16.34C Vancouver
ADS

Aug 19, 2021 9:38 AM -

ਵੀਜ਼ੇ ਦੀ ਤਾਂਘ ਵਿੱਚ ਨਵੀਂ ਦਿੱਲੀ ਵਿਚਲੇ ਆਸਟ੍ਰੇਲੀਆਈ ਸਫ਼ਾਰਤਖ਼ਾਨੇ ਦੇ ਬਾਹਰ ਇਕੱਠੇ ਹੋਏ ਅਫ਼ਗ਼ਾਨੀ ਨਾਗਰਿਕ

Share On
afghan-nationals-gather-outside-aussie-embassy-in-new-delhi-seeking-visas
Afghan nationals gather outside Aussie embassy in New Delhi seeking visas

ਤਾਲੀਬਾਨ ਵੱਲੋਂ ਅਫ਼ਗ਼ਾਨਿਸਤਾਨ 'ਤੇ ਕੀਤੇ ਕਬਜ਼ੇ ਦੇ ਤਹਿਤ ਅੱਜ ਕੌਮੀ ਰਾਜਧਾਨੀ ਵਿੱਚ ਇਮੀਗ੍ਰੇਸ਼ਨ ਵੀਜ਼ਾ ਲੈਣ ਲਈ, ਵੱਡੀ ਗਿਣਤੀ ਵਿੱਚ ਅਫ਼ਗ਼ਾਨੀ ਨਾਗਰਿਕ, ਆਸਟ੍ਰੇਲੀਅਨ ਸਫ਼ਾਰਤਖ਼ਾਨੇ ਦੇ ਬਾਹਰ ਇਕੱਠੇ ਹੋਏ।

ਦੱਸਣਯੋਗ ਹੈ ਕਿ ਆਸਟ੍ਰੇਲੀਆ ਨੇ ਆਖਿਆ ਹੈ ਕਿ ਇੱਕ ਸਾਲ ਲਈ 3,000 ਲੋਕਾਂ ਲਈ ਮਨੁੱਖਤਾਵਾਦੀ ਵੀਜ਼ਾ ਪ੍ਰੋਗਰਾਮ ਦੀ ਪੇਸ਼ਕਸ਼ ਹੋਵੇਗੀ, ਖ਼ਾਸਕਰ ਉਨ੍ਹਾਂ ਲਈ, ਜੋ ਅਫ਼ਗ਼ਾਨਿਸਤਾਨ ਛੱਡ ਕੇ ਜਾ ਰਹੇ ਹਨ।

ਹਾਲਾਂਕਿ ਮੁਲਕ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇੱਕ ਪ੍ਰੈਸ ਕੌਨਫਰੈਂਸ ਵਿੱਚ ਇਹ ਗੱਲ ਸਾਫ਼ ਕਰਦਿਆਂ ਆਖਿਆ,"ਮੈਂ ਵੇਖਿਆ ਹੈ ਕਿ ਕੁਝ ਲੋਕ 20,000 ਦੀ ਗੱਲ ਕਰ ਰਹੇ ਹਨ ਪਰ ਕੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਉਸ ਲਈ ਕੋਈ ਸਪਸ਼ਟ ਯੋਜਨਾਵਾਂ ਨਹੀਂ ਹਨ। ਆਸਟ੍ਰੇਲੀਆ ਉਨ੍ਹਾਂ ਦੇ ਖੇਤਰ ਵਿੱਚ ਨਹੀਂ ਜਾ ਰਿਹਾ।"

"ਅਸੀਂ ਸੁਣਿਆ ਕਿ ਆਸਟ੍ਰੇਲੀਅਨ ਸਫਾਰਤਖ਼ਾਨਾ 3000 ਅਫ਼ਗ਼ਾਨੀ ਨਾਗਰਿਕਾਂ ਨੂੰ ਵੀਜ਼ਾ ਦੇ ਰਿਹਾ ਹੈ। ਜਦੋਂ ਅਸੀਂ ਇੱਥੇ ਪੁੱਜੇ, ਤਾਂ ਉਨ੍ਹਾਂ ਨੇ ਸਾਨੂੰ ਫਾਰਮ ਦਿੱਤੇ, ਜਿਨ੍ਹਾਂ ਉੱਤੇ ਲਿਖਿਆ ਸੀ ਕਿ ਸਾਨੂੰ ਪਹਿਲਾਂ ਯੂਐੱਨਐਚਸੀਆਰ (ਯੂਨਾਈਟਿਡ ਨੇਸ਼ਨਜ਼ ਹਾਈ ਕਮਿਸ਼ਨਰ ਫਾਰ ਰਿਫ਼ਿਊਜੀਸ) ਨੂੰ ਈ-ਮੇਲ ਭੇਜਣੀ ਪਵੇਗੀ, ਜੋ ਸਾਨੂੰ ਸਫ਼ਾਰਤਖ਼ਾਨੇ ਤੋਂ ਵੀਜ਼ਾ ਲੈਣ ਲਈ ਰੈਫਰ ਕਰੇਗੀ। ਪਰ ਯੂਐਨਐਚਸੀਆਰ ਦੇ ਦਫ਼ਤਰ ਤੋਂ ਕੋਈ ਜਵਾਬ ਨਹੀਂ ਮਿਲ ਰਿਹਾ,"ਸਫ਼ਾਰਤਖ਼ਾਨੇ ਪੁੱਜੇ ਇੱਕ ਅਫ਼ਗ਼ਾਨ ਨਾਗਰਿਕ ਨੇ ਆਖਿਆ।

