਮਿੰਟਨ ਅਤੇ ਕੈਲਗਰੀ ਸ਼ਹਿਰਾਂ ਤੋਂ ਬਾਹਰ ਕਿਸੇ ਇਲਾਕੇ ਵਿੱਚੋਂ ਲਈ ਗਈ ਸੀ।
rising-fifa-world-cup-ticket-and-hotel-prices-in-vancouver-raising-concerns-for-fans
Punjabi

ਵੈਨਕੂਵਰ ' ਫੀਫਾ ਵਰਲਡ ਕੱਪ ਮੈਚਾਂ ਦੀਆਂ ਮਹਿੰਗੀਆਂ ਟਿਕਟਾਂ ਅਤੇ ਹੋਟਲ ਕਿਰਾਏ ਫੈਨਜ਼ ਲਈ ਬਣੇ ਚਿੰਤਾ ਦਾ ਕਾਰਨ

ਵੈਨਕੂਵਰ ਵਿਚ ਹੋਣ ਵਾਲੇ ਫੀਫਾ ਵਰਲਡ ਕੈਪ ਦੇ ਮੈਚਾਂ ਦੀਆਂ ਮਹਿੰਗੀਆਂ ਟਿਕਟਾਂ ਅਤੇ ਹੋਟਲਾਂ ਦੇ ਅਸਮਾਨ ਛੂਹ ਰਹੇ ਕਿਰਾਇਆਂ ਕਾਰਨ ਕਈ ਫੈਨਜ਼ ਦੇ ਸੁਪਨੇ ਟੁੱਟ ਰਹੇ ਹਨ। ਰਿਪੋਰਟਸ ਮੁਤਾਬਕ, ਇੱਕ ਟਿਕਟ ਦੀ ਕੀਮਤ ਲਗਭਗ $2,000 ਤੱਕ ਪਹੁੰਚ ਚੁੱਕੀ ਹੈ। ਨਾਲ ਹੀ ਵੈਨਕੂਵਰ ਵਿਚ ਰਿਹਾਇਸ਼ ਦੀ ਸਮੱਸਿਆ ਵੀ ਬਣੀ ਹੋਈ ਹੈ।
shooting-at-surrey-home-under-investigation-police-say-extortion-link-suspected
Punjabi

ਸਰੀ ਵਿੱਚ ਘਰ ‘ਤੇ ਗੋਲੀਬਾਰੀ ਦੀ ਜਾਂਚ ਜਾਰੀ, ਪੁਲਿਸ ਨੇ ਜਬਰੀ ਵਸੂਲੀ ਨਾਲ ਸੰਬੰਧ ਹੋਣ ਦਾ ਜਤਾਇਆ ਸ਼ੱਕ

ਸਰੀ ਦੇ ਨਿਊਟਨ ਵਿਚ ਅੱਜ ਤੜਕੇ ਇੱਕ ਘਰ ਨੂੰ ਗੋਲੀਆਂ ਨਾਲ ਟਾਰਗੇਟ ਕੀਤਾ ਗਿਆ, ਪੁਲਿਸ ਨੇ ਇਸ ਨੂੰ ਐਕਸਟੋਸ਼ਨ ਨਾਲ ਸਬੰਧਤ ਮਾਮਲਾ ਕਰਾਰ ਦਿੱਤਾ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਸਵੇਰੇ ਕਰੀਬ 4:40 ਵਜੇ ਔਫੀਸਰ ਨੂੰ 57 ਐਵੇਨਿਊ ਅਤੇ 148 ਸਟ੍ਰੀਟ ਦੇ ਨੇੜੇ ਸ਼ੂਟਿੰਗ ਦੀ ਰਿਪੋਰਟ ਮਿਲੀ।
nenshi-questions-ucp-committee-meeting-on-alberta-petition-process-amid-separatism-debate
Punjabi

ਨੈਨਸ਼ੀ ਨੇ ਐਲਬਰਟਾ ਪਟੀਸ਼ਨ ਪ੍ਰਕਿਰਿਆ ‘ਤੇ ਯੂਸੀਪੀ ਕਮੇਟੀ ਮੀਟਿੰਗ ਨੂੰ ਲੈ ਕੇ ਜਤਾਈ ਚਿੰਤਾ

ਐਲਬਰਟਾ ਦੇ ਵਿਰੋਧੀ ਧਿਰ ਐਨ.ਡੀ.ਪੀ. ਦੇ ਨੇਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਆਪਣੇ ਨਿੱਜੀ ਹਿੱਤਾਂ ਲਈ ਕੈਨੇਡਾ ਨਾਲ ਰਹਿਣ ਦੇ ਪੱਖ ਦੀ ਇੱਕ ਪਟੀਸ਼ਨ ਦੇ ਸਵਾਲ ਨੂੰ ਗਲਤ ਤਰੀਕੇ ਵਰਤ ਸਕਦੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link