14.04C Vancouver
ADS

May 7, 2021 9:26 PM -

ਐਬਟਸਫੋਰਡ 'ਚ ਸਕੂਲ ਦੇ ਬਾਹਰ ਖੜੀ ਵਿਦਿਆਰਥਣ ਨੂੰ ਸ਼ੱਕੀ ਨੇ ਕਿਹਾ "ਗੱਡੀ 'ਚ ਬੈਠ ਜਾਓ, ਤੁਹਾਡੀ ਮਾਂ ਨੇ ਲੈਣ ਲਈ ਭੇਜਿਆ ਹੈ," ਹੁਣ ਹੋ ਰਹੀ ਘਟਨਾ ਦੀ ਜਾਂਚ

Share On
abbypd-investigating-suspicious-incident-on-mouat-drive
Abbotsford Police Youth officers are investigating a suspicious incident that occurred today, Friday, May 7th, at 10:22 am on Mouat Drive. (Photo - Abbotsford police)

ਐਬਟਸਫੋਰਡ ਪੁਲਿਸ ਦਾ ਕਹਿਣਾ ਹੈ ਕਿ ਅੱਜ ਸਵੇਰੇ ਕਰੀਬ 10.22 ਮਿੰਟ 'ਤੇ ਮਾਉਤ ਡਰਾਈਵ (MouatDrive) ਦੇ ਇਲਾਕੇ 'ਚ ਇੱਕ ਸ਼ੱਕੀ ਘਟਨਾ ਵਾਪਰੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਇੱਕ 14 ਸਾਲਾ ਸਕੂਲੀ ਵਿਦਿਆਰਥਣ ਉਸ ਨੂੰ ਲੈਜਾਣ ਲਈ ਕਿਸੇ ਦੀ ਉਡੀਕ ਕਰ ਰਹੀ ਸੀ, ਜਦ ਇੱਕ ਗੱਡੀ ਉਸ ਕੋਲ ਰੁਕੀ ਅਤੇ ਇੱਕ ਵਿਅਕਤੀ ਨੇ ਕਿਹਾ ਕਿ 'ਅੰਦਰ ਬੈਠ ਜਾਓ, ਮੈਨੂੰ ਤੁਹਾਡੀ ਮਾਂ ਨੇ ਤੁਹਾਨੂੰ ਲੈਣ ਲਈ ਭੇਜਿਆ ਹੈ।'

ਵਿਦਿਆਰਥਣ ਨੂੰ ਸ਼ੱਕ ਹੋਇਆ ਅਤੇ ਉਹ ਉਸ ਤੋਂ ਦੂਰ ਚਲੀ ਗਈ।

ਵਾਹਨ ਚਾਲਕ ਨੇ ਕੁਝ ਸਮੇਂ ਲਈ ਗੱਡੀ ਰੋਕ ਕੇ ਰੱਖੀ ਅਤੇ ਫਿਰ ਉਥੋਂ ਨਿਕਲ ਗਿਆ।

ਸ਼ੱਕੀ ਵਿਅਕਤੀ ਨੂੰ ਦੱਖਣ ਏਸ਼ੀਆਈ ਮੂਲ ਦਾ 40 ਤੋਂ 50 ਸਾਲ ਦੀ ਉਮਰ ਵਿਚਾਲੇ ਦਾ ਵਿਅਕਤੀ ਦੱਸਿਆ ਗਿਆ ਹੈ।

ਪੀੜਤ ਵਿਦਿਆਰਥਣ ਦਾ ਕਹਿਣਾ ਸੀ ਕਿ ਸ਼ੱਕੀ ਦੀ ਅੰਗਰੇਜ਼ੀ ਕਾਫੀ ਕਮਜ਼ੋਰ ਜਾਪਦੀ ਸੀ।

ਮਾਮਲੇ 'ਚ ਸ਼ਾਮਿਲ ਗੱਡੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ।

ਇਸ ਗੱਡੀ ਦੀ ਲਾਈਸੈਂਸ ਪਲੇਟ 'ਤੇ 'ਐਨ' ਦਾ ਚਿੰਨ ਲੱਗੇ ਹੋਰ ਦੀ ਜਾਣਕਾਰੀ ਦਿੱਤੀ ਗਈ ਹੈ।

Latest news

more-than-60-new-wildfires-sparked-by-lightning-in-b-c-50-flights-cancelled-at-vancouver-airport
Punjabi

