Nov 17, 2025 7:17 PM - Connect Newsroom - Jasmine Singh

ਐਲਬਰਟਾ ਵਿੱਚ ਕਲਾ, ਸੱਭਿਆਚਾਰ ਅਤੇ ਸਟੇਟਸ ਆਫ਼ ਵੂਮੈਨ ਦੀ ਮੰਤਰੀ ਤੇ ਕੈਲਗਰੀ ਦੀ ਐਮ.ਐਲ.ਏ.ਤਾਨਿਆ ਫ਼ਿਰ ਨੇ ਲੀਕ ਹੋਈ ਵੌਇਸਮੇਲ ਦੌਰਾਨ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਲਈ ਮੁਆਫੀ ਮੰਗੀ ਹੈ। ਕੈਲਗਰੀ-ਪੀਗਨ ਤੋਂ ਐਮ.ਐਲ.ਏ. ਪਿਛਲੇ ਮਹੀਨੇ ਆਪਣੇ constituency ਦਫਤਰ ਵਿਚ ਵੋਟਰਜ਼ ਦੀਆਂ ਫੋਨ ਕਾਲ ਸੁਣ ਰਹੇ ਸਨ।
ਉਨ੍ਹਾਂ ਆਪਣੇ ਇਕ ਸਾਥੀ ਨਾਲ ਗੱਲ ਕਰਦਿਆਂ ਗਲਤ ਸ਼ਬਦ ਬੋਲਦਿਆਂ ਪੁੱਛਿਆ ਕਿ ਅਗਲਾ ਕੌਲਰ ਕੌਣ ਹੈ ਪਰ ਇਸ ਦੌਰਾਨ ਰਿਕੌਰਡਿੰਗ ਜਾਰੀ ਸੀ। ਡੱਗ ਫਰਬੀ ਨੇ ਇਹ ਰਿਕਾਰ਼ਡਿੰਗ ਪੋਸਟ ਕੀਤੀ ਅਤੇ ਇਸ ਦੇ ਬਾਅਦ ਫਿਰ ਨੇ ਡੱਗ ਫਰਬੀ ਨੂੰ ਫੋਨ ਕਰਕੇ ਉਸ ਕੋਲੋਂ ਮੁਆਫੀ ਮੰਗੀ। ਮੰਤਰੀ ਨੇ ਦੱਸਿਆ ਕਿ ਟੀਚਰਜ਼ ਦੀ ਹੜਤਾਲ ਕਾਰਨ ਉਸ ਨੂੰ ਬਹੁਤ ਸਾਰੇ ਗਲਤ ਮੈਸਜ ਮਿਲ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਸ਼ਬਦਾਵਲੀ ਆਪਣੇ ਸਟਾਫ ਮੈਂਬਰ ਨਾਲ ਮਜ਼ਾਕ ਕਰਦਿਆਂ ਵਰਤੀ ਸੀ ਪਰ ਫਿਰ ਵੀ ਉਹ ਇਸ ਲਈ ਮੁਆਫੀ ਮੰਗਦੀ ਹੈ। ਕੈਲਗਰੀ ਦੇ ਮਾਊਂਟ ਰਾਇਲ ਯੂਨੀਵਰਸਿਟੀ ਵਿਚ ਪੋਲੀਟੀਕਲ ਸਾਈਟਿਸਟ ਨੇ ਦੱਸਿਆ ਕਿ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਹਾਲ ਹੀ ਵਿਚ ਵੋਟਰਜ਼ ਦੇ ਗੁੱਸੇ ਦਾ ਸਾਹਮਣਾ ਕਰ ਰਹੀ ਹੈ।