ਇੱਕ ਅਫ਼ਗ਼ਾਨੀ ਨਾਗਰਿਕ ਰਬੀ ਜਲਾਲਜ਼ਈ, ਜੋ ਇਕ ਬੀਤੇ ਦੋ ਸਾਲਾਂ ਤੋਂ ਭਾਰਤ ਵਿੱਚ ਰਹਿ ਰਿਹਾ ਹੈ ਨੇ ਆਖਿਆ:"ਜਦੋਂ ਤਾਲੀਬਾਨ ਨੇ ਸਾਡੇ ਮੁਲਕ 'ਤੇ ਕਬਜ਼ਾ ਕਰ ਲਿਆ ਹੈ, ਤਾਂ ਅਸੀਂ ਉੱਥੇ ਵਾਪਸ ਨਹੀਂ ਜਾ ਸਕਦੇ। ਲੋਕ ਭਾਰਤ ਵਿੱਚ ਸ਼ਰਨਾਰਥੀ ਬਣ ਕੇ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਸਾਨੂੰ ਇੱਥੇ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਯੂਐਨਐਚਸੀਆਰ ਦਾ ਦਫ਼ਤਰ ਸਾਡੀ ਕਿਸੇ ਵੀ ਤਰੀਕੇ ਮਦਦ ਨਹੀਂ ਕਰ ਰਿਹਾ। ਮੇਰੇ ਪਰਿਵਾਰ ਨੇ ਵੀਜ਼ੇ ਲਈ ਅਰਜ਼ੀ ਦਿੱਤੀ ਸੀ ਅਤੇ ਹੁਣ ਇਸ ਗੱਲ ਨੂੰ ਵੀ ਦੋ ਸਾਲ ਹੋ ਚੁੱਕੇ ਹਨ ਪਰ ਸਾਨੂੰ ਅਜੇ ਤੱਕ ਇੰਟਰਵੀਊ ਲਈ ਵੀ ਸੱਦਾ ਨਹੀਂ ਆਇਆ।"

ਜਲਾਲਜ਼ਈ ਨੇ ਅੱਗੇ ਆਖਿਆ ਕਿ ਆਸਟ੍ਰੇਲੀਆਈ ਵੀਜ਼ਾ ਲੈਣ ਲਈ ਸ਼ਰਤਾਂ ਪੂਰੀਆਂ ਕਰਨੀਆਂ ਨਾ-ਮੁਮਕਿਨ ਸਨ ਕਿਉਂਕਿ ਇਸ ਲਈ ਯੂਐਨਐਚਸੀਆਰ ਵੱਲੋਂ ਸਿਫਾਰਿਸ਼ ਦੀ ਲੋੜ ਹੈ।
"ਉਹ ਤਾਂ ਸਾਨੂੰ ਇੰਟਰਵੀਊ ਲਈ ਵੀ ਨਹੀਂ ਬੁਲਾ ਰਹੇ, ਤਾਂ ਉਹ ਸਾਡੀ ਸਿਫਾਰਿਸ਼ ਕਿਵੇਂ ਕਰਨਗੇ? ਅਸੀਂ ਇੱਥੇ ਮਦਦ ਲੈਣ ਲਈ ਆਏ ਹਾਂ ਪਰ ਉਹਨਾਂ ਨੇ ਸਾਨੂੰ ਇੱਥੇ ਬਾਹਰ ਖੜੇ ਨਾ ਹੋਣ ਲਈ ਆਖਿਆ ਅਤੇ ਪੁਲਿਸ ਵੀ ਸੱਦੀ,"ਉਸਨੇ ਆਖਿਆ।

ਇੱਕ ਹੋਰ ਅਫ਼ਗ਼ਾਨ ਨਾਗਰਿਕ, ਸਈਅਦ ਅਬਦੁੱਲਾ, ਜੋ ਭਾਰਤ ਵਿੱਚ ਬੀਤੇ ਅੱਠ ਸਾਲਾਂ ਤੋਂ ਰਹਿ ਰਿਹਾ ਹੈ, ਨੇ ਆਖਿਆ ਕਿ ਉਸਨੂੰ ਇਨ੍ਹਾਂ ਅੱਠ ਸਾਲਾਂ ਵਿੱਚ ਅਜੇ ਤੱਕ ਯੂਐਨਐਚਸੀਆਰ ਤੋਂ ਕੋਈ ਮਦਦ ਨਹੀਂ ਮਿਲੀ।

