14.23C Vancouver
ADS

May 12, 2025 6:34 PM - The Canadian Press

ਐਲਬਰਟਾ ਦੇ ਵੱਖ ਹੋਣ ਦਾ ਵਿਚਾਰ ਗੈਰ ਜ਼ਿੰਮੇਵਾਰੀ ਵਾਲਾ ਰਵੱਈਆ: ਅਸੈਬਲੀ ਆਫ ਫਰਸਟ ਨੇਸ਼ਨ

Share On
afn-chief-says-talks-of-alberta-separation-irresponsible-points-to-treaties
She says First Nations have never ceded their inherent rights to the land and resources, and separatism would disregard treaties and undermine the foundation of Canada.(Photo: The Canadian Press)

ਐਲਬਰਟਾ ਦੀ ਅਸੈਬਲੀ ਆਫ ਫਰਸਟ ਨੇਸ਼ਨ ਦੀ ਚੀਫ ਨੇ ਸੂਬੇ ਦੇ ਵੱਖ ਹੋਣ ਦੇ ਮੁੱਦੇ ਨੂੰ ਗੈਰ-ਜ਼ਿੰਮੇਵਾਰ ਰਵੱਈਆ ਠਹਿਰਾਇਆ ਹੈ।ਉਨ੍ਹਾਂ ਕਿਹਾ ਕਿ ਸੂਬੇ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਰਿਫਰੈਂਡਮ ਨੂੰ ਸੌਖਾ ਕਰਨ ਵਾਲਾ ਬਿੱਲ ਪੇਸ਼ ਕਰਕੇ ਗਲਤ ਕਦਮ ਚੁੱਕਿਆ ਹੈ।

ਨੈਸ਼ਨਲ ਚੀਫ਼ ਸਿੰਡੀ ਵੁੱਡਹਾਊਸ ਨੇਪਿਨਾਕ ਨੇ ਕਿਹਾ ਕਿ ਉਹ ਸੂਬੇ ਨੂੰ ਦੇਸ਼ ਤੋਂ ਵੱਖ ਕਰਨ ਵਾਲਾ ਕਦਮ ਸੰਧੀਆਂ ਨੂੰ ਤੋੜਨ ਵੱਲ ਇਸ਼ਾਰਾ ਕਰਦਾ ਹੈ। ਇਹ ਅਸੰਵਿਧਾਨਕ ਹੋਵੇਗਾ। ਉਨ੍ਹਾਂ ਕਿਹਾ ਕਿ ਫਸਟ ਨੇਸ਼ਨਜ਼ ਕਦੇ ਵੀ ਆਪਣੇ ਜੱਦੀ ਘਰਾਂ ਨੂੰ ਛੱਡ ਕੇ ਕਿਤੇ ਨਹੀਂ ਜਾਣਗੇ।

ਉਨ੍ਹਾਂ ਰਿਫਰੈਂਡਮ ਦੀ ਗੱਲ ਕਰਨ ਵਾਲਿਆਂ ਨੂੰ ਕੁਦਰਤੀ ਸਰੋਤ ਟ੍ਰਾਂਸਫਰ ਸਮਝੌਤੇ ਬਾਰੇ ਵੀ ਗੱਲ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਫਸਟ ਨੇਸ਼ਨਜ਼ ਕਦੇ ਵੀ ਸੂਬਿਆਂ ਨਾਲ ਇਸ ਤਰ੍ਹਾਂ ਦੇ ਸਮਝੌਤਿਆਂ ਲਈ ਤਿਆਰ ਨਹੀਂ ਸਨ।

