24.11C Vancouver
ADS

Jun 13, 2020 12:32 AM -

ਕੈਨੇਡਾ 'ਚ ਹਵਾਈ ਜਹਾਜ਼ ਦੀ ਯਾਤਰਾ ਤੋਂ ਪਹਿਲਾਂ ਬੁਖਾਰ ਦੀ ਹੋਵੇਗੀ ਜਾਂਚ

Share On
air-travellers-will-soon-need-to-have-their-temperatures-checked-before-boarding-planes-in-canada
Prime Minister Justin Trudeau rises during a meeting of the Special Committee on the COVID-19 Pandemic in the House of Commons on Parliament Hill in Ottawa, on Tuesday, June 9, 2020. THE CANADIAN PRESS/Justin Tang

ਕੈਨੇਡਾ ਦੀ ਯਾਤਰਾ ਕਰਨ ਵਾਲੇ ਲੋਕਾਂ ਜਾਂ ਕੈਨੇਡਾ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਦੇ ਬੁਖਾਰ ਦੀ ਜਾਂਚ ਕੀਤੀ ਜਾਵੇਗੀ।

ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਹਵਾਈ ਸਫਰ ਦੀ ਇਜਾਜ਼ਤ ਮਿਲ ਸਕੇਗੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਨਿਆ ਹੈ ਕਿ, ਅਜਿਹਾ ਕੋਈ ਸਾਇੰਟਿਫਿਕ ਪ੍ਰਮਾਣ ਨਹੀਂ ਹੈ ਕਿ ਬੁਖਾਰ ਦੀ ਜਾਂਚ ਨਾਲ ਕੋਵਿਡ-19 ਬਾਰੇ ਪਤਾ ਕੀਤਾ ਜਾ ਸਕਦਾ ਹੈ।

ਪਰ ਉਨ੍ਹਾਂ ਕਿਹਾ ਕਿ ਅਜਿਹਾ ਇਸਲਈ ਕੀਤਾ ਜਾ ਰਿਹਾ ਹੈ, ਤਾਂ ਜੋ ਬੀਮਾਰ ਮਹਿਸੂਸ ਕਰ ਰਹੇ ਲੋਕਾਂ ਨੂੰ ਘਰ ਰਹਿਣ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਟਰਾਂਸਪੋਰਟ ਮੰਤਰੀ ਮਾਰਕ ਗਾਰਨੇਊ ਦਾ ਕਹਿਣਾ ਹੈ ਕਿ ਇਸ ਸਿਸਟਮ ਨੂੰ ਪੂਰੀ ਤਰ੍ਹਾਂ ਹੋਂਦ 'ਚ ਲਿਆਉਣ 'ਚ ਕੁਝ ਸਮਾਂ ਲੱਗ ਸਕਦਾ ਹੈ।

Latest news

apartment-fire-in-northeast-edmonton-causes-1-1m-in-damage-injures-resident-and-firefighter
Punjabi

ਐਡਮਿੰਟਨ: ਅਪਾਰਟਮੈਂਟ ਕੰਪਲੈਕਸ ਵਿਚ ਅੱਗ ਕਾਰਨ ਕਰੀਬ 1.1 ਮਿਲੀਅਨ ਡਾਲਰ ਦੀ ਪ੍ਰੋਪਰਟੀ ਸੜ ਕੇ ਸੁਆਹ

ਐਡਮਿੰਟਨ ਦੇ ਨੌਰਥਈਸਟ ਇਲਾਕੇ ਦੇ ਅਪਾਰਟਮੈਂਟ ਕੰਪਲੈਕਸ ਵਿਚ ਲੱਗੀ ਅੱਗ ਕਾਰਨ ਕਰੀਬ 1.1 ਮਿਲੀਅਨ ਡਾਲਰ ਦੀ ਪ੍ਰੋਪਰਟੀ ਸੜ ਕੇ ਸੁਆਹ ਹੋ ਗਈ। ਇਲਾਕੇ ਵਿਚ ਸਥਿਤ ਵਿੰਡਹੈਮ ਕਰਾਸਿੰਗ ਅਪਾਰਟਮੈਂਟਸ ਵਿਚ 20 ਅਪ੍ਰੈਲ ਨੂੰ ਅੱਗ ਲੱਗੀ ਸੀ।
ndp-leader-avi-lewis-will-not-run-in-quebec-byelection-after-boulerice-departure
Punjabi

ਬੋਲੇਰਿਸ ਦੇ ਜਾਣ ਤੋਂ ਬਾਅਦ ਐਨ.ਡੀ.ਪੀ ਨੇਤਾ ਐਵੀ ਲੇਵਿਸ ਕਿਊਬੈਕ ਜ਼ਿਮਨੀ-ਚੋਣ ਵਿੱਚ ਨਹੀਂ ਲੜਨਗੇ

