17.29C Vancouver
ADS

May 13, 2026 10:25 PM - Pervez Sandhu - Connect Newsroom

ਬੀ.ਸੀ. ਪਲੇਸ ਸਟੇਡੀਅਮ 'ਚ ਕੈਨੇਡਾ ਸੁਪਰ 60 ਦਾ ਦੂਜਾ ਸੀਜ਼ਨ

Share On
canada-super-60-season-2-returns-to-bc-place-stadium
Yuvraj Singh with Canada Super 60 trophy at BC Place Stadium (Photo - Canada Super 60)

ਵੈਨਕੂਵਰ ਦੇ ਆਈਕੌਨਿਕ ਬੀ.ਸੀ. ਪਲੇਸ ਸਟੇਡੀਅਮ ਵਿਖੇ ਇੱਕ ਵਾਰ ਫਿਰ ਤੋਂ ਯੁਵਰਾਜ ਸਿੰਘ ਵੱਲੋਂ ਕਰਵਾਇਆ ਜਾਂਦਾ ਕੈਨੇਡਾ ਸੁਪਰ 60 ਟੂਰਨਾਮੈਂਟ ਵਾਪਿਸ ਪਰਤ ਰਿਹਾ ਹੈ।

ਲੀਗ ਦੇ ਦੂਜੇ ਸੀਜ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਇਹ ਲੀਗ 29 ਸਿਤੰਬਰ ਤੋਂ 4 ਅਕਤੂਬਰ ਤੱਕ ਖੇਡੀ ਜਾਵੇਗੀ।

ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਲੀਗ ਇੱਕ ਵਾਰ ਫਿਰ ਤੋਂ ਕ੍ਰਿਕਟ ਦੀ ਖੇਡ ਦੇ ਨਾਲ ਐਂਟਰਟੇਨਮੈਂਟ, ਕਲਚਰਲ ਐਕਟੀਵਿਟੀਸ ਅਤੇ ਕਾਂਸਰਟਸ ਦਾ ਸੁਮੇਲ ਲੈ ਕੇ ਆਵੇਗੀ।

Canada Super 60
Yuvraj Singh with BC Premier David Eby at BC Place stadium during the first season of Canada Super 60

ਲੀਗ ਦੇ ਪ੍ਰਬੰਧਕ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਯੁਵਰਾਜ ਸਿੰਘ ਦਾ ਕਹਿਣਾ ਹੈ ਕਿ ਪਹਿਲਾ ਸੀਜ਼ਨ ਕਾਮਯਾਬੀ ਭਰਿਆ ਸੀ ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਹੁਣ ਦੂਜਾ ਸੀਜ਼ਨ ਕਰਵਾਉਣ ਜਾ ਰਹੇ ਹਾਂ।

ਉਨ੍ਹਾਂ ਆਖਿਆ ਕਿ ਇਸ ਵਾਰ ਸਾਡੀ ਕੋਸ਼ਿਸ਼ ਇਸ ਟੂਰਨਾਮੈਂਟ ਨੂੰ ਗਲੋਬਲ ਕ੍ਰਿਕਟ ਕੈਲੈਂਡਰ 'ਤੇ ਹੋਰ ਵੀ ਵੱਡੀ ਪਛਾਣ ਦਵਾਉਣ ਦੀ ਹੋਵੇਗੀ।

Canada Super 60
BC's Minister of Tourism, Art, Culture and Sport Anne Kang during and interview with Connect media network News Director Pervez Sandhu

ਬੀ.ਸੀ. ਦੀ ਟੂਰਿਜ਼ਮ, ਆਰਟਸ, ਕਲਚਰ ਅਤੇ ਸਪੋਰਟ ਮਿਨਿਸਟਰ ਐਨ ਕੈਂਗ ਨੇ ਲੀਗ ਦੀ ਵਾਪਸੀ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਚੰਗਾ ਮੌਕਾ ਹੈ ਜਦ ਵਰਲਡ ਕਲਾਸ ਖਿਡਾਰੀਆਂ ਅਤੇ ਕੋਚਿਸ ਅਤੇ ਦਰਸ਼ਕਾਂ ਦੇ ਇੱਕ ਵਰਲਡ ਕਲਾਸ ਸਟੇਡੀਅਮ 'ਚ ਮੇਜ਼ਬਾਨੀ ਦਾ ਮੌਕਾ ਮਿਲੇਗਾ।

