Oct 29, 2024 8:32 PM - The Canadian Press

ਐਲਬਰਟਾ ਸਰਕਾਰ ਕਾਰਬਨ ਟੈਕਸ ਦੇ ਮੁੱਦੇ 'ਤੇ ਫੈਡਰਲ ਸਰਕਾਰ ਨੂੰ ਅਦਾਲਤ ਲੈ ਜਾਣ ਦੀ ਤਿਆਰੀ ਵਿਚ ਹੈ। ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਸੂਬਾ ਚਾਹੁੰਦਾ ਹੈ ਕਿ ਅਦਾਲਤ ਇਸ ਨੂੰ ਗੈਰ ਸੰਵਿਧਾਨਕ ਅਤੇ ਗੈਰ ਕਾਨੂੰਨੀ ਠਹਿਰਾਵੇ। ਉਨ੍ਹਾਂ ਕਿਹਾ ਕਿ ਉਹ ਐਲਬਰਟਨਜ਼ ਨੂੰ ਸਰਦੀਆਂ ਵਿਚ ਘੱਟ ਬਿਜਲੀ ਖਰਚ ਦੇ ਘਰਾਂ ਨੂੰ ਗਰਮ ਰੱਖਣ ਲਈ ਯੋਜਨਾਵਾਂ ਲਿਆ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਫੈਡਰਲ ਸਰਕਾਰ ਇਹ ਨਹੀਂ ਸਮਝ ਰਹੀ ਕਿ ਕਾਰਬਨ ਟੈਕਸ ਦਾ ਬੋਝ ਕੈਨੇਡੀਅਨਜ਼ ਨੂੰ ਹੋਰ ਦਬਾਵੇਗਾ। ਸਮਿਥ ਸਰਕਾਰ 2019 ਤੋਂ ਓਟਵਾ ਨਾਲ ਇਸ ਮੁੱਦੇ 'ਤੇ ਲੜ ਰਹੀ ਹੈ।
ਸਮਿਥ ਦਾ ਕਹਿਣਾ ਹੈ ਕਿ ਐਟਲਾਂਟਿਕ ਕੈਨੇਡਾ ਅਤੇ ਕਿਊਬੈਕ ਵਿਚ ਰਹਿਣ ਵਾਲੇ ਲੋਕਾਂ ਨੂੰ ਗਰਮ ਤੇਲ ਦੇ ਲਾਭ ਮਿਲ ਰਹੇ ਹਨ ਪਰ ਐਲਬਰਟਾ ਸਣੇ ਕੁਝ ਹੋਰ ਇਲਾਕੇ ਇਸ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਐਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਦੇ ਇਕ ਫੀਸਦੀ ਲੋਕਾਂ ਨੂੰ ਵੀ ਇਸ ਦਾ ਲਾਭ ਨਹੀਂ ਮਿਲ ਰਿਹਾ।