Latest news

36-year-old-man-dies-in-edmonton-police-shooting-asirt-to-investigate
Punjabi

ਐਡਮਿੰਟਨ ’ਚ ਪੁਲਿਸ ਦੀ ਗੋਲੀਬਾਰੀ ਵਿੱਚ 36 ਸਾਲਾ ਵਿਅਕਤੀ ਦੀ ਮੌਤ, ASIRT ਕਰੇਗੀ ਜਾਂਚ

ਐਡਮਿੰਟਨ ਦੇ ਸਾਊਥ ਵੈਸਟ ਇਲਾਕੇ ਵਿੱਚ ਐਤਵਾਰ ਸਵੇਰੇ ਪੁਲਿਸ ਦੀ ਗੋਲੀਬਾਰੀ ਵਿੱਚ ਇੱਕ 36 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਇੱਕ ਘਰ ਵਿੱਚ ਔਰਤ ਅਤੇ ਇੱਕ ਬੱਚੇ ਨੂੰ ਗੋਲੀ ਲੱਗਣ ਦੀ ਰਿਪੋਰਟ ਤੋਂ ਬਾਅਦ ਵਾਪਰੀ। ਐਡਮਿੰਟਨ ਪੁਲਿਸ ਸਰਵਿਸਸ ਮੁਤਾਬਕ ਅਧਿਕਾਰੀਆਂ ਨੂੰ Donsdale ਡ੍ਰਾਈਵ ਅਤੇ 45 ਐਵੇਨਿਊ ਨੇੜੇ ਇੱਕ ਘਰ ਵਿੱਚ ਬੰਦੂਕਧਾਰੀ ਵਿਅਕਤੀ ਦੇ ਦਾਖਲ ਹੋਣ ਅਤੇ ਇੱਕ ਔਰਤ ਤੇ ਬੱਚੇ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਕੁਝ ਜ਼ਖਮੀ ਲੋਕ ਘਰ ਦੇ ਬਾਹਰ ਮਿਲੇ।
calgary-shaw-byelection-voters-head-to-polls-today
Punjabi

ਕੈਲਗਰੀ-ਸ਼ਾਅ ਉਪ ਚੋਣਾਂ ਲਈ ਅੱਜ ਪੈ ਰਹੀਆਂ ਵੋਟਾਂ

ਕੈਲਗਰੀ-ਸ਼ਾਅ ਉਪ-ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਇਸ ਚੋਣ ਮੈਦਾਨ ਵਿੱਚ ਪੰਜ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿੱਚ ਯੂ.ਸੀ.ਪੀ. ਵੱਲੋਂ Mike Derry, NDP ਵੱਲੋਂ Kyle Campbell, ਪ੍ਰੋਗਰੈਸਿਵ ਟੋਰੀ ਪਾਰਟੀ ਵੱਲੋਂ Kyle Joseph, ਲਿਬਰਲ ਪਾਰਟੀ ਵੱਲੋਂ John Roggeveed ਅਤੇ independent ਉਮੀਦਵਾਰ ਵਜੋਂ Rolly Ashdown ਸ਼ਾਮਲ ਹਨ।
trump-signals-canada-u-s-trade-deal-could-be-reached-soon
Punjabi

ਟਰੰਪ ਦਾ ਸੰਕੇਤ, ਕੈਨੇਡਾ ਨਾਲ ਵਪਾਰਕ ਸਮਝੌਤਾ ਹੋ ਸਕਦਾ ਹੈ ਜਲਦ

ਕੈਨੇਡਾ ਨਾਲ ਟ੍ਰੇ਼ਡ ਵਾਰ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਇੱਕ ਵਪਾਰਕ ਸਮਝੌਤਾ ਬਹੁਤ ਜਲਦ ਹੋ ਸਕਦਾ ਹੈ। ਉਨ੍ਹਾਂ ਇਹ ਟਿੱਪਣੀ ਵੀਕੈਂਡ ਦੌਰਾਨ ਆਈਰਲੈਂਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ। ਟਰੰਪ ਨੇ ਕਿਹਾ ਕਿ ਸਾਡੇ ਮੈਕਸੀਕੋ ਨਾਲ ਸਬੰਧ ਬਹੁਤ ਵਧੀਆ ਹੋਣ ਜਾ ਰਹੇ ਹਨ, ਕੈਨੇਡਾ ਨਾਲ ਵੀ ਸਬੰਧ ਚੰਗੇ ਹਨ ਪਰ ਪਿਛਲੇ 50 ਸਾਲਾਂ ਤੋਂ ਔਟਵਾ ਨੇ ਸਾਡੇ ਨਾਲ ਵਿਤਕਰਾ ਕੀਤਾ ਹੈ।
fishing-vessel-sinks-near-tsawwassen-ferry-terminal-two-people-rescued
Punjabi