ਬੀ.ਸੀ. ਪਲੇਸ ਦੇ ਜਨਰਲ ਮੈਨੇਜਰ ਕ੍ਰਿਸ ਮੇਅ ਨੇ ਵੀ ਲੀਗ ਦੇ ਦੂਜੇ ਸੀਜ਼ਨ ਦਾ ਸਵਾਗਤ ਕੀਤਾ।

Canada Super 60
Brampton Blitz captain David Wiese with the trophy

ਯਾਦ ਰਹੇ ਇਸ ਲੀਗ 'ਚ 10-10 ਓਵਰ ਦੇ ਮੁਕਾਬਲੇ ਹੁੰਦੇ ਹਨ ਅਤੇ ਬੀਤੇ ਸਾਲ ਬਰੈਂਪਟਨ ਬਲਿਟਜ਼ ਨੇ ਪੁਰਸ਼ਾਂ ਦੇ ਮੁਕਾਬਲਿਆਂ 'ਚ ਚੈਂਪੀਅਨਸ਼ਿਪ ਜਿੱਤੀ ਸੀ ਜਦਕਿ ਟੋਰੌਂਟੋ ਸਿਕਸਰਸ ਨੇ ਔਰਤਾਂ ਦੀ ਲੀਗ 'ਚ ਬਾਜ਼ੀ ਮਾਰੀ ਸੀ।

ਦੋਵੇਂ ਟੀਮਾਂ ਇਸ ਵਾਰ ਵੀ ਆਪਣੇ ਖਿਤਾਬ ਦੇ ਬਚਾਅ ਦੀ ਕੋਸ਼ਿਸ਼ ਕਰਨਗੀਆਂ। ਬੀਤੇ ਸਾਲ ਸ਼ਿਖਰ ਧਵਨ, ਸੁਰਹਿ ਰੈਨਾ, ਮਾਰਟਿਨ ਗਪਟਿਲ, ਮੋਇਨ ਅਲੀ, ਅਤੇ ਅਨੇਕਾਂ ਹੋਰ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਇਸ ਲੀਗ 'ਚ ਖੇਡਦੇ ਵਿਖਾਈ ਦਿੱਤੇ ਸਨ।

Canada Super 60
Toronto Sixers captain Deandra Dottin with Connect media network News Director Pervez Sandhu after an interview

ਇੱਕ ਅਧਿਕਾਰਿਤ ਰਿਲੀਜ਼ ਵਿੱਚ ਆਖਿਆ ਗਿਆ ਕਿ ਇਸ ਸਾਲ ਬੀ.ਸੀ. ਪਲੇਸ ਸਟੇਡੀਅਮ ਵਿਖੇ ਹੀ ਫੀਫਾ ਵਰਲਡ ਕੱਪ ਦੇ ਮੁਕਾਬਲੇ ਖੇਡੇ ਜਾਣੇ ਹਨ ਅਤੇ ਇਸੇ ਮੈਦਾਨ 'ਤੇ ਕੈਨੇਡਾ ਸੁਪਰ 60 ਦੇ ਮੁਕਾਬਲੇ ਹੋਣਾ, ਇਸ ਸਟੇਡੀਅਮ ਦੇ ਮਲਟੀਪਰਪਜ਼ ਅਰੀਨਾ ਵਜੋਂ ਇਤਿਹਾਸਿਕ ਕੱਦ ਨੂੰ ਹੋਰ ਵੀ ਮਜਬੂਤ ਕਰਦਾ ਹੈ।

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link