"ਸਾਨੂੰ ਸੁਰੱਖਿਆ ਨਾਲ ਜੁੜੇ ਮਸਲੇ ਦਰਪੇਸ਼ ਆ ਰਹੇ ਹਨ। ਕਿਉਂਕਿ ਮੈਂ ਯੂਰਪੀ ਯੂਨੀਅਨ (ਈਯੂ) ਅਤੇ ਯੂਨਾਈਟਿਡ ਸਟੇਟਸ (ਯੂਐੱਸ) ਵੱਲੋਂ ਫੰਡਡ ਇੱਕ ਐਨਜੀਓ ਨਾਲ ਕੰਮ ਕੀਤਾ ਹੈ, ਮੈਨੂੰ ਤਾਲੀਬਾਨ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਇਸ ਲਈ ਮੈਂ ਇੱਥੇ ਪੁੱਜਾ, ਕਿਉਂਕਿ ਸ਼ਰਾਰਥੀਆਂ ਨੂੰ ਵੀਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਸਾਨੂੰ ਕੋਈ ਸਾਫ਼ ਜਵਾਬ ਨਹੀਂ ਮਿਲ ਰਿਹਾ,"ਅਬਦੁੱਲਾ ਨੇ ਆਖਿਆ।

ਇਸੇ ਦਰਮਿਆਨ ਇੱਕ ਹੋਰ ਸ਼ਰਨਾਰਥੀ ਨੇ ਭਾਰਤੀ ਪ੍ਰਾਹੁਣਚਾਰੀ ਦੀ ਸ਼ਲਾਘਾ ਕੀਤੀ ਪਰ ਯੂਐਨਐਚਸੀਆਰ ਨੂੰ ਮਦਦ ਦੀ ਅਪੀਲ ਵੀ ਕੀਤੀ।

"ਭਾਰਤ ਨੇ ਸਾਡਾ ਹਮੇਸ਼ਾ ਖੁੱਲੀਆਂ ਬਾਂਹਵਾਂ ਨਾਲ ਸਵਾਗਤ ਕੀਤਾ ਹੈ। ਮੇਰੇ ਇੱਥੇ ਮਿੱਤਰ ਹਨ, ਜੋ ਮੇਰੀ ਮਦਦ ਲਈ ਤਿਆਰ ਹਨ। ਪਰ ਮੈਂ ਯੂਐਨਐਚਸੀਆਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਨ੍ਹਾਂ ਹਾਲਾਤ ਵਿੱਚ ਸਾਡੀ ਮਦਦ ਕਰੇ,"ਉਸਨੇ ਆਖਿਆ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਜਦੋਂ ਅਫ਼ਗ਼ਾਨੀ ਸਦਰ ਅਸ਼ਰਫ਼ ਗ਼ਨੀ ਮੁਲਕ ਛੱਡ ਕੇ ਭੱਜੇ ਹਨ ਅਤੇ ਤਾਲੀਬਾਨ ਨੇ ਕਬਜ਼ਾ ਕਰ ਲਿਆ ਹੈ, ਭਾਰਤ ਸਣੇ ਦੁਨੀਆ ਦੇ ਕਈ ਮੁਲਕਾਂ ਵਿੱਚ ਫਸੇ ਅਫ਼ਗ਼ਾਨੀ ਨਾਗਰਿਕਾਂ ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੈ।

ਇਸੇ ਦਰਮਿਆਨ ਭਾਰਤ ਵੱਲੋਂ ਵੀ ਭਾਰਤ ਵਿੱਚ ਦਾਖਲ ਹੋਣ ਲਈ, ਵੀਜ਼ਾ ਦੇਣ ਦੀ ਕਾਰਵਾਈ ਤੇਜ਼ੀ ਨਾਲ ਕੀਤੇ ਜਾਣ ਦੇ ਇਰਾਦੇ ਨਾਲ ਆਪਣੇ ਵੀਜ਼ਾ ਪ੍ਰਬੰਧਾਂ ਦੀ ਸਮੀਖਿਆ ਕਰਕੇ, ਬਿਜਲਈ ਵੀਜ਼ਾ ਦੀ ਇੱਕ ਕਿਸਮ ਦੀ ਸ਼ੁਰੂਆਤ ਕੀਤੀ ਹੈ, ਜਿਸਨੂੰ 'ਈ-ਐਮਰਜੈਂਸੀ ਐਕਸ-ਮਿਸਲੇਨੀਅਸ ਵੀਜ਼ਾ ਆਖਿਆ ਗਿਆ ਹੈ।

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link