ਬੀ.ਸੀ. ਵਿੱਚ ਬਿਜਲੀ ਡਿੱਗਣ ਨਾਲ 60 ਤੋਂ ਵੱਧ ਜੰਗਲਾਂ 'ਚ ਲੱਗੀ ਅੱਗ, ਵੈਨਕੂਵਰ ਹਵਾਈ ਅੱਡੇ 'ਤੇ 50 ਉਡਾਣਾਂ ਰੱਦ

ਬੀ.ਸੀ. ਵਿਚ 7,000 ਤੋਂ ਵੱਧ ਅਸਮਾਨੀ ਬਿਜਲੀ ਦੀ ਸਟ੍ਰਾਈਕਸ ਕਾਰਨ ਸੂਬੇ ਵਿਚ 60 ਤੋਂ ਵੱਧ ਨਵੀਆਂ ਜੰਗਲੀ ਅੱਗਾਂ ਭੜਕੀਆਂ ਹਨ, ਜਦੋਂ ਕਿ ਐਤਵਾਰ ਨੂੰ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਘੱਟੋ-ਘੱਟ 50 ਉਡਾਣਾਂ ਰੱਦ ਹੋਈਆਂ ਅਤੇ 53 ਵਿਚ ਦੇਰੀ ਹੋਈ। ਬੀ.ਸੀ.ਵਾਈਲਡਫ਼ਾਇਰ ਸਰਵਿਸ ਮੁਤਾਬਕ, ਪਿਛਲੇ 24 ਘੰਟਿਆਂ ਵਿਚ 67 ਦੇ ਕਰੀਬ ਨਵੀਆਂ ਅੱਗਾਂ ਲੱਗੀਆਂ।
rahul-gandhi-likely-to-visit-punjab-in-first-week-of-september-congress-plans-bus-yatra
Punjabi

ਰਾਹੁਲ ਗਾਂਧੀ ਸਤੰਬਰ ਦੇ ਪਹਿਲੇ ਹਫ਼ਤੇ ਕਰ ਸਕਦੇ ਹਨ ਪੰਜਾਬ ਦਾ ਦੌਰਾ

ਪੰਜਾਬ ਵਿੱਚ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਗਸਤ ਦੇ ਆਖਰੀ ਹਫ਼ਤੇ ਜਾਂ ਸਤੰਬਰ ਦੇ ਪਹਿਲੇ ਹਫ਼ਤੇ ਪੰਜਾਬ ਦਾ ਦੌਰਾ ਕਰ ਸਕਦੇ ਹਨ। ਇਹ ਜਾਣਕਾਰੀ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਦਿੱਤੀ।
doug-ford-warns-u-s-could-lose-ontarios-electricity-and-critical-minerals-amid-escalating-trade-war
Punjabi

ਡੱਗ ਫੋਰਡ ਦੀ ਚਿਤਾਵਨੀ, ਕਿਹਾ,ਹਾਲਾਤ ਵਿਗੜੇ ਤਾਂ ਅਮਰੀਕਾ ਨੂੰ ਬਿਜਲੀ ਤੇ Critical Minerals ਦੀ ਸਪਲਾਈ ਰੋਕ ਸਕਦੇ ਹਾਂ