ਸਾਵਸਨ ਫੈਰੀ ਟਰਮੀਨਲ ਨੇੜੇ ਮੱਛੀ ਫੜਨ ਵਾਲੀ ਕਿਸ਼ਤੀ ਡੁੱਬੀ, ਦੋ ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ

ਬੀ.ਸੀ. ਦੇ ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਂਡ ਵਿਚਕਾਰ ਸਾਵਸਨ ਫੈਰੀ ਟਰਮੀਨਲ ਨੇੜੇ ਐਤਵਾਰ ਨੂੰ ਇੱਕ fishing vessel ਦੇ ਡੁੱਬਣ ਦੀ ਘਟਨਾ ਵਾਪਰੀ, ਅਧਿਕਾਰੀਆਂ ਮੁਤਾਬਕ, ਦੁਪਹਿਰ ਬਾਅਦ ਕਰੀਬ ਸਵਾ ਤਿੰਨ ਵਜੇ ਉਨ੍ਹਾਂ ਨੂੰ ਇੱਕ ਕਿਸ਼ਤੀ ਡੁੱਬਣ ਕਾਰਨ ਦੋ ਲੋਕਾਂ ਦੇ ਪਾਣੀ ਵਿਚ ਫਸੇ ਹੋਣ ਦੀ ਰਿਪੋਰਟ ਮਿਲੀ, ਬੀ.ਸੀ. ਫੈਰੀਜ਼ ਦੀ spokesperson Sheila Reynolds ਨੇ ਦੱਸਿਆ ਕਿ ਇਸ ਮੌਕੇ ਸਪਿਰਿਟ ਆਫ਼ ਬ੍ਰਿਟਿਸ਼ ਕੋਲੰਬੀਆ ਅਤੇ Coastal Renaissance ਨੇ ਤੁਰੰਤ ਰੈਸਕਿਊ ਬੋਟ ਨੂੰ ਰਵਾਨਾ ਕੀਤਾ ਅਤੇ ਦੋਵੇਂ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
canada-inflation-holds-steady-at-3-in-august-rate-hike-concerns-grow
Punjabi

ਕੈਨੇਡਾ ਦੀ ਮਹਿੰਗਾਈ ਅਗਸਤ ’ਚ 3% ’ਤੇ ਸਥਿਰ, ਵਿਆਜ ਦਰਾਂ ਵਧਣ ਦਾ ਖ਼ਤਰਾ

ਕੈਨੇਡਾ ਦੀ ਮਹਿੰਗਾਈ ਦਰ ਅਗਸਤ ਵਿਚ 3 ਫੀਸਦੀ 'ਤੇ ਸਥਿਰ ਦਰਜ ਹੋਈ ਹੈ। ਹਾਲਾਂਕਿ, ਸਤੰਬਰ ਦੇ consumer price index ਵਿਚ ਅਗਲੇ ਮਹੀਨੇ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਸ ਮਹੀਨੇ ਬਰੈਂਟ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਟਰੰਪ ਵੱਲੋਂ ਲਾਗੂ ਕੀਤੇ ਗਏ 50 ਫੀਸਦੀ ਨਵੇਂ ਟੈਰਿਫਸ ਅਤੇ ਕੈਨੇਡਾ ਦੇ ਬਰਾਬਰ ਜਵਾਬੀ ਕਦਮਾਂ ਦਾ ਵੀ ਪੂਰਾ ਅਸਰ ਆਉਣ ਵਾਲੇ ਮਹਿੰਗਾਈ ਦੇ ਅੰਕਿੜਿਆਂ ਵਿਚ ਦੇਖਣ ਨੂੰ ਮਿਲੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link