ਕੈਨੇਡਾ ਦੀ ਫੈਡਰਲ ਐਨ.ਡੀ.ਪੀ. ਦੀਆਂ ਪਾਰਲੀਮੈਂਟ ਵਿਚ ਸੀਟਾਂ ਹੋਰ ਘੱਟ ਗਈਆਂ ਹਨ। ਪਾਰਟੀ ਦੇ ਲੰਮੇ ਸਮੇਂ ਤੋਂ ਐਮ.ਪੀ. ਅਲੈਗਜ਼ੈਂਡਰ ਬੋਲੇਰਿਸ ਨੇ ਫੈਡਰਲ ਰਾਜਨੀਤੀ ਛੱਡ ਕੇ ਕਿਊਬੈਕ ਦੀ ਸੂਬਾਈ ਰਾਜਨੀਤੀ ਵਿਚ ਜਾਣ ਦਾ ਐਲਾਨ ਕੀਤਾ ਹੈ। ਉਹ ਅਕਤੂਬਰ ਵਿਚ ਹੋਣ ਵਾਲੀਆਂ ਸੂਬਾਈ ਚੋਣਾਂ ਵਿਚ Québec solidaire ਪਾਰਟੀ ਵੱਲੋਂ ਚੋਣ ਲੜਨਗੇ। ਉਹ ਕਿਊਬੈਕ ਤੋਂ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਸਨ ਅਤੇ ਉਨ੍ਹਾਂ ਦੇ ਜਾਣ ਨਾਲ NDP ਕੋਲ ਸੰਸਦ ਵਿਚ ਹੁਣ ਸਿਰਫ਼ ਪੰਜ ਸੀਟਾਂ ਰਹਿ ਗਈਆਂ ਹਨ, ਜੋ ਕਿ ਪਾਰਟੀ ਲਈ ਇੱਕ ਵੱਡਾ ਝਟਕਾ ਹੈ।
edmonton-police-seek-public-help-to-locate-missing-19-year-old
Punjabi

ਐਡਮਿੰਟਨ ਪੁਲਿਸ ਨੇ ਲਾਪਤਾ 19 ਸਾਲਾ ਨੌਜਵਾਨ ਦੀ ਭਾਲ ਵਿਚ ਮੰਗੀ ਮਦਦ

ਐਡਮਿੰਟਨ ਪੁਲਿਸ ਨੇ ਇਕ ਲਾਪਤਾ 19 ਸਾਲਾ ਨੌਜਵਾਨ ਦੀ ਭਾਲ ਵਿਚ ਮਦਦ ਮੰਗੀ ਹੈ, ਜਿਸ ਦੀ ਪਛਾਣ ਪ੍ਰਯਾਗ ਦਲਭਟਵਾਲਾ ਵਜੋਂ ਦੱਸੀ ਗਈ ਹੈ। ਪੁਲਿਸ ਅਤੇ ਪਰਿਵਾਰ ਵੱਲੋਂ ਉਸ ਦੀ ਸਲਾਮਤੀ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ।ਪ੍ਰਯਾਗ ਨੂੰ ਆਖਰੀ ਵਾਰ 23 ਅਪ੍ਰੈਲ ਨੂੰ ਸ਼ਾਮ ਕਰੀਬ 4 ਵਜੇ 99 St. ਅਤੇ 90 ਐਵੇਨਿਊ ਦੇ ਇਲਾਕੇ ਦੀ ਰਿਹਾਇਸ਼ 'ਤੇ ਦੇਖਿਆ ਗਿਆ ਸੀ।
more-than-10-kg-of-suspected-drugs-seized-in-kelowna-trafficking-investigation-two-men-arrested
Punjabi

ਕੈਲੋਨਾ ਵਿਚ ਪੁਲਿਸ ਨੇ 10 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਕੈਲੋਨਾ ਵਿਚ ਪੁਲਿਸ ਨੇ 10 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰ.ਸੀ.ਐਮ.ਪੀ. ਨੇ ਕਿਹਾ ਕਿ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਖਿਲਾਫ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ 15 ਅਪ੍ਰੈਲ ਨੂੰ ਤਿੰਨ ਸਥਾਨਕ ਘਰਾਂ ਦੀ ਤਲਾਸ਼ੀ ਲਈ ਗਈ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ 7 ਕਿਲੋ ਸ਼ੱਕੀ ਕੋਕੀਨ, 2 ਕਿਲੋ ਤੋਂ ਵੱਧ ਫੈਂਟਾਨਿਲ ਅਤੇ 1 ਕਿਲੋ ਸਾਈਲੋਸਾਈਬਿਨ ਮਸ਼ਰੂਮ ਦੀ ਬਰਾਮਦਗੀ ਕੀਤੀ।
three-liberal-mps-take-seats-in-house-after-byelections-boosting-government-majority
Punjabi

ਜ਼ਿਮਨੀ ਚੋਣਾਂ ਤੋਂ ਬਾਅਦ ਤਿੰਨ ਲਿਬਰਲ ਸੰਸਦ ਮੈਂਬਰਾਂ ਨੇ ਹਾਊਸ ਔਫ ਕਾਮਨਜ਼ ਵਿੱਚ ਸੰਭਾਲੀਆਂ ਸੀਟਾਂ

ਕੈਨੇਡਾ ਵਿਚ ਹਾਲ ਹੀ ਵਿਚ ਜ਼ਿਮਨੀ ਚੋਣਾਂ ਜਿੱਤਣ ਵਾਲੀਆਂ ਤਿੰਨ ਲਿਬਰਲ ਉਮੀਦਵਾਰ ਨੇ ਅੱਜ ਤੋਂ ਹਾਊਸ ਔਫ ਕਾਮਨਜ਼ ਵਿਚ ਆਪਣੀਆਂ ਸੀਟਾਂ ਸੰਭਾਲ ਲਈਆਂ ਹਨ। ਡੌਲੀ ਬੇਗਮ, ਡੈਨੀਅਲ ਮਾਰਟਿਨ ਅਤੇ ਟੈਟੀਆਨਾ ਔਗਸਟੇ ਨੇ ਬੀਤੇ ਸ਼ਨੀਵਾਰ ਨੂੰ ਐਮ.ਪੀ. ਵਜੋਂ ਸਹੁੰ ਚੁੱਕੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link