ਕੈਨੇਡਾ-ਅਮਰੀਕਾ ਵਿਚਕਾਰ ਸ਼ੁਰੂ ਹੋਈ ਲੇਟਸਟ ਟਰੇਡ ਵਾਰ ਵਿਚਾਲੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਰੰਪ ਦੀ ਵਪਾਰਕ ਜੰਗ ਖ਼ਰਾਬ ਦੌਰ ਵਿਚ ਪਹੁੰਚਦੀ ਹੈ ਤਾਂ ਉਨ੍ਹਾਂ ਦੇ ਸੂਬੇ ਵਲੋਂ ਸੰਯੁਕਤ ਰਾਜ ਅਮਰੀਕਾ ਨੂੰ ਦਿੱਤੀ ਜਾਂਦੀ ਬਿਜਲੀ ਅਤੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਰੋਕ ਦਿੱਤੀ ਜਾਵੇਗੀ।
chinese-president-xi-jinping-may-visit-india-with-large-delegation-for-brics-summit
Punjabi

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਡੇ ਵਫ਼ਦ ਨਾਲ ਆ ਸਕਦੇ ਹਨ ਭਾਰਤ

ਚੀਨ ਦੇ ਰਾਸ਼ਟਰਪਤੀ Xi Jinping ਅਗਲੇ ਮਹੀਨੇ ਨਵੀਂ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਵੱਡੇ ਵਫ਼ਦ ਨਾਲ ਸ਼ਾਮਲ ਹੋ ਸਕਦੇ ਹਨ। ਜੇਕਰ ਉਨ੍ਹਾਂ ਦਾ ਦੌਰਾ ਹੁੰਦਾ ਹੈ ਤਾਂ ਇਹ ਲਗਭਗ ਸੱਤ ਸਾਲ ਬਾਅਦ ਉਨ੍ਹਾਂ ਦੀ ਭਾਰਤ ਯਾਤਰਾ ਹੋਵੇਗੀ ਅਤੇ ਇਸ ਨੂੰ ਭਾਰਤ-ਚੀਨ ਸਬੰਧਾਂ ਵਿੱਚ ਸੁਧਾਰ ਦੇ ਇੱਕ ਹੋਰ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਭਾਰਤ 12 ਅਤੇ 13 ਸਤੰਬਰ ਨੂੰ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।
kamloops-single-vehicle-crash-claims-life-of-22-year-old-woman
Punjabi

ਕੈਮਲੂਪਸ ’ਚ ਸਿੰਗਲ ਵ੍ਹੀਕਲ ਹਾਦਸੇ ਦੌਰਾਨ 22 ਸਾਲਾ ਲੜਕੀ ਦੀ ਮੌਤ

ਕੈਮਲੂਪਸ ਵਿਚ ਸ਼ਨੀਵਾਰ ਨੂੰ ਵਾਪਰੇ ਇੱਕ ਸਿੰਗਲ ਵ੍ਹੀਕਲ ਕਰੈਸ਼ ਵਿਚ ਇੱਕ 22 ਸਾਲਾ ਲੜਕੀ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਵੱਲੋਂ ਜਾਰੀ ਬਿਆਨ ਅਨੁਸਾਰ, ਸ਼ਾਮ ਕਰੀਬ 6 ਵਜੇ ਵੈਸਟਸਾਈਡ ਰੋਡ ਦੇ 7000 ਬਲੌਕ ਵਿਚ ਹਾਦਸੇ ਦੀ ਸੂਚਨਾ ਮਿਲੀ, ਔਫੀਸਰ ਨੇ ਦੱਸਿਆ ਕਿ ਜਦੋਂ ਕੈਮਲੂਪਸ ਫਾਇਰ ਐਂਡ ਰੈਸਕਿਊ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤਾਂ ਗੱਡੀ ਸੜਕ ਤੋਂ ਉਤਰ ਕੇ ਇੱਕ ਦਰੱਖਤ ਨਾਲ ਟਕਰਾਈ ਹੋਈ ਸੀ ਅਤੇ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਚੁੱਕੀ ਸੀ। ਫਸਟ ਰਿਸਪਾਂਡਰ ਨੇ ਗੱਡੀ ਚਲਾ ਰਹੀ ਕੈਮਲੂਪਸ ਦੀ ਰਹਿਣ ਵਾਲੀ 22 ਸਾਲਾ ਲੜਕੀ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link